ਖ਼ਬਰਾਂ |

ਤਾਜ਼ਾ |

ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਣ: ਲੜਕੀਆਂ ਦੇ ਲਈ ਇੱਕ ਸਧਾਰਣ ਜਿਹਾ ਟੀਕਾ, ਸਰਵਾਈਕਲ ਕੈਂਸਰ ਦੇ ਖਾਤਮੇ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ

By : JAGDISH

Published : Mar 28, 2026, 11:19 am IST
Updated : Mar 28, 2026, 11:19 am IST
SHARE ARTICLE
Human Papillomavirus Vaccination: A Simple Vaccine for Girls, a Huge Step Towards Eliminating Cervical Cancer
Human Papillomavirus Vaccination: A Simple Vaccine for Girls, a Huge Step Towards Eliminating Cervical Cancer

ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਣ: ਲੜਕੀਆਂ ਦੇ ਲਈ ਇੱਕ ਸਧਾਰਣ ਜਿਹਾ ਟੀਕਾ, ਸਰਵਾਈਕਲ ਕੈਂਸਰ ਦੇ ਖਾਤਮੇ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ

ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਣ: ਲੜਕੀਆਂ ਦੇ ਲਈ ਇੱਕ ਸਧਾਰਣ ਜਿਹਾ ਟੀਕਾ, ਸਰਵਾਈਕਲ ਕੈਂਸਰ ਦੇ ਖਾਤਮੇ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ
ਪ੍ਰੋਫੈਸਰ ਹੈਰਾਲਡ ਜ਼ੁਰ ਹਾਊਸਨ (Professor Harald zur Hausen) ਨੂੰ 2008 ਵਿੱਚ ਉਨ੍ਹਾਂ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਿਆ ਕਿ ਹਿਊਮਨ ਪੈਪੀਲੋਮਾ ਵਾਇਰਸ (HPV) ਦੇ ਹਾਈ-ਰਿਸਕ ਸਟ੍ਰੇਨ ਨਾਲ ਲਗਾਤਾਰ ਹੋਣ ਵਾਲਾ ਸੰਕ੍ਰਮਣ ਹੀ ਸਰਵਾਈਕਲ ਕੈਂਸਰ ਦਾ ਬੁਨਿਆਦੀ ਕਾਰਨ ਹੈ। ਇਹ ਦੁਨੀਆ ਭਰ ਵਿੱਚ ਬਿਮਾਰੀ ਅਤੇ ਮੌਤ ਦਰ ਦਾ ਇੱਕ ਮਹੱਤਵਪੂਰਨ ਕਾਰਨ ਹੈ, ਹਾਲਾਂਕਿ ਘੱਟ ਅਤੇ ਨਿਮਨ-ਦਰਮਿਆਨੀ-ਆਮਦਨ ਵਾਲੇ ਦੇਸ਼ਾਂ (LMICs) ਵਿੱਚ ਇਸਦਾ ਪ੍ਰਭਾਵ ਜ਼ਿਆਦਾ ਹੈ। ਇਸ ਖੋਜ ਨੇ ਪ੍ਰੋਫਾਈਲੈਕਟਿਕ ਟੀਕਿਆਂ (prophylactic vaccines) ਦੇ ਦੇ ਨਾਲ-ਨਾਲ ਸੰਕ੍ਰਮਣ ਫੈਲਾਉਣ ਵਾਲੇ ਏਜੰਟ ਦਾ ਪਤਾ ਲਗਾਉਣ ਲਈ ਡਾਇਗਨੌਸਟਿਕ ਟੈਸਟਾਂ ਦਾ ਰਾਹ ਵੀ ਪੱਧਰਾ ਕੀਤਾ। ਇੱਕ ਦਹਾਕੇ ਬਾਅਦ, 2018 ਵਿੱਚ, ਵਿਸ਼ਵ ਸਿਹਤ ਸੰਗਠਨ (WHO) ਨੇ ਸਰਵਾਈਕਲ ਕੈਂਸਰ ਦੇ ਖਾਤਮੇ ਦੇ ਉਦੇਸ਼ ਨਾਲ ਇੱਕ ਪਹਿਲਕਦਮੀ ਦਾ ਐਲਾਨ ਕੀਤਾ; ਅਤੇ 17 ਨਵੰਬਰ, 2020 ਨੂੰ, ਇਸ ਸਬੰਧ ਵਿੱਚ ਇੱਕ ਵਿਸ਼ਵਵਿਆਪੀ ਰਣਨੀਤੀ ਰਸਮੀ ਤੌਰ 'ਤੇ ਸ਼ੁਰੂ ਕੀਤੀ ਗਈ – ਜਿਸ ਦਾ ਭਾਰਤ ਸਮੇਤ 194 ਦੇਸ਼ਾਂ ਨੇ ਸਮਰਥਨ ਕੀਤਾ।

ਕੈਂਸਰ ਦਾ ਖਾਤਮਾ! ਉਹ ਵੀ ਕੋਈ ਅਸਾਧਾਰਣ ਕੈਂਸਰ ਨਹੀਂ, ਸਗੋਂ ਸਰਵਾਈਕਲ ਕੈਂਸਰ ਦਾ ਖਾਤਮਾ, ਜੋ ਕਿ ਬਹੁਤ ਜ਼ਿਆਦਾ ਸਰੀਰਕ ਦਰਦ, ਭਾਵਨਾਤਮਕ ਸੰਘਰਸ਼ ਅਤੇ ਆਰਥਿਕ ਕਠਿਨਾਈਆਂ ਦਾ ਸਬਬ ਹੈ। ਭਾਰਤ ਵਿੱਚ ਮਹਿਲਾਵਾਂ ਵਿੱਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਹਰ ਵਰ੍ਹੇ ਇਸ ਦੇ ਲਗਭਗ ਇੱਕ ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ ਅੱਧੇ ਮਾਮਲਿਆਂ ਵਿੱਚ ਮੌਤ ਹੋ ਜਾਂਦੀ ਹੈ, ਜੋ ਕਿ ਦੁਨੀਆ ਭਰ ਦੇ ਕੈਂਸਰ ਦੇ ਬੋਝ ਦਾ ਲਗਭਗ ਇੱਕ-ਚੌਥਾਈ ਹੈ। ਸਰਵਾਈਕਲ ਕੈਂਸਰ ਵਿੱਚ ਜੀਵਨ ਦੇ ਬੀਤੇ ਸਾਲ, ਹੋਰ ਕੈਂਸਰਾਂ ਦੇ ਮੁਕਾਬਲੇ ਜ਼ਿਆਦਾ ਹੁੰਦੇ ਹਨ,ਕਿਉਂਕਿ ਪੀੜ੍ਹਤ ਮਹਿਲਾਵਾਂ ਮੁਕਾਬਲਤਨ ਘੱਟ ਉਮਰ ਦੀਆਂ ਹੁੰਦੀਆਂ ਹਨ ਅਤੇ ਪਰਿਵਾਰ ਅਤੇ ਸਮਾਜ ਅਹਿਮ ਭੂਮਿਕਾ ਨਿਭਾ ਰਿਹਾ ਹੁੰਦਾ ਹੈ। ਕੈਂਸਰ ਮਾਹਿਰ ਦੇ ਰੂਪ ਵਿੱਚ, ਮੈਂ ਉਨ੍ਹਾਂ ਦੀਆਂ ਤਕਲੀਫਾਂ ਨੂੰ ਨੇੜਿਓਂ ਦੇਖਿਆ ਹੈ... ਅਜਿਹੀਆਂ ਮਹਿਲਾਵਾਂ ਜਿਨ੍ਹਾਂ ਵਿੱਚ ਚੌਥੀ ਸਟੇਜ ਵਿੱਚ ਇਸ ਬਿਮਾਰੀ ਦਾ ਪਤਾ ਲੱਗਿਆ, ਉਨ੍ਹਾਂ ਵਿੱਚ ਯੂਰਿਨਰੀ ਫਿਸਟੁਲਾ ਵਿਕਸਿਤ ਹੋ ਚੁੱਕਿਆ ਸੀ ਅਤੇ ਕੰਸਲਟਿੰਗ ਰੂਮ ਵਿੱਚ ਉਨ੍ਹਾਂ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਬਦਬੂ ਆਉਣ ਲੱਗਦੀ ਸੀ; ਅਜਿਹੀਆਂ ਮਹਿਲਾਵਾਂ ਜੋ   ਮੀਨੋਪੌਜ਼ ਤੋਂ ਬਾਅਦ ਖੂਨ ਵਹਿਣ ਦਾ ਜ਼ਿਕਰ ਕਰਨ ਤੋਂ ਵੀ ਝਿਜਕਦੀਆਂ ਰਹੀਆਂ... ਜਦੋਂ ਤੱਕ ਕਿ ਬਹੂ ਨੇ ਉਨ੍ਹਾਂ ਦੀ ਸਾੜੀ ‘ਤੇ ਦਾਗ ਨਹੀਂ ਦੇਖ ਲਿਆ; ਅਜਿਹੀਆਂ ਮਹਿਲਾਵਾਂ ਜੋ ਗੰਭੀਰ ਸਾਇਟਿਕਾ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ, ਯੂਰੇਟਰਸ (ureters) ਵਿੱਚ ਰੁਕਾਵਟ ਅਤੇ ਗੁਰਦੇ ਫੇਲ੍ਹ ਹੋਣ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੀਆਂ ਸਨ... ਅਤੇ ਫਿਰ ਕੁਝ ਮੁਕਾਬਲਤਨ ਖੁਸ਼ਕਿਸਮਤ ਮਹਿਲਾਵਾਂ ਵੀ ਸਨ, ਜਿਨ੍ਹਾਂ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਇਸ ਬਿਮਾਰੀ ਤੋਂ ਪੀੜ੍ਹਤ ਹੋਣ ਬਾਰੇ ਪਤਾ ਚੱਲ ਗਿਆ ਅਤੇ ਜਦੋਂ ਉਹ ਬਿਮਾਰੀ ਠੀਕ ਹੋ ਸਕਦੀ ਸੀ, ਪਰ ਸਿਰਫ਼ ਰੈਡੀਕਲ ਸਰਜਰੀ ਜਾਂ ਕੀਮੋ- ਅਤੇ ਰੈਡੀਏਸ਼ਨ ਥੈਰੇਪੀ ਨਾਲ... ਅਜਿਹੇ ਵਿੱਚ ਡੂੰਘੀ ਅਤੇ ਅਗ੍ਰੈਸਿਵ ਸਰਜਰੀ ਦਾ ਸਰੀਰ ‘ਤੇ ਅਸਰ ਹੋਇਆ, ਲੰਬੇ ਸਮੇਂ ਤੱਕ ਰੈਡੀਏਸ਼ਨ ਇਲਾਜ ਦੇ ਕਾਰਨ ਦੇਖਭਾਲ ਕਰਨ ਵਾਲਿਆਂ ਨੂੰ ਪੜ੍ਹਾਈ ਜਾਂ ਕੰਮ ਤੋਂ ਵਾਂਝਾ ਰਹਿਣਾ ਪਿਆ, ਅਤੇ ਮਹਿੰਗੀ ਕੀਮੋ ਅਤੇ ਇਮਿਊਨੋ ਥੈਰੇਪੀ ਹੋਈ.... ਇਸ ਤੋਂ ਇਲਾਵਾ, ਸਾਡੇ ਹਰ ਸੰਭਵ ਯਤਨਾਂ ਦੇ ਬਾਵਜੂਦ ਕੁਝ ਮਾਮਲਿਆਂ ਵਿੱਚ ਕੈਂਸਰ ਮੁੜ ਤੋਂ ਵਾਪਸ ਆਇਆ, ਜਿਸ ਲਈ ਹੋਰ ਵੀ ਗੁੰਝਲਦਾਰ ਪ੍ਰਕਿਰਿਆਵਾਂ, ਜਿਵੇਂ ਐਕਸੇਂਟ੍ਰੇਸ਼ਨ ਸਰਜਰੀ ਅਤੇ ਸਟੋਮਾ ਆਦਿ ਦੀ ਲੋੜ ਪਈ। ਹਾਂ, ਅਸੀਂ ਇਲਾਜ ਕਰ ਸਕਦੇ ਸੀ, ਲੱਛਣਾਂ ਵਿੱਚ ਰਾਹਤ ਦੇ ਸਕਦੇ ਸੀ, ਇੱਥੋਂ ਤੱਕ ਕਿ ਹਾਰਮੋਨ ਰਿਪਲੇਸਮੈਂਟ ਅਤੇ ਹੋਰ ਸਹਾਇਕ ਦੇਖਭਾਲ ਵੀ ਦੇ ਸਕਦੇ ਸੀ, ਪਰ ਇਸ ਦੀ ਸਰੀਰਕ, ਭਾਵਨਾਤਮਕ ਅਤੇ ਆਰਥਿਕ ਕੀਮਤ ਚੁਕਾਉਣੀ ਹੁੰਦੀ।

ਹੋਰ ਵੀ ਦੁਖਦਾਈ ਗੱਲ ਇਹ ਸੀ ਕਿ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਸੀ। 1940 ਦੇ ਦਹਾਕੇ ਤੋਂ ਹੀ ਪੱਛਮੀ ਦੇਸ਼ਾਂ ਵਿੱਚ ਨਿਯਮਿਤ ਪੈਪ ਸਮੀਅਰ ਜਾਂਚ ਰਾਹੀਂ ਦੂਜੇ ਦਰਜੇ ਦੀ ਰੋਕਥਾਮ ਦੀ ਵਿਵਸਥਾ ਕੀਤੀ ਗਈ ਸੀ, ਜਿਸ ਨਾਲ ਨਾ ਸਿਰਫ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਸੀ, ਸਗੋਂ ਬਿਮਾਰੀ ਦੀਆਂ ਸ਼ੁਰੂਆਤੀ ਹਾਲਤਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਸੀ। ਸਰਵਾਈਕਲ ਕੈਂਸਰ ਦੀ ਨੈਚੁਰਲ ਹਿਸਟਰੀ ਨੂੰ ਇੱਕ ਸਦੀ ਤੋਂ ਵੱਧ ਸਮੇਂ ਤੋਂ ਵਧੀਆ ਢੰਗ ਨਾਲ ਦਰਜ ਕੀਤਾ ਗਿਆ ਹੈ। ਇਸ ਵਿੱਚ 10-15 ਵਰ੍ਹਿਆਂ ਦਾ ਲੰਬਾ ਪ੍ਰੀਕੈਂਸਰਸ ਫੇਜ ਹੁੰਦਾ ਹੈ, ਜਿਸ ਨੂੰ ਸਰਵਾਈਕਲ ਇੰਟ੍ਰਾਅਪੀਥੀਲਿਅਲ ਨਿਓਪਲਾਸਿਆ (CIN) ਕਿਹਾ ਜਾਂਦਾ ਹੈ, ਬੱਚੇਦਾਨੀ ਦੇ ਮੂੰਹ ਨੂੰ ਬ੍ਰਸ਼ ਕਰਨ ਤੋਂ ਬਾਅਦ ਸਲਾਈਡ 'ਤੇ ਇਕੱਠੇ ਕੀਤੇ ਗਏ ਸੈੱਲਾਂ ਦੀ ਮਾਈਕ੍ਰੋਸਕੋਪ ਦੇ ਹੇਠਾਂ ਜਾਂਚ ਕਰਕੇ ਜਿਸ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਪੜਾਅ 'ਤੇ, ਇਸ ਬਿਮਾਰੀ ਦਾ ਇਲਾਜ ਸਧਾਰਣ ਡੇਅ-ਕੇਅਰ ਪ੍ਰਕਿਰਿਆਵਾਂ ਰਾਹੀਂ ਅਸਾਨੀ ਨਾਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿੱਚ ਬੱਚੇਦਾਨੀ ਕੱਢਣ ਦੀ ਲੋੜ ਨਹੀਂ ਹੁੰਦੀ। ਭਾਰਤ ਅਤੇ ਹੋਰ ਨਿਮਨ-ਦਰਮਿਆਨੀ ਆਮਦਨ ਵਾਲੇ ਦੇਸ਼ਾਂ (LMICs) ਵਿੱਚ ਸਾਡੇ ਕੋਲ ਇੰਨੀਆਂ ਬੁਨਿਆਦੀ ਸਹੂਲਤਾਂ ਅਤੇ ਟ੍ਰੇਂਡ ਜਨਸ਼ਕਤੀ ਨਹੀਂ ਸੀ ਕਿ 30 ਵਰ੍ਹਿਆਂ ਤੋਂ ਵੱਧ ਉਮਰ ਦੀਆਂ ਸਾਰੀਆਂ ਮਹਿਲਾਵਾਂ ਦੇ ਜੀਵਨ ਵਿੱਚ ਇੱਕ ਵਾਰ ਵੀ ਜਾਂਚ ਕੀਤੀ ਜਾ ਸਕੇ, ਜਦਕਿ ਹਰ 3 ਵਰ੍ਹਿਆਂ ਦੇ ਅੰਤਰ ‘ਤੇ ਇਹ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਇੱਥੋਂ ਤੱਕ ਕਿ ਵਧੀਆ ਤੀਜੇ ਦਰਜੇ ਦੇ ਕੇਂਦਰਾਂ ਵਿੱਚ ਵੀ ਲੈਬਸ ਹਰ ਰੋਜ਼ ਸੀਮਤ ਸੰਖਿਆ ਵਿੱਚ ਹੀ ਮਹਿਲਾਵਾਂ ਦੀ ਜਾਂਚ ਕਰ ਪਾਉਂਦੀਆਂ ਸਨ। ਦੇਸ਼ ਭਰ ਵਿੱਚ ਮਹਿਲਾ ਰੋਗ ਮਾਹਿਰਾਂ ਅਤੇ ਪੈਥੋਲੌਜਿਸਟ ਦੁਆਰਾ ਨਿਯਮਿਤ ਤੌਰ ‘ਤੇ ਆਊਟਰੀਚ ਕੈਂਪ ਆਯੋਜਿਤ ਕੀਤੇ ਜਾਂਦੇ ਸਨ, ਤਾਂ ਜੋ ਵੰਚਿਤਾਂ ਦੀ ਮਦਦ ਕੀਤੀ ਜਾ ਸਕੇ, ਪਰ ਇਹ ਯਤਨ ਸਮੁੰਦਰ ਵਿੱਚ ਇੱਕ ਬੂੰਦ ਦੇ ਬਰਾਬਰ ਸਨ। ਇੱਥੋਂ ਤੱਕ ਕਿ ਅੱਜ ਵੀ, ਵਿਜ਼ੁਅਲ ਇੰਸਪੈਕਸ਼ਨ (ਵੀਆਈਏ) ਰਾਹੀਂ ਨੈਸ਼ਨਲ ਸਕ੍ਰੀਨਿੰਗ ਪ੍ਰੋਗਰਾਮ ਹੋਣ ਦੇ ਬਾਵਜੂਦ, ਸਕ੍ਰੀਨਿੰਗ ਕਵਰੇਜ 5% ਤੋਂ ਵੱਧ ਨਹੀਂ ਹੈ, ਅਤੇ ਜਿਨ੍ਹਾਂ ਮਹਿਲਾਵਾਂ ਦਾ ਟੈਸਟ ਪੌਜਿਟਿਵ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਹਸਪਤਾਲ ਲਿਆ ਕੇ ਰੋਗ ਦੀ ਪੁਸ਼ਟੀ ਕਰਨ ਲਈ ਬਾਇਓਪਸੀ ਅਤੇ ਇਲਾਜ ਕਰਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ। 

ਸਰਵਾਈਕਲ ਕੈਂਸਰ ਦੀ ਮੁੱਢਲੀ ਰੋਕਥਾਮ ਲਈ HPV ਟੀਕਾਕਰਣ ਨੇ 2006 ਵਿੱਚ ਇੱਕ ਉਮੀਦ ਦੀ ਕਿਰਨ ਵਾਂਗ ਇਸ ਦ੍ਰਿਸ਼ ਵਿੱਚ ਪ੍ਰਵੇਸ਼ ਕੀਤਾ। ਸ਼ੁਰੂ ਵਿੱਚ, ਇਹ ਤਿੰਨ-ਡੋਜ਼ ਵਾਲਾ ਟੀਕਾ ਸੀ; ਪਰੰਤੂ ਨਿਰੰਤਰ ਖੋਜ ਨਾਲ ਇਹ ਸਾਬਤ ਹੋਇਆ ਕਿ ਇਸ ਨੂੰ ਦੋ ਡੋਜ਼ ਤੱਕ ਘਟਾਇਆ ਜਾ ਸਕਦਾ ਹੈ, ਅਤੇ ਅੱਗੇ ਚੱਲ ਕੇ ਇਹ ਵੀ ਦੇਖਿਆ ਗਿਆ ਕਿ ਸਿਰਫ ਇੱਕ ਡੋਜ਼ ਹੀ 85-90% ਕੈਂਸਰ ਤੋਂ ਸੁਰੱਖਿਆ ਲਈ ਕਾਫ਼ੀ ਹੈ। ਇੱਕ ਸਧਾਰਣ ਜਿਹਾ ਇੰਟ੍ਰਾਮਸਕਿਊਲਰ ਇੰਜੈਕਸ਼ਨ ਜੋ ਇੰਨੀ ਵੱਡੀ ਪੀੜ੍ਹਾ ਤੋਂ ਬਚਾ ਸਕਦਾ ਹੈ? ਇਹ ਅਸਲ ਵਿੱਚ, ਇੱਕ ਬਹੁਤ ਹੀ ਉਤਸ਼ਾਹਜਨਕ ਸੰਭਾਵਨਾ ਸੀ। ਰੋਕਥਾਮ ਲਈ ਟੀਕਾਕਰਣ ਵਿੱਚ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਹੁਣ ਤੱਕ, 500 ਮਿਲੀਅਨ ਤੋਂ ਵੱਧ ਖੁਰਾਕਾਂ ਦੁਨੀਆ ਭਰ ਵਿੱਚ ਅਤੇ ਲਗਭਗ 4 ਮਿਲੀਅਨ ਖੁਰਾਕਾਂ ਭਾਰਤ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ। ਯੋਜਨਾਬੱਧ ਟੈਸਟਿੰਗ ਅਤੇ ਪੋਸਟ- ਮਾਰਕੀਟਿੰਗ ਸਰਵੀਲਾਂਸ ਤੋਂ ਪ੍ਰਾਪਤ ਕੀਤੇ ਗਏ ਇਕੱਠੇ ਡੇਟਾ ਅੰਕੜਿਆਂ ਤੋਂ ਇਹ ਸਪਸ਼ਟ ਹੈ ਕਿ ਟੀਕਾ ਲਗਵਾਉਣ ਵਾਲੀਆਂ ਮਹਿਲਾਵਾਂ ਵਿੱਚ ਸਧਾਰਣ ਆਬਾਦੀ ਦੇ ਮੁਕਾਬਲੇ ਵਿੱਚ ਪ੍ਰਤੀਕੂਲ ਪ੍ਰਭਾਵਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਵਿੱਚ ਬਿਲਕੁਲ ਹਲਕੀ ਜਿਹੀ ਪ੍ਰਤੀਕਿਰਿਆ ਦੇਖੀ ਗਈ ਹੈ, ਜੋ ਸਾਰੇ ਟੀਕਿਆਂ ਵਿੱਚ ਸਧਾਰਣ ਤੌਰ ‘ਤੇ ਹੁੰਦੀ ਹੈ। ਇਨ੍ਹਾਂ ਟੀਕਿਆਂ ਦੀ ਪ੍ਰਜਨਨ ਸਮਰੱਥਾ, ਜਨਮ ਦਰ, ਜਮਾਂਦਰੂ ਵਿਗਾੜਾਂ ਜਾਂ ਮਾਹਵਾਰੀ ਦੇ ਨਮੂਨਿਆਂ 'ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਐੱਚਪੀਵੀ ਟੀਕਾਂ ਦੀ ਪ੍ਰਭਾਵਸ਼ੀਲਤਾ ਬਹੁਤ ਵਧੀਆ ਹੈ, ਕਿਉਂਕਿ ਇਹ ਟੀਕੇ ਉਨ੍ਹਾਂ ਵਿੱਚ ਸ਼ਾਮਲ ਵਾਇਰਸ ਦੀਆਂ ਕਿਸਮਾਂ ਤੋਂ ਲਗਭਗ ਪੂਰੀ ਤਰ੍ਹਾਂ ਨਾਲ ਸੁਰੱਖਿਆ ਪ੍ਰਦਾਨ ਕਰਦੇ ਹਨ। ਪਹਿਲੀ ਪੀੜ੍ਹੀ ਦੇ ਟੀਕੇ ਐੱਚਪੀਵੀ ਦੀਆਂ ਦੋ ਸਭ ਤੋਂ ਖ਼ਤਰਨਾਕ ਕਿਸਮਾਂ –ਐੱਚਪੀਵੀ 16 ਅਤੇ 18 ਦੇ ਵਿਰੁੱਧ ਬਣਾਏ ਗਏ ਸਨ, ਜੋ ਆਲਮੀ ਪੱਧਰ ‘ਤੇ ਸਰਵਾਈਕਲ ਕੈਂਸਰ ਦੇ 70% ਅਤੇ ਭਾਰਤ ਵਿੱਚ ਲਗਭਗ 85% ਮਾਮਲਿਆਂ ਲਈ ਜ਼ਿੰਮੇਵਾਰ ਹਨ। ਆਸਟ੍ਰੇਲੀਆ ਅਤੇ ਬ੍ਰਿਟੇਨ ਵਰਗੇ ਦੇਸ਼ਾਂ, ਜਿਨ੍ਹਾਂ ਨੇ 2007-08 ਵਿੱਚ ਇਸ ਟੀਕੇ ਦੇ ਸ਼ੁਰੂ ਹੋਣ ਮਗਰੋਂ ਹੀ ਐੱਚਪੀਵੀ ਟੀਕਾਕਰਣ ਲਾਗੂ ਕਰ ਦਿੱਤਾ ਸੀ, ਉਹ ਪ੍ਰੀਕੈਂਸਰ ਅਤੇ ਕੈਂਸਰ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਘਾਟ ਦੇਖੀ ਗਈ ਹੈ। ਸਵੀਡਨ, ਡੈੱਨਮਾਰਕ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਵੀ ਇਸੇ ਤਰ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਡਬਲਿਊਐੱਚਓ ਦੀ ਸਰਵਾਈਕਲ ਕੈਂਸਰ ਦੇ ਖਾਤਮੇ ਦੀ ਪਹਿਲ ਦਾ ਟੀਚਾ ਸਰਵਾਈਕਲ ਕੈਂਸਰ ਨੂੰ ਇੱਕ ਦੁਰਲਭ ਕੈਂਸਰ ਬਣਾਉਣ ਹੈ, ਜਿਸ ਦੇ ਹੋਣ ਦੀ ਦਰ ਪ੍ਰਤੀ 1 ਲੱਖ ਵਿੱਚ ਸਿਰਫ਼ 4 ਮਾਮਲਿਆਂ ਤੱਕ ਸੀਮਤ ਹੋਵੇ। ਇਸ ਟੀਚੇ ਨੂੰ ਹਾਸਲ ਕਰਨ ਲਈ 2030 ਤੱਕ: 15 ਵਰ੍ਹਿਆਂ ਦੀ ਉਮਰ ਤੋਂ ਪਹਿਲਾਂ 90% ਲੜਕੀਆਂ ਦਾ ਐੱਚਪੀਵੀ ਟੀਕਾਕਰਣ, 35 ਅਤੇ 45 ਵਰ੍ਹਿਆਂ ਦੀ ਉਮਰ ਵਿੱਚ 70% ਮਹਿਲਾਵਾਂ ਦੀ ਐੱਚਪੀਵੀ ਟੈਸਟਿੰਗ ਦੁਆਰਾ ਸਕ੍ਰੀਨਿੰਗ, ਅਤੇ ਜਿਨ੍ਹਾਂ ਮਹਿਲਾਵਾਂ ਵਿੱਚ ਬਿਮਾਰੀ ਦੇ ਲੱਛਣ ਦੇਖੇ ਜਾਣ, ਉਨ੍ਹਾਂ ਵਿੱਚੋਂ 90% ਦਾ ਇਲਾਜ –ਜਿਵੇਂ ਕੁਝ ਮਹੱਤਵਪੂਰਨ ਉਦੇਸ਼ਾਂ ਨੂੰ ਹਾਸਲ ਕਰਨਾ ਲਾਜ਼ਮੀ ਹੈ। ਆਲਮੀ ਐਲਾਨ ਦੇ ਸ਼ੁਰੂ ਹੋਣ ਤੋਂ ਬਾਅਦ ਅਸੀਂ ਅੱਧੇ ਤੋਂ ਵੱਧ ਰਸਤਾ ਪਾਰ ਕਰ ਚੁੱਕੇ ਹਾਂ, ਹਾਲਾਂਕਿ ਹਾਲੇ ਵੀ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਤੋਂ ਕਾਫੀ ਦੂਰ ਹਾਂ। ਇੰਡੀਅਨ ਮੈਡੀਕਲ ਐਸੋਸੀਏਸ਼ਨ, ਫੈੱਡਰੇਸ਼ਨ ਆਫ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਆਫ਼ ਇੰਡੀਆ (FOGSI) ਅਤੇ ਇੰਡੀਅਨ ਅਕੈਡਮੀ ਆਫ ਪੀਡਿਆਟ੍ਰਕਿਸ (IAP) ਵਰਗੇ ਸੰਗਠਨਾਂ ਦੀ ਪ੍ਰਤੀਨਿਧਤਾ ਵਾਲਾ ਡਾਕਟਰੀ ਭਾਈਚਾਰਾ ਲੰਬੇ ਅਰਸੇ ਤੋਂ ਐੱਚਪੀਵੀ ਟੀਕਾਕਰਣ ਨੂੰ ਵਿਸ਼ਵਵਿਆਪੀ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ। ਆਖਰਕਾਰ, ਹੁਣ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ- ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 28 ਫਰਵਰੀ 2026 ਨੂੰ ਰਾਸ਼ਟਰੀ ਐੱਚਪੀਵੀ ਟੀਕਾਕਰਣ ਅਭਿਆਨ ਨੂੰ ਦੇਸ਼ ਵਿਆਪੀ ਪੱਧਰ ‘ਤੇ ਲਾਂਚ ਕੀਤਾ ਜਾਣਾ- ਮਹਿਲਾਵਾਂ ਦੇ ਸਿਹਤ ਅਤੇ ਪ੍ਰਜਨਨ ਅਧਿਕਾਰਾਂ ਨੂੰ ਮਹਤੱਤਾ ਦਿਲਾਉਣ ਦੀ ਦਿਸ਼ਾ ਵਿੱਚ ਸਰਬੋਤਮ ਰਾਜਨੀਤਿਕ ਵਚਨਬੱਧਤਾ ਦਾ ਸੰਕੇਤ ਹੈ, ਜਿਸ ਦੀਆਂ ਉਹ ਹੱਕਦਾਰ ਹਨ। ਪਹੁੰਚ, ਕਿਫਾਇਤ ਅਤੇ ਉਪਲਬਧਤਾ ਜਿਹੀਆਂ ਮੁੱਖ ਚਿੰਤਾਵਾਂ ਦਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਹੱਲ ਕਰ ਦਿੱਤਾ ਹੈ। ਹੁਣ ਸਾਰੇ ਮਾਪਿਆਂ ਨੂੰ ਇਸ ਸੁਨਹਿਰੇ ਮੌਕੇ ਬਾਰੇ ਜਾਗਰੂਕ ਹੋਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀਆਂ 14 ਸਾਲ ਦੀਆਂ ਬੇਟੀਆਂ ਨੇੜਲੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਟੀਕਾਕਰਣ ਦਾ ਲਾਭ ਲੈ ਸਕਣ. ਸਾਡੀਆਂ ਧੀਆਂ ਦੇ ਲਈ ਇੱਕ ਸਧਾਰਣ ਜਿਹਾ ਟੀਕਾ, ਸਰਵਾਈਕਲ ਕੈਂਸਰ ਦੇ ਖਾਤਮੇ ਅਤੇ ਵਿਕਸਿਤ ਭਾਰਤ @2047 ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਬਹੁਤ ਮਹੱਤਵਪੂਰਨ ਹੋਵੇਗਾ। 

ਨੀਰਜਾ ਭੱਟਲਾ
ਪ੍ਰੋਫੈਸਰ ਐਮਰਿਟਸ, ਨੈਸ਼ਨਲ ਕੈਂਸਰ ਇੰਸਟੀਟਿਊਟ, ਝੱਜਰ
ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ (Obstetrics & Gynaecology) ਦੇ ਸਾਬਕਾ ਮੁਖੀ, ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ), ਦਿੱਲੀ

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement