ਖ਼ਬਰਾਂ |

ਤਾਜ਼ਾ |

ਅਮਰੀਕਾ ਦੇ ਇਰਾਨ 'ਤੇ ਹਮਲੇ ਜਾਰੀ, ਪੰਜ ਸ਼ਹਿਰਾਂ 'ਤੇ ਸੁੱਟੇ ਬੰਬ
Published : Jul 22, 2026, 10:27 am IST
Updated : Jul 22, 2026, 10:27 am IST
SHARE ARTICLE
photo
photo

ਅਮਰੀਕਾ ਨੇ ਇਸ ਜੰਗ 'ਤੇ 3.6 ਲੱਖ ਕਰੋੜ ਰੁਪਏ ਖ਼ਰਚੇ

 

ਅਮਰੀਕਾ ਨੇ ਅੱਜ ਸਵੇਰੇ-ਸਵੇਰੇ ਇਰਾਨ ਦੇ ਪੰਜ ਸ਼ਹਿਰਾਂ 'ਤੇ ਇੱਕੋ ਸਮੇਂ ਹਵਾਈ ਅਤੇ ਮਿਜ਼ਾਈਲ ਹਮਲੇ ਕੀਤੇ। ਇਰਾਨੀ ਅਧਿਕਾਰੀਆਂ ਅਨੁਸਾਰ, ਚਾਬਾਹਾਰ, ਕੋਨਾਰਕ, ਤਬਰਿਜ਼, ਬੇਹਬਹਾਨ ਅਤੇ ਓਮੀਦੀਯੇਹ ਨੂੰ ਨਿਸ਼ਾਨਾ ਬਣਾਇਆ ਗਿਆ। ਜੰਗਬੰਦੀ ਟੁੱਟਣ ਤੋਂ ਬਾਅਦ ਇਰਾਨ 'ਤੇ ਅਮਰੀਕਾ ਦੇ ਹਮਲਿਆਂ ਦੀ ਇਹ ਲਗਾਤਾਰ ਗਿਆਰ੍ਹਵੀਂ ਰਾਤ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਇਰਾਨ ਦੇ ਸ਼ੱਕੀ ਪ੍ਰਮਾਣੂ ਟਿਕਾਣੇ 'ਤੇ "ਬਹੁਤ ਤੇਜ਼ ਅਤੇ ਬਹੁਤ ਭਾਰੀ" ਹਮਲਾ ਕਰ ਸਕਦਾ ਹੈ। ਇਸ ਚੇਤਾਵਨੀ ਦੇ ਜਵਾਬ ਵਿੱਚ ਇਰਾਨ ਨੇ ਕਿਹਾ ਕਿ ਜੇਕਰ ਹਮਲੇ ਜਾਰੀ ਰਹੇ, ਤਾਂ ਉਹ ਖੇਤਰ ਵਿੱਚ ਜੰਗ ਦੇ ਦਾਇਰੇ ਨੂੰ ਹੋਰ ਵਧਾ ਸਕਦਾ ਹੈ।

ਇਸ ਦੌਰਾਨ, ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਹੈ ਕਿ ਇਸ ਜੰਗ 'ਤੇ ਅਮਰੀਕਾ ਦਾ ਖਰਚਾ ਹੁਣ ਤੱਕ 37.5 ਅਰਬ ਡਾਲਰ (ਲਗਭਗ 3.6 ਲੱਖ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement