ਇਟਾਲੀਅਨ PM ਨੇ ਹੱਸ ਕੇ ਸਵੀਕਾਰ ਕੀਤਾ ਤੋਹਫ਼ਾ
ਇਟਲੀ : ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ ਅਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਖ਼ੂਬ ਪਸੰਦ ਕੀਤਾ ਜਾ ਰਿਹੈ। ਦਰਅਸਲ ਇਸ ਵੀਡੀਓ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਰੋਮ ਦੌਰੇ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨੂੰ ਤੋਹਫ਼ੇ ਵਿਚ ‘ਮੈਲੋਡੀ’ ਟਾਫ਼ੀਆਂ ਦਾ ਪੈਕੇਟ ਦਿੰਦੇ ਹੋਏ ਦਿਖਾਈ ਦੇ ਰਹੇ ਨੇ,, ਜਿਸ ਨੂੰ ਇਟਲੀ ਦੀ ਪੀਐਮ ਮੈਲੋਨੀ ਨੇ ਹੱਸ ਕੇ ਸਵੀਕਾਰ ਕੀਤਾ।
ਜਾਰਜੀਆ ਮੈਲੋਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਂਟ ਕੀਤੇ ਤੋਹਫ਼ੇ ਨੂੰ ਸਵੀਕਾਰ ਹੀ ਨਹੀਂ ਕੀਤਾ,, ਬਲਕਿ ਉਸ ਦੀ ਵੀਡੀਓ ਵੀ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ। ਉਂਝ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਪੀਐਮ ਮੋਦੀ ਅਤੇ ਮੈਲੋਨੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਹੋਣ,,, ਇਸ ਤੋਂ ਪਹਿਲਾਂ ਵੀ ਦੋਵੇਂ ਨੇਤਾਵਾਂ ਦੀਆਂ ਤਸਵੀਰਾਂ ਕਾਫ਼ੀ ਚਰਚਾ ਵਿਚ ਰਹਿ ਚੁੱਕੀਆਂ ਨੇ।
ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਪੀਐਮ ਮੈਲੋਨੀ ਨੂੰ ‘ਮੈਲੋਡੀ’ ਵਜੋਂ ਹੀ ਜਾਣਿਆ ਜਾਂਦੈ,,,ਇਸ ਲਈ ਜਦੋਂ ਪੀਐਮ ਮੋਦੀ ਨੇ ਮੈਲੋਨੀ ਨੂੰ ਇਹ ਤੋਹਫ਼ੇ ਭੇਂਟ ਕੀਤਾ ਤਾਂ ਇਕ ਦਿਲਚਸਪ ਪਲ਼ ਬਣ ਗਿਆ।
