ਖ਼ਬਰਾਂ |

ਤਾਜ਼ਾ |

ਆਸਟਰੇਲੀਆ ’ਚ ਹਾਦਸੇ ਦੌਰਾਨ ਪੰਜਾਬਣ ਕੋਮਲਪ੍ਰੀਤ ਕੌਰ ਦੀ ਮੌਤ
Published : May 19, 2026, 1:54 pm IST
Updated : May 19, 2026, 1:54 pm IST
SHARE ARTICLE
Punjabi woman Komalpreet Kaur dies in Australia accident
Punjabi woman Komalpreet Kaur dies in Australia accident

ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੀ ਰਹਿਣ ਵਾਲੀ ਸੀ ਕੋਮਲਪ੍ਰੀਤ ਕੌਰ

ਪਰਥ : ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਹਲਵਾਰਾ ਇਲਾਕੇ ਨਾਲ ਸਬੰਧਤ 19 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੋਮਲਪ੍ਰੀਤ ਕੌਰ ਪੁੱਤਰੀ ਸੂਬੇਦਾਰ ਅਮਰੀਕ ਸਿੰਘ ਪਿੰਡ ਕਲਸੀਆਂ ਵਜੋਂ ਹੋਈ ਹੈ, ਜੋ ਪਿਛਲੇ ਸਾਲ ਨਰਸਿੰਗ ਦੀ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ।

ਜਾਣਕਾਰੀ ਅਨੁਸਾਰ ਕੋਮਲਪ੍ਰੀਤ ਪਰਥ ਵਿਖੇ ਸਥਿਤ ਸਟੇਨਲੇਅ ਕਾਲਜ ਵਿਚ ਨਰਸਿੰਗ ਕੋਰਸ ਕਰ ਰਹੀ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਕੈਨਿੰਗਵੇਲ ਇਲਾਕੇ ਵਿਚ ਨੌਕਰੀ ਵੀ ਕਰਦੀ ਸੀ। ਸ਼ਨੀਵਾਰ ਰਾਤ ਡਿਊਟੀ ਖ਼ਤਮ ਕਰਨ ਤੋਂ ਬਾਅਦ ਕੋਮਲਪ੍ਰੀਤ ਆਪਣੇ ਕੁਝ ਜਾਣਕਾਰਾਂ ਨਾਲ ਬੈਂਟਲੇ ਸ਼ਾਪਿੰਗ ਸੈਂਟਰ ਵਿਖੇ ਪੀਜ਼ਾ ਖਾਣ ਲਈ ਗਈ ਸੀ। ਜਦੋਂ ਉਹ ਪੀਜ਼ਾ ਖਾ ਕੇ ਬਾਹਰ ਨਿਕਲੀ ਅਤੇ ਪਲਾਜ਼ਾ ਵਿਚ ਪੈਦਲ ਜਾ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅੱਖੀਂ ਦੇਖਣ ਵਾਲਿਆਂ ਮੁਤਾਬਕ ਹਾਦਸੇ ਵਾਲੀ ਕਾਰ ਇਕ ਲਗਭਗ 19 ਸਾਲਾ ਨੌਜਵਾਨ ਚਲਾ ਰਿਹਾ ਸੀ। ਆਸਟ੍ਰੇਲੀਆਈ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement