ਖ਼ਬਰਾਂ |

ਤਾਜ਼ਾ |

ਬਜ਼ੁਰਗ ਹੁੰਦੇ ਘਰ ਦੀ ਚਾਬੀ

By : GAGANDEEP

Published : Mar 28, 2026, 7:11 am IST
Updated : Mar 28, 2026, 8:08 am IST
SHARE ARTICLE
Peom in punjabi
Peom in punjabi

ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ, ਪਰ ਬਜ਼ੁਰਗ ਵੀ ਹੁੰਦੇ, ਘਰ ਦੀ ਚਾਬੀ।

ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ,
ਪਰ ਬਜ਼ੁਰਗ ਵੀ ਹੁੰਦੇ, ਘਰ ਦੀ ਚਾਬੀ।
ਕਰ ਸੇਵਾ ਕੁਝ ਕਮਾ ਲਈਏ, 
 ਜੀਵਨ ਅਪਣੇ ਨੂੰ ਸਫ਼ਲ ਬਣਾ ਲਈਏ।
ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ...
ਕਹਿੰਦੇ, ਸਿਆਣੇ ਹੁੰਦੇ ਮਿੱਠੇ ਮੇਵੇ,
ਰੱਬ  ਕਿਸੇ  ਕਿਸੇ  ਨੂੰ  ਦੇਵੇ।
ਜੇ ਨਾ ਘਰ ਵਿਚ ਹੋਣ ਸਿਆਣੇ,
ਵਿਗੜ ਜਾਂਦੇ ਨੇ ਸਾਰੇ ਨਿਆਣੇ।
ਘਰ ਵਿਚ ਹੁੰਦੀ ਰਹੇ ਖਰਾਬੀ,
ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ
ਗੱਲ ਬਜ਼ੁਰਗ ਸਿਆਣੇ ਕਰਦੇ,
ਪੋਤੇ ਪੋਤੀਆਂ ਨੂੰ ਪਿਆਰ ਨੇ ਕਰਦੇ।
ਘਰ ਵਿਚ ਬੰਦੇ ਕਈ ਸੋਚਣ,
ਕਲੇਸ਼ ਲਈ ਘਰ ਤਿਆਰ ਨੇ ਕਰਦੇ।
ਭੱਜੀ ਫਿਰੂਗੀ ਘੜਾ ਭੰਨਣ ਲਈ,
ਤੁਰਗੀ ਜਦੋਂ ਰੂਹ ਨਵਾਬੀ।
ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ
ਸਿਆਣਿਆਂ ਬਿਨਾਂ ਸੁੰਨਾ ਵਿਹੜਾ,
ਬਿਨਾਂ ਉਨ੍ਹਾਂ ਸਾਰ ਲਵੇਗਾ ਕਿਹੜਾ,
ਇਹ ਜ਼ਮੀਨਾਂ, ਇਹ ਜਾਇਦਾਦਾਂ,
ਬਜ਼ੁਰਗ ਹੀ ਹੈ ਬਣਾ ਗਿਆ ਜਿਹੜਾ।
‘ਗੋਸਲ’ ਦਿਓਰ ਦੀ ਗੱਲ ਮੰਨੇ ਛੇਤੀ,
ਪੈਂਰੀ ਪੈ ਜਾਅ ਸਤਾਬੀ।
ਸੁਣਿਆ ਬੜੀ ਤੇਜ਼ ਤਕਰਾਰ ਏ ਭਾਬੀ
ਪਰ ਬਜ਼ੁਰਗ ਹੀ ਹੁੰਦੇ, ਘਰ ਦੀ ਚਾਬੀ,
- ਬਹਾਦਰ ਸਿੰਘ ਗੋਸਲ 
(ਮੋ 98764-52223)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement