ਖ਼ਬਰਾਂ |

ਤਾਜ਼ਾ |

ਮੈਂ ਸਿੱਟ ਨੂੰ ਬਿਆਨ ਦੇਣ ਨਹੀਂ ਗਿਆ, ਅਧਿਕਾਰੀ ਖ਼ੁਦ ਮੇਰੇ ਕੋਲ ਆਏ : ਗਿਆਨੀ ਰਘਬੀਰ ਸਿੰਘ

By : GAGANDEEP

Published : Jun 14, 2026, 6:50 am IST
Updated : Jun 14, 2026, 7:17 am IST
SHARE ARTICLE
Giani Raghbir Singh News
Giani Raghbir Singh News

ਗਿਆਨੀ ਹਰਪ੍ਰੀਤ ਸਿੰਘ ਨੂੰ ਧਰਮ ਤੋਂ ਸੇਧ ਲੈ ਕੇ ਸਿਆਸਤ ਕਰਨੀ ਚਾਹੀਦੀ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕ ਹੋਰ ਵੀਡੀਉ ਜਾਰੀ ਕਰਦਿਆਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿਤੀ ਹੈ ਕਿ ਉਨ੍ਹਾਂ ਨੂੰ ਧਰਮ ਤੋਂ ਸੇਧ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਿੱਟ ਕੋਲ ਚੰਡੀਗੜ੍ਹ ਦਫ਼ਤਰ ਜਾ ਕੇ ਬਿਆਨ ਦਰਜ ਨਹੀਂ ਕਰਵਾਏ ਹਨ, ਬਲਕਿ ਐਸ.ਆਈ.ਟੀ. ਦੇ ਅਧਿਕਾਰੀ ਉਨ੍ਹਾਂ ਦੇ ਕੋਲ ਸਮਾਂ ਲੈ ਕੇ ਖ਼ੁਦ ਇਸ ਸਬੰਧੀ ਗੱਲ ਕਰਨ ਆਏ ਸਨ।  ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਕੋਲ ਜਾ ਕੇ ਕੋਈ ਬਿਆਨ ਦਰਜ ਕਰਵਾਏ ਜਾਂ ਕੋਈ ਤੁਹਾਡੇ ਪਾਸ ਆ ਕੇ ਕਿਸੇ ਤਰ੍ਹਾਂ ਦੀ ਗੱਲ ਪੁੱਛੇ ਤਾਂ ਇਨ੍ਹਾਂ ਦੋਵਾਂ ਗੱਲਾਂ ਵਿਚ ਬਹੁਤ ਵੱਡਾ ਫ਼ਰਕ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਿੱਟ ਅਧਿਕਾਰੀਆਂ ਵਲੋਂ ਸਿਰਫ਼ 2 ਦਸੰਬਰ 2024 ਵਿਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਾਰਟੀ ਆਗੂਆਂ ਕੋਲੋਂ ਪੁਛੇ ਗਏ ਸਵਾਲਾਂ ਬਾਰੇ ਹੀ ਜਾਣਕਾਰੀ ਹਾਸਲ ਕੀਤੀ ਹੈ ਨਾ ਕਿ 328 ਸਰੂਪਾਂ ਬਾਰੇ ਕੋਈ ਸਵਾਲ ਜਵਾਬ ਹੋਏ ਹਨ। ਗਿਆਨੀ ਰਘਬੀਰ ਸਿੰਘ ਨੇ ਸਿੱਟ ਅਧਿਕਾਰੀਆਂ ਸਬੰਧੀ ਵੀ ਕਿਹਾ ਕਿ ਪਤਾ ਨਹੀਂ ਕਿਉਂ ਵਾਰ-ਵਾਰ ਇਹ ਇਕੋ ਹੀ ਸਵਾਲ ਪੁਛ ਰਹੇ ਹਨ ਕਿਉਂਕਿ ਪਿਛਲੇ ਸਮੇਂ ਬਠਿੰਡਾ ਵਿਖੇ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਇਹ ਖ਼ੁਦ ਜਾ ਕੇ ਇਸ ਸਬੰਧੀ ਪੁਛ ਪੜਤਾਲ ਕਰ ਚੁੱਕੇ ਹਨ, ਪਰ ਉਸ ਦੇ ਬਾਵਜੂਦ ਫਿਰ ਉਹੀ ਸਵਾਲਾਂ ਨੂੰ ਲੈ ਕੇ ਚਰਚਾ ਕਰਨੀ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਵਿਚ ਰਹਿ ਕੇ ਇਕੱਲੀ ਸਿਆਸਤ ਕਰਨੀ ਵੀ ਠੀਕ ਨਹੀਂ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਰੁਧ ਇਸ ਤਰ੍ਹਾਂ ਗ਼ਲਤ ਪ੍ਰਚਾਰ ਕਰਨ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦੀ ਕੀ ਮਨਸ਼ਾ ਹੈ ਇਹ ਉਹ ਹੀ ਜਾਣਦੇ ਹਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement