ਖ਼ਬਰਾਂ |

ਤਾਜ਼ਾ |

ਜੂਨ 84 ਘੱਲੂਘਾਰੇ ਦਾ ਤੀਜਾ ਦਿਨ
Published : Jun 5, 2026, 1:27 pm IST
Updated : Jun 5, 2026, 1:27 pm IST
SHARE ARTICLE
June 84: The third day of the Ghallughara massacre
June 84: The third day of the Ghallughara massacre

ਫ਼ੌਜ ਵੱਲੋਂ ਲਗਾ ਦਿੱਤਾ ਗਿਆ ਸੀ 36 ਘੰਟੇ ਦਾ ਕਰਫਿਊ

ਅੰਮ੍ਰਿਤਸਰ : 3 ਜੂਨ 1984 ਵਾਲੇ ਦਿਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੀ। ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਫ਼ੌਜ ਨੇ 36 ਘੰਟੇ ਦਾ ਕਰਫਿਊ ਲਗਾ ਦਿੱਤਾ ਤਾਂ ਕਿ ਕੋਈ ਵੀ ਬਾਹਰ ਨਾ ਜਾ ਸਕੇ। ਇਕ ਤਰ੍ਹਾਂ ਨਾਲ ਸਾਰੀਆਂ ਸੰਗਤਾਂ ਨੂੰ ਬੰਦੀ ਬਣਾ ਲਿਆ ਗਿਆ, ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਸਰਕਾਰ ਅੰਦਰੋਂ ਅੰਦਰੀ ਦੀ ਸਾਜਿਸ਼ ਘੜੀਂ ਬੈਠੀ ਹੈ। ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਫ਼ੌਜ ਦੀ ਹਲਚਲ ਵਧਣ ਲੱਗੀ,, ਅੰਦਰ ਬੈਠੀ ਦੂਜੀ ਧਿਰ ਵੀ ਮੋਰਚਾਬੰਦੀ ਵਿਚ ਜੁਟੀ ਹੋਈ ਸੀ। ਸਥਾਨਕ ਅਤੇ ਕੁੱਝ ਹੋਰ ਵੱਡੇ ਪੱਤਰਕਾਰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹੋਏ ਸੀ। ਉਂਝ ਭਾਵੇਂ ਪੱਤਰਕਾਰਾਂ ਕੋਲ ਪੁੱਛਣ ਲਈ ਬਹੁਤ ਸਾਰੇ ਸਵਾਲ ਸਨ,, ਪਰ ਇਕ ਸਵਾਲ ਸਾਰਿਆਂ ਦਾ ਸਾਂਝਾ ਸੀ,, ਉਹ ਇਹ ਸੀ ਕਿ  ‘‘ਜੇਕਰ ਹਮਲਾ ਹੋਇਆ ਤਾਂ ਕੀ ਹੋਵੇਗਾ?’’ ਇਸ ਸਵਾਲ ਨੂੰ ਸੁਣ ਕੇ ਇਕ ਵਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਕੁੱਝ ਪਲ਼ ਲਈ ਖਾਮੋਸ਼ ਹੋ ਗਏ,, ਪਰ ਅਗਲੇ ਹੀ ਪਲ ਉਹ ਪੱਤਰਕਾਰਾਂ ਨੂੰ ਬੋਲੇ, ‘‘ਮੇਰੇ ਗੁਰੂ ਨੇ ਸਾਨੂੰ ਕੜਾ ਦਿੱਤੈ, ਚੂੜੀ ਨਹੀਂ,, ਲੋਹੇ ਦੇ ਚਣੇ ਚਬਾ ਦਿਆਂਗੇ।’’

ਇਸ ਤੋਂ ਇਕ ਦਿਨ ਪਹਿਲਾਂ 2 ਜੂਨ 1984 ਨੂੰ ਇੰਦਰਾ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਮਗਰੋਂ ਤੁਰੰਤ ਅੰਮ੍ਰਿਤਸਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ,, ਕਿਉਂਕਿ ਟੈਲੀਫ਼ੋਨਾਂ ਦੀਆਂ ਲਾਈਨਾਂ ਤੱਕ ਕੱਟ ਦਿੱਤੀਆਂ ਗਈਆਂ ਸੀ। ਹਾਲਾਂਕਿ 2 ਜੂਨ ਅਤੇ 3 ਜੂਨ ਨੂੰ ਕੋਈ ਗੋਲੀਬਾਰੀ ਨਹੀਂ ਹੋਈ,, ਪਰ ਕਿਸੇ ਨੂੰ ਵੀ ਗੁਰੂ ਵਿਚੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾ ਰਿਹਾ,, ਇਸ ਤੋਂ ਸਾਫ਼ ਪਤਾ ਚਲਦਾ ਏ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਗੁਰੂ ਘਰ ਵਿਚ ਆਏ ਵੱਧ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਨ ਦੀ ਯੋਜਨਾ ਤਿਆਰ ਕੀਤੀ ਹੋਈ ਸੀ। 3 ਜੂਨ ਨੂੰ ਸ਼ਾਮ ਤੱਕ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੋ ਚੁੱਕਿਆ ਸੀ। ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਸੀ,, ਪਰ ਫ਼ੌਜ ਨੇ ਘੇਰਾ ਇੰਨਾ ਸੰਘਣਾ ਕਰ ਦਿੱਤਾ ਸੀ ਕਿ ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਇਸ ਮਗਰੋਂ ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜੀ ਘੇਰੇ ਵਿਚ ਲੈ ਕੇ ਜੋ ਸਥਿਤੀ ਪੈਦਾ ਕੀਤੀ ਗਈ, ਉਸ ਨੇ ਸਿੱਖ ਕੌਮ ਦੇ ਮਨਾਂ ’ਤੇ ਅਜਿਹੇ ਜ਼ਖ਼ਮ ਲਗਾਏ ਜੋ ਕਦੇ ਵੀ ਨਹੀਂ ਭਰੇ ਜਾ ਸਕਦੇ। ਅੱਜ ਵੀ ਜੂਨ ਮਹੀਨਾ ਆਉਂਦਿਆਂ ਹੀ ਇਹ ਜ਼ਖ਼ਮ ਫਿਰ ਤੋਂ ਹਰੇ ਹੋ ਜਾਂਦੇ ਨੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement