ਖ਼ਬਰਾਂ |

ਤਾਜ਼ਾ |

ਸ਼ੁਰੂ ਹੋਵੇਗੀ ਦੁਨੀਆਂ ਦੀ ਸੱਭ ਤੋਂ ਲੰਬੀ 22 ਘੰਟੇ ਦੀ ਫ਼ਲਾਈਟ
Published : Jun 22, 2026, 7:24 am IST
Updated : Jun 22, 2026, 8:02 am IST
SHARE ARTICLE
The world's longest 22-hour flight will begin
The world's longest 22-hour flight will begin

ਸੂਰਜ ਚੜ੍ਹਨ ਤੇ ਡੁੱਬਣ ਦਾ ਹੋਵੇਗਾ ਅਹਿਸਾਸ

ਸਿਡਨੀ : ਹਵਾਈ ਸਫ਼ਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਆਸਟਰੇਲੀਆਈ ਹਵਾਬਾਜ਼ੀ ਕੰਪਨੀ ਕੰਤਾਸ ਏਅਰਵੇਜ਼ ਅਪਣੇ ‘ਪ੍ਰੋਜੈਕਟ ਸਨਰਾਈਜ਼’ ਦੇ ਤਹਿਤ ਦੁਨੀਆਂ ਦੀ ਸੱਭ ਤੋਂ ਲੰਬੀ ਨਾਨ-ਸਟਾਪ ਫ਼ਲਾਈਟ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਉਡਾਣ ਸਿਡਨੀ ਤੋਂ ਲੰਡਨ ਤਕ ਦਾ ਸਫ਼ਰ ਬਿਨਾਂ ਰੁਕੇ ਤੈਅ ਕਰੇਗੀ, ਜਿਸ ਵਿਚ ਯਾਤਰੀ ਲਗਾਤਾਰ 20 ਤੋਂ 22 ਘੰਟੇ ਤਕ ਆਸਮਾਨ ਵਿਚ ਰਹਿਣਗੇ।

ਇੰਨੇ ਲੰਬੇ ਸਫ਼ਰ ਦੌਰਾਨ ਇਹ ਜਹਾਜ਼ 9 ਟਾਈਮ ਜ਼ੋਨ ਨੂੰ ਪਾਰ ਕਰੇਗਾ, ਜੋ ਕਿ ਕਿਸੇ ਵੀ ਇਨਸਾਨੀ ਸਰੀਰ ਅਤੇ ਦਿਮਾਗ ਨੂੰ ਥਕਾ ਦੇਣ ਲਈ ਕਾਫੀ ਹੈ। ਪਰ ਵਿਗਿਆਨ ਦੀ ਮਦਦ ਨਾਲ ਇਸ ਸਫ਼ਰ ਨੂੰ ਆਰਾਮਦਾਇਕ ਬਣਾਇਆ ਜਾਵੇਗਾ। ਸਿਡਨੀ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਜਹਾਜ਼ ਦੇ ਅੰਦਰ ਕੁਦਰਤੀ ਦ੍ਰਿਸ਼ਾਂ ਤੋਂ ਪ੍ਰੇਰਿਤ 14 ਵੱਖ-ਵੱਖ ਲਾਈਟ ਪ੍ਰੋਗਰਾਮ ਚਲਾਏ ਜਾਣਗੇ, ਜੋ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਹੀ ਸੂਰਜ ਚੜ੍ਹਨ ਅਤੇ ਡੁੱਬਣ ਦਾ ਅਹਿਸਾਸ ਕਰਵਾਉਣਗੇ।

ਜਹਾਜ਼ ਵਿਚ ਨੀਂਦ ਅਤੇ ਖਾਣ-ਪੀਣ ਲਈ ਵੀ ਵਿਸ਼ੇਸ਼ ‘ਪ੍ਰੋਟੈਕਟਿਵ ਸਲੀਪ ਵਿੰਡੋ’ ਤੈਅ ਕੀਤੀ ਜਾਵੇਗੀ। ਵਜ਼ਨ ਦੀਆਂ ਪਾਬੰਦੀਆਂ ਕਾਰਨ ਇਸ ਵਿਸ਼ਾਲ ਜਹਾਜ਼ ਵਿੱਚ ਸਿਰਫ਼ 238 ਯਾਤਰੀ ਹੀ ਸਫ਼ਰ ਕਰ ਸਕਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਇਤਿਹਾਸਕ ਉਡਾਣਾਂ ਅਗਲੇ ਸਾਲ ਤੋਂ ਸ਼ੁਰੂ ਹੋ ਜਾਣਗੀਆਂ।     (ਏਜੰਸੀ)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement