ਖ਼ਬਰਾਂ |

ਤਾਜ਼ਾ |

ਇਰਾਨ ਨਾਲ ਸੌਦਾ : ਨਾਕਾਮ ਹੋਇਆ ਅਮਰੀਕੀ ਧੌਂਸਵਾਦ

By : NIMRAT

Published : Jun 16, 2026, 6:46 am IST
Updated : Jun 16, 2026, 6:46 am IST
SHARE ARTICLE
Deal with Iran: American bullying failed
Deal with Iran: American bullying failed

ਇਰਾਨ ਨਾਲ ਸੌਦਾ : ਨਾਕਾਮ ਹੋਇਆ ਅਮਰੀਕੀ ਧੌਂਸਵਾਦ

 ਅਮਰੀਕਾ ਤੇ ਇਰਾਨ ਦਰਮਿਆਨ ਜੰਗ ਬੰਦ ਕਰਨ ਬਾਰੇ ਸਮਝੌਤਾ ਹੋਣਾ ਵਿਸ਼ਵ ਅਮਨ ਤੇ ਆਲਮੀ ਅਰਥਚਾਰੇ ਲਈ ਸ਼ੁਭ ਸ਼ਗਨ ਹੈ। ਭਾਵੇਂ ਸਮਝੌਤੇ, ਜਿਸ ਨੂੰ ‘ਸੌਦਾ’ ਵੱਧ ਮੰਨਿਆ ਜਾ ਰਿਹਾ ਹੈ, ਉੱਪਰ ਦਸਤਖ਼ਤ ਸ਼ੁੱਕਰਵਾਰ ਨੂੰ ਸਵਿੱਟਜ਼ਰਲੈਂਡ ਵਿਚ ਹੋਣਗੇ, ਫਿਰ ਵੀ ਦੋਵਾਂ ਮੁਲਕਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ਼ ਦੇ ਇਸ ਬਿਆਨ ਉੱਤੇ ਸਹੀ ਪਾਈ ਹੈ ਕਿ ‘ਸੌਦਾ’ ਸਿਰੇ ਚੜ੍ਹ ਚੁੱਕਾ ਹੈ; ਹੁਣ ਤਾਂ ਇਸ ਉਪਰ ਅਮਲ ਨਾਲ ਜੁੜੇ ਤੌਰ-ਤਰੀਕੇ ਤੈਅ ਕੀਤੇ ਜਾਣੇ ਬਾਕੀ ਹਨ। ਇਹ ਕੰਮ ਅਗਲੇ ਚਾਰ ਦਿਨਾਂ ਦੌਰਾਨ ਮੁੱਢਲੇ ਰੂਪ ਵਿਚ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਸ਼ਰੀਫ਼ ਨੇ ‘ਸੌਦੇ’ ਦੀਆਂ ਮੱਦਾਂ ਜਾਂ ਨੁਕਤਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ, ਪਰ ਏਨਾ ਜ਼ਰੂਰ ਕਿਹਾ ਹੈ ਕਿ ਜੰਗਬੰਦੀ, ਖਾੜੀ ਵਾਲੇ ਖ਼ਿੱਤੇ ਤੋਂ ਇਲਾਵਾ ਲੈਬਨਾਨ ਉੱਪਰ ਵੀ ਲਾਗੂ ਹੋਵੇਗੀ। ਇਹ ਵੱਖਰੀ ਗੱਲ ਹੈ ਕਿ ਇਸ ਐਲਾਨ ਦੇ ਬਾਵਜੂਦ ਇਜ਼ਰਾਇਲੀ ਫ਼ੌਜ ਨੇ ਲੈਬਨਾਨੀ ਰਾਜਧਾਨੀ ਬੈਰੂਤ ਉੱਪਰ ਮਿਜ਼ਾਈਲ ਹਮਲਾ ਕੀਤਾ ਜਿਸ ਵਿਚ ਤਿੰਨ ਲੈਬਨਾਨੀ ਨਾਗਰਿਕ ਮਾਰੇ ਗਏ ਅਤੇ ਇਕ ਦਰਜਨ ਜ਼ਖ਼ਮੀ ਹੋਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸ਼ਹਿਬਾਜ਼ ਸ਼ਰੀਫ਼ ਦੇ ਐਲਾਨ ਉੱਤੇ ਸਹੀ ਪਾਏ ਜਾਣ ਦੇ ਬਾਵਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਨੇ ਬੈਰੂਤ ਉੱਤੇ ਹਮਲਾ ਹੋਣ ਦਿਤਾ, ਇਹ ਤੱਥ ਇਸ ਹਕੀਕਤ ਦੀ ਤਸਦੀਕ ਹੈ ਕਿ ਨੇਤਨਯਾਹੂ ਅਪਣੇ ਸਿਆਸੀ ਹਿੱਤਾਂ ਦੀ ਖ਼ਾਤਿਰ ਅਮਰੀਕੀ ਰਾਸ਼ਟਰਪਤੀ ਦੇ ਹੁਕਮਾਂ ਦੀ ਲਗਾਤਾਰ ਅਣਦੇਖੀ ਕਰ ਸਕਦੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਅਮਰੀਕਾ ਅੰਦਰਲੀ ਜੰਗਬਾਜ਼ ਯਹੂਦੀ ਲੌਬੀ ਅਪਣੀ ਮਾਇਕ ਸ਼ਕਤੀ ਰਾਹੀਂ ਰਾਸ਼ਟਰਪਤੀ ਟਰੰਪ ਨੂੰ ਅਪਣੀ ਨਾਖ਼ੁਸ਼ੀ ਮਹਿਜ਼ ਬਿਆਨਬਾਜ਼ੀ ਤਕ ਸੀਮਤ ਰੱਖਣ ਲਈ ਮਜਬੂਰ ਕਰ ਦੇਵੇਗੀ। ਇਸੇ ਕਾਰਨ ਕੌਮਾਂਤਰੀ ਮਾਹਿਰ ਅਮਰੀਕਾ-ਇਰਾਨ ਸੌਦੇ ਨੂੰ ਫ਼ਿਲਹਾਲ ‘ਆਰਜ਼ੀ ਪ੍ਰਬੰਧ’ (ਸਟੌਪ-ਗੈਪ ਅਰੇਂਜਮੈਂਟ) ਮੰਨ ਰਹੇ ਹਨ। ਇਸ ਸੋਚ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਰਾਨ ਅੰਦਰ ਵੀ ਸਿਰਫਿਰੇ ਜੰਗਬਾਜ਼ਾਂ ਦੀ ਕਮੀ ਨਹੀਂ। ਇਰਾਨੀ ਇਨਕਲਾਬੀ ਰਾਖਿਆਂ (ਰੈਵੋਲਿਊਸ਼ਨਰੀ ਗਾਰਡਜ਼) ਨੂੰ ਇਹ ਤੌਖ਼ਲਾ ਸਦਾ ਹੀ ਸਤਾਉਂਦਾ ਰਿਹਾ ਹੈ ਕਿ ਜੇਕਰ ਇਰਾਨ ਦੇ ਪੱਛਮੀ ਜਗਤ ਨਾਲ ਸਬੰਧ ਸੁਖਾਵੇਂ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸਿਆਸੀ ਤੇ ਫ਼ੌਜੀ ਵੁੱਕਤ ਘੱਟ ਜਾਵੇਗੀ। ਇਸੇ ਲਈ ਉਹ ਅਮਨ ਉਪਰਾਲਿਆਂ ਨੂੰ ਤਾਰਪੀਡੋ ਕਰਨ ਤੋਂ ਹੁਣ ਤਕ ਝਿਜਕਦੇ ਨਹੀਂ ਰਹੇ। ਲਿਹਾਜ਼ਾ, ਨੇਤਨਯਾਹੂ ਵਾਂਗ ਉਹ ਵੀ ਅਮਰੀਕਾ-ਇਰਾਨ ਸੌਦੇ ਲਈ ਖ਼ਤਰਾ ਜ਼ਰੂਰ ਹਨ। 
ਅਜਿਹੇ ਦ੍ਰਿਸ਼ਕ੍ਰਮ ਦੇ ਬਾਵਜੂਦ ‘ਸੌਦੇ’ ਦਾ ਆਲਮੀ ਪੱਧਰ ’ਤੇ ਵਿਆਪਕ ਖ਼ੈਰ-ਮਕਦਮ ਹੋਇਆ ਹੈ। ਇਸ ਦੀ ਇਕ ਅਹਿਮ ਵਜ੍ਹਾ ਹੈ ਕਿ ਇਸ ਬੇਲੋੜੀ ਜੰਗ ਨੇ ਅਮਰੀਕਾ ਤੇ ਇਰਾਨ ਤੋਂ ਇਲਾਵਾ ਪੂਰੇ ਆਲਮੀ ਅਰਥਚਾਰੇ ਦਾ ਅੰਦਾਜ਼ਨ 2.2 ਟ੍ਰਿਲੀਅਨ ਅਮਰੀਕੀ ਡਾਲਰਾਂ ਦਾ ਸਿੱਧਾ ਨੁਕਸਾਨ ਕੀਤਾ। ਇਹ ਰਕਮ 74 ਤੋਂ ਵੱਧ ਮੁਲਕਾਂ ਦੀ ਸਾਲਾਨਾ ਬਜਟ ਰਾਸ਼ੀ ਦੇ ਬਰਾਬਰ ਬਣਦੀ ਹੈ। ਅਮਰੀਕਾ ਦਾ ਅਪਣਾ ਨੁਕਸਾਨ ਇਕ ਟ੍ਰਿਲੀਅਨ ਡਾਲਰਾਂ ਦੇ ਆਸ-ਪਾਸ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਇਰਾਨ ਦਾ ਜਾਨੀ ਨੁਕਸਾਨ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਦਾ ਰਿਹਾ; ਮਾਇਕ ਨੁਕਸਾਨ ਦੀ ਅਸਲ ਤਸਵੀਰ ਤਾਂ ਅਮਰੀਕਾ ਨਾਲ ਸਮਝੌਤਾ ਸਹੀਬੰਦ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਰਾਨੀ ਮ੍ਰਿਤਕਾਂ ਵਿਚ ਸੁਪਰੀਮ ਨੇਤਾ ਆਇਤੁੱਲਾ ਅਲੀ ਖ਼ਮੇਨੇਈ, ਸੁਪਰੀਮ ਸੁਰੱਖਿਆ ਕੌਂਸਲ ਦੇ ਮੁਖੀ ਅਲੀ ਲਾਰਿਜਾਨੀ, ਇਸਲਾਮੀ ਗਾਰਡਜ਼ ਦੇ ਸੈਨਾਪਤੀ ਮੁਹੰਮਦ ਪਾਕਪੁਰ ਅਤੇ ਰੱਖਿਆ ਮੰਤਰੀ ਅਜ਼ੀਜ਼ ਨਾਸਿਰਜ਼ਾਦੇ ਸ਼ਾਮਲ ਸਨ। 
ਐਨੇ ਖ਼ੂਨ-ਖਰਾਬੇ ਦੇ ਬਾਵਜੂਦ ਅਮਰੀਕਾ, ਜੰਗ ਛੇੜਨ ਦੇ ਦੋ ਮੁੱਖ ਟੀਚਿਆਂ ਨੂੰ ਹਾਸਿਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਇਹ ਟੀਚੇ ਸਨ : ਇਰਾਨੀ ਰਾਜ-ਪ੍ਰਬੰਧ ਵਿਚ ਮੁਕੰਮਲ ਤਬਦੀਲੀ ਅਤੇ ਉਸ ਦੇ ਪਰਮਾਣੂ ਜ਼ਖੀਰਿਆਂ ਨੂੰ ਨਸ਼ਟ ਕਰਨਾ। ਦਰਅਸਲ, ਇਸ ਜੰਗ ਤੋਂ ਜਿੱਥੇ ਇਰਾਨੀ ਕੱਟੜਵਾਦੀਆਂ ਨੂੰ ਮਜ਼ਬੂਤੀ ਮਿਲੀ, ਉੱਥੇ ਉਹ ਮੁਲਕ ਵਿੱਤੀ ਪੱਧਰ ’ਤੇ ਬਹੁਤ ਸਾਰੀਆਂ ਆਲਮੀ ਬੰਦਸ਼ਾਂ ਖ਼ਤਮ ਕਰਵਾਉਣ ਵਿਚ ਕਾਮਯਾਬ ਹੋਣ ਦਾ ਪ੍ਰਭਾਵ ਦੇ ਰਿਹਾ ਹੈ। ਉਪਰੋਕਤ ਦੋ ਨਾਕਾਮੀਆਂ ਤੋਂ ਇਲਾਵਾ ਅਮਰੀਕਾ ਨੇ ਅਪਣੇ ਅਰਬ ਇਤਿਹਾਦੀ ਮੁਲਕਾਂ ਦਾ ਵਿਸ਼ਵਾਸ ਵੀ ਗੁਆ ਲਿਆ ਹੈ। ਉਨ੍ਹਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪੋ ਅਪਣਾ ਬਚਾਅ ਖ਼ੁਦ ਕਰਨਾ ਸਿੱਖਣਾ ਪੈਣਾ ਹੈ; ਉਹ ਅਮਰੀਕਾ ਉੱਤੇ ਬਹੁਤੀ ਦੇਰ ਨਿਰਭਰ ਨਹੀਂ ਰਹਿ ਸਕਦੇ। ਬਹਰਹਾਲ, ‘ਸੌਦਾ’ ਸਿਰੇ ਚੜ੍ਹਨ ਤੋਂ ਆਲਮੀ ਆਰਥਿਕ ਮੰਡੀਆਂ ਨੂੰ ਜਿਸ ਤਰ੍ਹਾਂ ਸੁਖ਼ ਦਾ ਸਾਹ ਆਇਆ ਹੈ, ਉਹ ਜੰਗਾਂ ਦੀ ਘਾਤਕਤਾ ਤੋਂ ਬਚਣ ਦਾ ਸੁਨੇਹਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਸੁਨੇਹਾ ਜੰਗਬਾਜ਼ਾਂ ਲਈ ਵੀ ਇਕ ਚੰਗੇਰਾ ਸਬਕ ਸਾਬਤ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement