ਖ਼ਬਰਾਂ |

ਤਾਜ਼ਾ |

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਮੇਤ ਚਾਰ ਅਕਾਲੀ ਪਾਰਟੀਆਂ ਨੇ ਅੱਠ ਮੈਂਬਰੀ ਸਾਂਝੀ ਤਾਲਮੇਲ ਕਮੇਟੀ ਬਣਾਈ 

By : GAGANDEEP

Published : Jun 20, 2026, 6:41 am IST
Updated : Jun 20, 2026, 12:42 pm IST
SHARE ARTICLE
photo
photo

ਹੋਰ ਪੰਥਕ ਪਾਰਟੀਆਂ ਨਾਲ ਏਕਤਾ ਤੇ ਚੋਣ ਗਠਜੋੜ ਲਈ ਕੰਮ ਕਰੇਗੀ

ਚੰਡੀਗੜ੍ਹ, 19 ਜੂਨ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਪੰਥਕ ਏਕਤਾ ਅਤੇ ਹੋਰਨਾਂ ਰਾਜਸੀ ਪਾਰਟੀਆਂ ਨਾਲ ਗਠਜੋੜ ਕਰਨ ਲਈ ਇਕ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਪੰਥਕ ਪਾਰਟੀਆਂ ਨੂੰ ਇਕੱਠਾ ਕਰ ਕੇ ਜੋ ਇਕ ਨਿਸ਼ਾਨ ਸਾਹਿਬ ਹੇਠ ਲਿਆਉਣ ਦਾ ਸੱਦਾ ਦਿਤਾ ਗਿਆ ਸੀ, ਉਸਦੇ ਤਹਿਤ ਪਿਛਲੇ ਦਿਨੀਂ ਜਲੰਧਰ ਵਿਚ ਚਾਰ ਜਥੇਬੰਦੀਆਂ ਨੇ ਇਕਜੁੱਟਤਾ ਕੀਤੀ ਸੀ।

ਇਨ੍ਹਾਂ ਚਾਰ ਜਥੇਬੰਦੀਆਂ ਵਿਚ ਸਾਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਹੁਰਾਂ ਦੀ ਅਗਵਾਈ ਵਾਲਾ ਇੰਟਰਨੈਸ਼ਨਲ ਪੰਥਕ ਦਲ, ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੁਨਾਈਟਡ ਅਕਾਲੀ ਦਲ ਅਤੇ ਗੁਰਿੰਦਰ ਸਿੰਘ ਬਾਜਵਾ ਦੀ ਬੇਗ਼ਮਪੁਰਾ ਖ਼ਾਲਸਾ ਰਾਜ ਪਾਰਟੀ ਸ਼ਾਮਲ ਸੀ। ਬਾਕੀ ਪਾਰਟੀਆਂ ਨਾਲ ਏਕਤਾ ਕਰਨ ਲਈ ਇਨ੍ਹਾਂ ਚੌਹਾਂ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਲੈ ਕੇ ਇਕ ਅੱਠ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।

ਇਸ ਕਮੇਟੀ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਬੂਟਾ ਸਿੰਘ ਰਣਸੀਂਹ, ਗੁਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ ਅਤੇ ਪਰਮਪਾਲ ਸਿੰਘ ਸਭਰਾ ਸ਼ਾਮਲ ਹਨ। ਜਲਦ ਹੀ ਇਹ ਕਮੇਟੀ ਕਿਸਾਨ ਯੂਨੀਅਨਾਂ, ਹੋਰਨਾਂ ਰਾਜਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨਾਲ ਰਾਬਤਾ ਕਰ ਕੇ ਸਾਂਝੇ ਪੰਜਾਬ ਏਜੰਡੇ ਤਹਿਤ ਸਾਂਝਾ ਪਲੇਟਫਾਰਮ ਉਸਾਰਨ ਬਾਰੇ ਗੱਲਬਾਤ ਕਰੇਗੀ। ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕੁੱਝ ਨਵੇਂ ਆਬਜ਼ਰਵਰ ਲਾਉਣ ਦਾ ਐਲਾਨ ਵੀ ਕੀਤਾ ਜਿਨ੍ਹਾਂ ਵਿਚ ਜ਼ਿਲ੍ਹਾ ਬਰਨਾਲਾ-ਮਾਨਸਾ ਤੋਂ ਗੋਬਿੰਦ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਗਗੜਪੁਰ, ਜ਼ਿਲ੍ਹਾ ਮੁਕਤਸਰ-ਫਾਜ਼ਿਲਕਾ ਤੋਂ  ਹਰਦੇਵ ਸਿੰਘ ਹਾਮਿਦ, ਜ਼ਿਲ੍ਹਾ ਫ਼ਿਰੋਜ਼ਪੁਰ-ਫ਼ਰੀਦਕੋਟ ਤੋਂ ਗੁਰਭੇਜ ਸਿੰਘ ਸਿੱਧੂ ਅਤੇ ਜਥੇਦਾਰ ਚਰਨ ਸਿੰਘ ਨੂੰ ਆਬਜ਼ਰਵਰ ਲਗਾਇਆ ਗਿਆ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement