ਖ਼ਬਰਾਂ |

ਤਾਜ਼ਾ |

ਇਰਾਨੀ ਬੰਦਰਗਾਹਾਂ ’ਤੇ ਕੀਤੀ ਨਾਕਾਬੰਦੀ ਸਮਝੌਤਾ ਹੋਣ ਤੱਕ ਨਹੀਂ ਹਟੇਗੀ : ਡੋਨਾਲਡ ਟਰੰਪ
Published : Apr 21, 2026, 1:36 pm IST
Updated : Apr 21, 2026, 1:36 pm IST
SHARE ARTICLE
Blockade on Iranian ports will not be lifted until deal is made: Donald Trump
Blockade on Iranian ports will not be lifted until deal is made: Donald Trump

ਇਰਾਨ ਕਿਸੇ ਦਬਾਅ ਹੇਠ ਗੱਲਬਾਤ ਨਹੀਂ ਕਰੇਗਾ : ਇਰਾਨੀ ਸੰਸਦ ਦੇ ਸਪੀਕਰ ਗਾਲਿਬਾਫ

ਤੇਲ ਅਵੀਵ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ-ਇਰਾਨ ਦੀਆਂ ਬੰਦਰਗਾਹਾਂ 'ਤੇ ਲਗਾਈ ਗਈ ਨਾਕਾਬੰਦੀ ਨੂੰ ਉਦੋਂ ਤੱਕ ਨਹੀਂ ਹਟਾਏਗਾ ਜਦੋਂ ਤੱਕ ਤਹਿਰਾਨ ਨਾਲ ਸਮਝੌਤਾ ਨਹੀਂ ਹੋ ਜਾਂਦਾ । ਸੋਸ਼ਲ ਮੀਡੀਆ 'ਤੇ ਟਰੰਪ ਨੇ ਲਿਖਿਆ ਕਿ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਈ ਇਹ ਨਾਕਾਬੰਦੀ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਟਕਰਾਅ ਵਿੱਚ ਬਹੁਤ ਅੱਗੇ ਹੈ।

ਇਸ ਦੇ ਜਵਾਬ ’ਚ ਇਰਾਨੀ ਸੰਸਦ ਦੇ ਸਪੀਕਰ ਗਾਲਿਬਾਫ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਟਰੰਪ ਦਬਾਅ ਬਣਾ ਕੇ ਸੀਜਫਾਇਰ ਤੋੜ ਕੇ ਗੱਲਬਾਤ ਨੂੰ ਇਸ ਤਰ੍ਹਾਂ ਦੀ ਬਣਾਉਣੀ ਚਾਹੁੰਦਾ ਹੈ ਜਿੱਥੇ ਇਰਾਨ ਨੂੰ ਝੁਕਣਾ ਪਵੇ ਜਾਂ ਫਿਰ ਦੁਬਾਰਾ ਜੰਗ ਸ਼ੁਰੂ ਕਰਨ ਦਾ ਬਹਾਨਾ ਮਿਲ ਜਾਵੇ। ਗਾਲਿਬਾਫ ਨੇ ਅੱਗੇ ਕਿਹਾ ਕਿ ਇਰਾਨ ਕਿਸੇ ਵੀ ਧਮਕੀ ਦੇ ਦਬਾਅ ਹੇਠ ਗੱਲਬਾਤ ਨਹੀਂ ਕਰੇਗਾ । ਪਿਛਲੇ ਦੋ ਹਫ਼ਤਿਆਂ ਵਿੱਚ ਇਰਾਨ ਨੇ ਜੰਗ ਲੜਨ ਦੇ ਲਈ ਨਵੀਂ ਤਿਆਰੀ ਕਰ ਚੁੱਕਿਆ ਹੈ। ਇਨ੍ਹਾਂ ਦੋਵੇਂ ਆਗੂਆਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਜੰਗਬੰਦੀ ਬੁੱਧਵਾਰ ਨੂੰ ਖਤਮ ਹੋਣ ਵਾਲੀ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement