ਖ਼ਬਰਾਂ |

ਤਾਜ਼ਾ |

ਸਾਕਾ ਨੀਲਾ ਤਾਰਾ: 4 ਜੂਨ 1984 ਦੀ ਦਾਸਤਾਨ
Published : Jun 4, 2026, 8:42 am IST
Updated : Jun 4, 2026, 1:01 pm IST
SHARE ARTICLE
Operation Blue Star
Operation Blue Star

3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚੱਲਦੀ ਰਹੀ।

4 ਜੂਨ 'ਤੇ ਵਿਸ਼ੇਸ਼
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚੱਲਦੀ ਰਹੀ। ਸ਼ਹਿਰ ਵਿਚ ਫੌਜੀ ਗੱਡੀਆਂ ਸ਼ੁਕਦੀਆਂ, ਫੌਜੀ ਬੂਟਾਂ ਦੀ ਆਵਾਜ਼ ਫਿਜ਼ਾ ਵਿਚ ਫੈਲੀ ਦਹਿਸ਼ਤ ਵਿਚ ਵਾਧਾ ਕਰ ਰਹੀ ਸੀ। ਲੋਕ ਆਪਣੇ ਘਰਾਂ ਵਿਚ ਵੀ ਉੱਚੀ ਆਵਾਜ਼ ਵਿਚ ਸਾਹ ਨਹੀਂ ਲੈ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੀਆਂ ਘੜੀਆਂ ਦੀ ਟਿਕ ਟਿਕ ਦੀ ਆਵਾਜ਼ ਵੀ ਅੱਜ ਬੜੀ ਆਸਾਨੀ ਨਾਲ ਸੁਣੀ ਜਾ ਸਕਦੀ ਸੀ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲੱਗੇ।

ਸਿੱਖ ਕੌਮ ਜੂਨ 1984 ਨੂੰ ਕਿਉਂ ਭੁੱਲੇ?
ਸਮਾਂ ਆਪਣੀ ਚਾਲੇ ਚੱਲ ਰਿਹਾ ਸੀ। ਕਿਸੇ ਅਣਹੋਣੀ ਦੀ ਸ਼ੰਕਾ ਨਾਲ ਦਿਲ ਦੀਆਂ ਧੜਕਣਾ ਤੇਜ਼ ਹੋ ਰਹੀਆ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ ਆਪਣੀ ਡਿਊਟੀ 'ਤੇ ਆਣ ਹਾਜ਼ਰ ਹੋਏ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ।

ਸੰਗਤ ਪ੍ਰਕਰਮਾ ਵਿਚ ਸੁੱਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚੱਲ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ, ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।

          ਪਉੜੀ
ਸਤਿਗੁਰੂ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲੀਆ।। 
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਨੇਤ੍ਰੀ ਜਗਤੁ ਨਿਹਾਲਿਆ।।

4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ 'ਤੇ ਸੀ । ਜਲਿਆਂਵਾਲਾ ਬਾਗ਼ ਵਾਲੇ ਪਾਸਿਉਂ ਇਕ ਸ਼ੁਕਦਾ ਹੋਇਆ ਗੋਲਾ ਆਇਆ। ਆਵਾਜ਼ ਨਾਲ ਪੂਰਾ ਵਾਤਾਵਰਨ ਗੂੰਜ ਉਠਿਆ। ਸ਼ਬਦ ਚਲ ਰਿਹਾ ਸੀ ਗੋਲੀਬਾਰੀ ਸ਼ੁਰੂ ਹੋ ਗਈ। ਪਰਿਕਰਮਾ ਵਿਚ ਔਰਤਾਂ ਤੇ ਬੱਚਿਆ ਦਾ ਬੁਰਾ ਹਾਲ ਸੀ। ਚਾਰੋ ਪਾਸਿਓਂ ਗੋਲੀ ਚੱਲਣੀ ਸ਼ੁਰੂ ਹੋ ਗਈ। ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਗੋਲੀਆਂ ਦੇ ਨਾਲ ਨਾਲ ਬੰਬਾਂ ਦੀ ਆਵਾਜ਼ ਹੇਠ ਚੀਕ ਚਿਹਾੜਾ ਦੱਬ ਕੇ ਰਹਿ ਗਿਆ। ਪੋਹ ਫੁੱਟ ਚੁੱਕੀ ਸੀ ਸੂਰਜ ਦੀ ਲਾਲੀ ਤੇ ਦਿਨ ਦੇ ਚਾਨਣ ਵਿਚ ਮੰਜਰ ਹੋਰ ਵੀ ਡਰਾਵਣਾ ਲੱਗ ਰਿਹਾ ਸੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement