ਖ਼ਬਰਾਂ |

ਤਾਜ਼ਾ |

ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ
Published : Apr 20, 2026, 4:02 pm IST
Updated : Apr 20, 2026, 4:02 pm IST
SHARE ARTICLE
US military seizes Iranian cargo ship
US military seizes Iranian cargo ship

ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ

ਦੁਬਈ  :  ਇਰਾਨ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ਨੂੰ ਅਮਰੀਕਾ ਦੀ ਸਮੁੰਦਰੀ ਫੌਜ ਵੱਲੋਂ ਜ਼ਬਰਦਸਤੀ ਜ਼ਬਤ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ’ਚ ਹੋਣ ਵਾਲੀ ਦੂਜੇ ਦੌਰ ਦੀ ਗੱਲਬਾਤ ’ਤੇ ਸੰਕਟ ਛਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪੀ ਡੋਨਾਲਡ ਟਰੰਪ ਵੱਲੋਂ ਕਿਹਾ ਗਿਆ ਸੀ ਕਿ ਅਮਰੀਕੀ ਵਾਰਤਾਕਾਰ ਇਰਾਨ ਨਾਲ ਦੂਜੇ ਦੌਰ ਦੀ ਵਾਰਤਾ ਲਈ ਸੋਮਵਾਰ ਨੂੰ ਪਾਕਿਸਤਾਨ ਰਵਾਨਾ ਹੋਣਗੇ। ਐਤਵਾਰ ਨੂੰ ਟਰੰਪ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਜੰਗਬੰਦੀ ਦੀ ਸਮਾਂ ਸੀਮਾ ਵਧਣ ਦੀਆਂ ਉਮੀਦਾਂ ਪੈਦਾ ਹੋ ਗਈਆਂ ਸਨ। ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਸੋਮਵਾਰ ਨੂੰ ਕਿਹਾ ਕਿ ਇਰਾਨ ਨੇ ਅਜੇ ਤੱਕ ਅਮਰੀਕਾ ਨਾਲ ਵਾਰਤਾ ਵਿੱਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਬਣਾਈ ਹੈ।

ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਐਤਵਾਰ ਨੂੰ ਹੋਰਮੁਜ਼ ਜਲਡਮਰੂਮੱਧ ਦੇ ਨੇੜੇ ਸਮੁੰਦਰੀ ਫੌਜ ਦੀ ਨਾਕਾਬੰਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮਾਲਵਾਹਕ ਜਹਾਜ਼ ਨੂੰ ਜ਼ਬਤ ਕਰ ਲਿਆ ਹੈ । ਪਿਛਲੇ ਹਫ਼ਤੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਫੌਜ ਨੇ ਪਹਿਲੀ ਵਾਰ ਕਿਸੇ ਜਹਾਜ਼ ਨੂੰ ਰੋਕਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜ ਦੇ ਇੱਕ ਗਾਈਡਿਡ ਮਿਸਾਈਲ ਵਿਧਵੰਸਕ ਨੇ ਹਮਲਾ ਕਰਕੇ ਜਹਾਜ਼ਾਂ ਨੂੰ ਉੱਥੇ ਹੀ ਰੋਕ ਦਿੱਤਾ । ਅਮਰੀਕੀ ਫੌਜ ਨੇ ਤੂਸਕਾ ਨਾਮਕ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਹ ਜਹਾਜ਼ ਦੀ ਤਲਾਸ਼ੀ ਲੈ ਰਹੇ ਹਨ। ਇਰਾਨ ਦੀ ਸਾਂਝੀ ਫੌਜੀ ਕਮਾਨ ਨੇ ਕਿਹਾ ਕਿ ਇਰਾਨ ਜਲਦ ਹੀ ਇਸ ਦਾ ਜਵਾਬ ਦੇਵੇਗਾ। ਇਰਾਨ ਨੇ ਅਮਰੀਕੀ ਇਸ ਕਾਰਵਾਈ ਨੂੰ ਲੁੱਟਮਾਰ ਕਰਾਰ ਦਿੱਤਾ ਹੈ। ਜਦਕਿ ਕਾਰਗੋ ਜਹਾਜ਼ ’ਤੇ ਅਮਰੀਕੀ ਮਰੀਨਜ਼ ਵੱਲੋਂ ਉਤਰਨ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement