ਖ਼ਬਰਾਂ |

ਤਾਜ਼ਾ |

ਬਰਤਾਨੀਆ ਦੇ ਨਵੇਂ PM ਨੇ ਕੈਬਨਿਟ ਦਾ ਕੀਤਾ ਐਲਾਨ, ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਨੂੰ ਮਿਲੀ ਥਾਂ
Published : Jul 22, 2026, 7:19 am IST
Updated : Jul 22, 2026, 7:19 am IST
SHARE ARTICLE
 Kanishka Narayan indian-origin MP becomes UK's first AI minister
Kanishka Narayan indian-origin MP becomes UK's first AI minister

ਸਟਾਰਮਰ ਦੇ ਸਮਰਥਕ ਬਾਹਰ

ਲੰਡਨ : ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ‘10 ਡਾਊਨਿੰਗ ਸਟ੍ਰੀਟ’ ਵਿਖੇ ਅਹੁਦਾ ਸੰਭਾਲਦਿਆਂ ਹੀ ਅਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿਤਾ ਹੈ। ਇਸ ਨਵੀਂ ਫੇਰਬਦਲ ਵਿਚ ਉਨ੍ਹਾਂ ਨੇ ਭਾਰਤੀ ਮੂਲ ਦੇ ਬਨਾਉਟੀ ਬੁੱਧੀ (ਏ.ਆਈ.) ਮੰਤਰੀ ਕਨਿਸ਼ਕ ਨਾਰਾਇਣ ਨੂੰ ਪ੍ਰਮੁੱਖਤਾ ਦਿੰਦਿਆਂ ਕੈਬਨਿਟ ਰੈਂਕ ਵਿਚ ਤਰੱਕੀ ਦਿਤੀ ਹੈ, ਜਦਕਿ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਕਈ ਕਰੀਬੀ ਆਗੂਆਂ ਨੂੰ ਸਰਕਾਰ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ ਹੈ। ਕਨਿਸ਼ਕ ਨਾਰਾਇਣ, ਜੋ ਪਹਿਲਾਂ ਸਟਾਰਮਰ ਦੀ ਸਰਕਾਰ ਵਿਚ ਜੂਨੀਅਰ ਮੰਤਰੀ ਸਨ, ਹੁਣ ਕੈਬਨਿਟ ਦਫ਼ਤਰ ਅਤੇ ਬਿਜ਼ਨਸ, ਇਨੋਵੇਸ਼ਨ, ਸਾਇੰਸ ਐਂਡ ਟਰੇਡ ਵਿਭਾਗ ਦੇ ਤਹਿਤ ਏ.ਆਈ. ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ।

ਬਿਹਾਰ ਦੇ ਮੁਜ਼ੱਫਰਪੁਰ ਨਾਲ ਸਬੰਧਤ 36 ਸਾਲ ਦੇ ਨਾਰਾਇਣ ਨੇ ਅਪਣੀ ਇਸ ਨਵੀਂ ਭੂਮਿਕਾ ਉਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ, ‘‘ਏ.ਆਈ. ਸੰਭਵ ਤੌਰ ਉਤੇ ਮਨੁੱਖੀ ਇਤਿਹਾਸ ਦੀ ਸੱਭ ਤੋਂ ਮਹੱਤਵਪੂਰਨ ਤਕਨਾਲੋਜੀ ਹੈ। ਇਸ ਦਾ ਪ੍ਰਭਾਵ ਹੋਰ ਖੇਤਰਾਂ ਨਾਲੋਂ ਕਿਤੇ ਵੱਡਾ ਹੋਵੇਗਾ।’’ ਉਨ੍ਹਾਂ ਅੱਗੇ ਚੁਨੌਤੀਆਂ ਉਤੇ ਕਿਹਾ,‘‘ਨੌਕਰੀਆਂ ਤੇ ਬਦਲਾਅ ਦੀ ਰਫ਼ਤਾਰ ਨੂੰ ਲੈ ਕੇ ਬਿ੍ਰਟਿਸ਼ ਜਨਤਾ ਦੀਆਂ ਚਿੰਤਾਵਾਂ ਬਿਲਕੁਲ ਜਾਇਜ਼ ਹਨ। ਦੇਸ਼ਾਂ ਕੋਲ ਇਹ ਤੈਅ ਕਰਨ ਲਈ ਬਹੁਤ ਛੋਟਾ ਸਮਾਂ ਹੈ ਕਿ ਉਹ ਏ.ਆਈ. ਨੂੰ ਆਕਾਰ ਦਿੰਦੇ ਹਨ ਜਾਂ ਇਸ ਵਲੋਂ ਆਕਾਰ ਲੈਂਦੇ ਹਨ। ਬਰਤਾਨੀਆਂ ਇਸ ਵੇਲੇ ਉਸੇ ਮੋੜ ਉਤੇ ਖੜਾ ਹੈ।?’’ ਭਾਰਤ-ਯੂ.ਕੇ. ਸਬੰਧਾਂ ਉਤੇ ਬੋਲਦਿਆਂ ਨਾਰਾਇਣ ਨੇ ਭਰੋਸਾ ਦਿਤਾ, ‘‘ਮੈਂ ਪੂਰੀ ਤਰ੍ਹਾਂ ਨਿਸ਼ਚਿਤ ਹਾਂ ਕਿ ਭਾਰਤ ਨਾਲ ਸਾਡੇ ਸਬੰਧਾਂ ਦੀ ਜੋ ਗੰਭੀਰਤਾ ਅਤੇ ਸਥਿਰਤਾ ਹੈ, ਉਹ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਵੀ ਬਰਕਰਾਰ ਰਹੇਗੀ।?’’

ਇਸ ਕੈਬਨਿਟ ਵਿਚ ਇਕ ਹੋਰ ਭਾਰਤੀ ਮੂਲ ਦੀ ਆਗੂ ਲੀਜ਼ਾ ਨੰਦੀ ਨੂੰ ‘ਡਿਜੀਟਲ, ਸਭਿਆਚਾਰ , ਮੀਡੀਆ ਅਤੇ ਖੇਡਾਂ’ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਸ਼ਬਾਨਾ ਮਹਿਮੂਦ ਨੇ ਅਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ, ‘‘ਅਸੀਂ ਅਪਣੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਅਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੱਭ ਲਈ ਨਿਰਪੱਖ ਬਣਾਉਣ ਲਈ ਵੱਡੇ ਸੁਧਾਰਾਂ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਆਓ ਇਸ ਕੰਮ ਨੂੰ ਪੂਰਾ ਕਰੀਏ।?’’ ਨਵੇਂ ਪ੍ਰਧਾਨ ਮੰਤਰੀ ਬਰਨਹੈਮ ਨੇ ਸਟਾਰਮਰ ਦੇ ਕਰੀਬੀ ਸਮਰਥਕਾਂ ਡੇਵਿਡ ਲੈਮੀ, ਪੀਟਰ ਕਾਇਲ ਅਤੇ ਡੈਰਨ ਜੋਨਸ ਨੂੰ ਕੈਬਨਿਟ ਤੋਂ ਬਾਹਰ ਕਰ ਦਿਤਾ ਹੈ। ਦੂਜੇ ਪਾਸੇ, ਐਡ ਮਿਲੀਬੈਂਡ ਨੂੰ ਨਵਾਂ ਵਿਦੇਸ਼ ਮੰਤਰੀ, ਜੌਨ ਹੀਲੀ ਨੂੰ ਖਜ਼ਾਨਾ ਮੰਤਰੀ ਅਤੇ ਵੇਸ ਸਟ੍ਰੀਟਿੰਗ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। (ਪੀ.ਟੀ.ਆਈ.)

Location: International

SHARE ARTICLE

ਸਪੋਕਸਮੈਨ FACT CHECK

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement