ਖ਼ਬਰਾਂ |

ਤਾਜ਼ਾ |

ਲਾਹੌਰ 'ਚ ਮੁੜ ਬਹਾਲ ਹੋਣਗੇ ਹਿੰਦੂ ਅਤੇ ਸਿੱਖ ਕਾਲ ਦੇ ਪੁਰਾਣੇ ਨਾਮ; ਲਹਿੰਦੇ ਪੰਜਾਬ ਦੀ ਸਰਕਾਰ ਦਾ ਵੱਡਾ ਫੈਸਲਾ
Published : May 19, 2026, 10:50 pm IST
Updated : May 19, 2026, 10:54 pm IST
SHARE ARTICLE
ਲਾਹੌਰ 'ਚ ਮੁੜ ਬਹਾਲ ਹੋਣਗੇ ਹਿੰਦੂ ਅਤੇ ਸਿੱਖ ਕਾਲ ਦੇ ਪੁਰਾਣੇ ਨਾਮ; ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਲਾਹੌਰ 'ਚ ਮੁੜ ਬਹਾਲ ਹੋਣਗੇ ਹਿੰਦੂ ਅਤੇ ਸਿੱਖ ਕਾਲ ਦੇ ਪੁਰਾਣੇ ਨਾਮ; ਪੰਜਾਬ ਸਰਕਾਰ ਦਾ ਵੱਡਾ ਫੈਸਲਾ

1947 ਦੀ ਵੰਡ ਮਗਰੋਂ ਜਿਨ੍ਹਾਂ ਸੜਕਾਂ, ਪ੍ਰਮੁੱਖ ਚੌਂਕਾਂ ਅਤੇ ਇਲਾਕਿਆਂ ਦੇ ਨਾਮ ਬਦਲ ਦਿੱਤੇ ਗਏ ਸਨ, ਉਨ੍ਹਾਂ ਨੂੰ ਮੁੜ ਪੁਰਾਣੇ ਰੂਪ 'ਚ ਬਹਾਲ ਕੀਤਾ ਜਾ ਰਿਹੈ

ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਤੋਂ ਇੱਕ ਬਹੁਤ ਹੀ ਇਤਿਹਾਸਕ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਸਾਲ 1947 ਦੀ ਵੰਡ ਤੋਂ ਬਾਅਦ ਜਿਨ੍ਹਾਂ ਸੜਕਾਂ, ਪ੍ਰਮੁੱਖ ਚੌਂਕਾਂ ਅਤੇ ਇਲਾਕਿਆਂ ਦੇ ਨਾਮ ਬਦਲ ਦਿੱਤੇ ਗਏ ਸਨ, ਉਨ੍ਹਾਂ ਨੂੰ ਹੁਣ ਮੁੜ ਉਨ੍ਹਾਂ ਦੇ ਪੁਰਾਣੇ ਰੂਪ ਵਿੱਚ ਬਹਾਲ ਕੀਤਾ ਜਾ ਰਿਹਾ ਹੈ। ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 50 ਅਰਬ ਰੁਪਏ ਦੇ ਇੱਕ ਵਿਸ਼ੇਸ਼ ਵਿਰਾਸਤੀ ਪ੍ਰੋਜੈਕਟ ਤਹਿਤ ਲਾਹੌਰ ਸ਼ਹਿਰ ਆਪਣੇ ਹਿੰਦੂ, ਸਿੱਖ, ਜੈਨ ਅਤੇ ਬਸਤੀਵਾਦੀ ਅਤੀਤ ਨੂੰ ਮੁੜ ਜਨਤਕ ਤੌਰ 'ਤੇ ਗਲੇ ਲਗਾ ਰਿਹਾ ਹੈ।

ਇਸ ਵੱਡੀ ਮੁਹਿੰਮ ਦੇ ਤਹਿਤ ‘ਕ੍ਰਿਸ਼ਨ ਨਗਰ’, ‘ਲਕਸ਼ਮੀ ਚੌਂਕ’ ਅਤੇ ‘ਜੈਨ ਮੰਦਰ ਚੌਂਕ’ ਵਰਗੇ ਪ੍ਰਮੁੱਖ ਅਤੇ ਇਤਿਹਾਸਕ ਸਥਾਨਾਂ ਦੇ ਪੁਰਾਣੇ ਨਾਮ ਅਧਿਕਾਰਤ ਤੌਰ 'ਤੇ ਵਾਪਸ ਲਿਆਂਦੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ, ਇਸ ਸ਼ਲਾਘਾਯੋਗ ਕਦਮ ਦੇ ਪਿੱਛੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਵੱਡੀ ਸੋਚ ਅਤੇ ਪ੍ਰੇਰਨਾ ਹੈ। ਉਹ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਨ ਕਿ ‘‘ਲਾਹੌਰ ਦੀ ਇਤਿਹਾਸਕ ਪਛਾਣ ਨੂੰ ਮਿਟਾਇਆ ਨਹੀਂ ਜਾਣਾ ਚਾਹੀਦਾ।’’

ਇਸ ਮੁਹਿੰਮ ਹੇਠ ਇਸਲਾਮਪੁਰਾ ਨੂੰ ਫਿਰ ਤੋਂ ਕ੍ਰਿਸ਼ਨ ਨਗਰ ਕਿਹਾ ਜਾਵੇਗਾ। ਉੱਥੇ ਹੀ ਬਾਬਰੀ ਮਸਜਿਦ ਚੌਕ ਦਾ ਨਾਮ ਬਦਲ ਕੇ ਜੈਨ ਮੰਦਰ ਚੌਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁੰਨਤ ਨਗਰ ਹੁਣ ਸੰਤ ਨਗਰ ਅਤੇ ਮੁਸਤਫ਼ਾਬਾਦ ਫਿਰ ਤੋਂ ਧਰਮਪੁਰਾ ਕਹਾਏਗਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੇ ਕਈ ਨਵੇਂ ਸਾਈਨਬੋਰਡ ਵੀ ਲਗਾਏ ਗਏ ਹਨ।

ਇਸ ਵਿਸ਼ਾਲ ਪ੍ਰੋਜੈਕਟ ਦੇ ਤਹਿਤ ਸਿਰਫ਼ ਨਾਮ ਹੀ ਨਹੀਂ ਬਦਲੇ ਜਾਣਗੇ, ਬਲਕਿ ਸ਼ਹਿਰ ਵਿੱਚ ਮੌਜੂਦ ਪੁਰਾਤਨ ਮੰਦਰਾਂ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਸੰਭਾਲ ਤੇ ਮੁਰੰਮਤ ਵੀ ਕੀਤੀ ਜਾਵੇਗੀ। ਵੰਡ ਤੋਂ ਬਾਅਦ ਲਾਹੌਰ ਦੀ ਜਨਤਕ ਯਾਦਦਾਸ਼ਤ ਨੂੰ ਬਦਲਣ ਲਈ ਕਈ ਪੁਰਾਣੇ ਨਾਮਾਂ ਦੀ ਥਾਂ ਇਸਲਾਮੀ ਜਾਂ ਰਾਸ਼ਟਰਵਾਦੀ ਵਿਕਲਪ ਰੱਖ ਦਿੱਤੇ ਗਏ ਸਨ, ਪਰ ਹੁਣ ਇਹ ਨਵਾਂ ਬਦਲਾਅ ਸ਼ਹਿਰ ਦੇ ਸਾਂਝੇ ਸੱਭਿਆਚਾਰਕ ਇਤਿਹਾਸ ਨੂੰ ਮੁੜ ਸੁਰਜੀਤ ਕਰੇਗਾ।

Tags: pakistan

SHARE ARTICLE

ਏਜੰਸੀ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement