ਖ਼ਬਰਾਂ |

ਤਾਜ਼ਾ |

ਅਧੂਰੀ ਵੀਡੀਓ ਰਾਹੀਂ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ : ਗਿਆਨੀ ਹਰਪ੍ਰੀਤ ਸਿੰਘ

By : GAGANDEEP

Published : Jun 21, 2026, 7:55 am IST
Updated : Jun 21, 2026, 7:59 am IST
SHARE ARTICLE
Giani Harpreet Singh
Giani Harpreet Singh

'ਅਜਿਹੀਆਂ ਕਾਰਵਾਈਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਗੰਭੀਰਤਾ ਨੂੰ ਵੀ ਠੇਸ ਪਹੁੰਚਦੀ'

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਅੰਦਰ ਜਥੇਦਾਰ ਸਾਹਿਬਾਨ ਅਤੇ ਤਲਬ ਕੀਤੇ ਗਏ ਵਿਅਕਤੀਆਂ ਵਿਚਾਲੇ ਹੋਈ ਗੱਲਬਾਤ ਦੀਆਂ ਅਧੂਰੀਆਂ ਵੀਡੀਉ ਕਲਿੱਪਾਂ ਜਨਤਕ ਕਰਨ ਦੇ ਮਾਮਲੇ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੱਲਬਾਤ ਦੇ ਸਿਰਫ਼ ਚੁਣੇ ਹੋਏ ਹਿੱਸੇ ਸਾਹਮਣੇ ਲਿਆਉਣਾ ਨਾ ਸਿਰਫ਼ ਤੱਥਾਂ ਨੂੰ ਅਧੂਰੇ ਰੂਪ ਵਿਚ ਪੇਸ਼ ਕਰਦਾ ਹੈ, ਸਗੋਂ ਸੰਗਤਾਂ ਵਿਚ ਭਰਮ ਅਤੇ ਅਸਪੱਸ਼ਟਤਾ ਵੀ ਪੈਦਾ ਕਰਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਗੰਭੀਰਤਾ ਨੂੰ ਵੀ ਠੇਸ ਪਹੁੰਚਦੀ ਹੈ। ਉਨ੍ਹਾਂ ਦਸਿਆ ਕਿ ਜਦੋਂ ਉਹ ਖ਼ੁਦ ਜਥੇਦਾਰ ਦੇ ਅਹੁਦੇ ’ਤੇ ਸਨ, ਉਸ ਸਮੇਂ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਤਜਰਬਾ ਵਾਪਰਿਆ ਸੀ। ਉਨ੍ਹਾਂ ਦੀ ਇਕ ਵੀਡੀਉ ਦਾ ਸਿਰਫ਼ ਕੱੁਝ ਹਿੱਸਾ ਜਨਤਕ ਕੀਤਾ ਗਿਆ ਸੀ ਜਿਸ ਦੇ ਆਧਾਰ ’ਤੇ ਗੁਮਰਾਹਕੁਨ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਪੂਰੀ ਗੱਲਬਾਤ ਦੀ ਥਾਂ ਸਿਰਫ਼ ਕੱੁਝ ਕਲਿੱਪਾਂ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਤਾਂ ਸੱਚਾਈ ਧੁੰਦਲੀ ਹੋ ਜਾਂਦੀ ਹੈ ਅਤੇ ਲੋਕ ਪੂਰੇ ਸੰਦਰਭ ਤੋਂ ਵਾਂਝੇ ਰਹਿ ਜਾਂਦੇ ਹਨ।

ਸਾਬਕਾ ਜਥੇਦਾਰ ਨੇ ਕਿਹਾ ਕਿ ਅਸਲ ਵਿਚ ਸਕੱਤਰੇਤ ਅੰਦਰ ਹੋਣ ਵਾਲੀਆਂ ਗੱਲਬਾਤਾਂ ਦੀਆਂ ਵੀਡੀਉਜ਼ ਜਨਤਕ ਹੀ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਪ੍ਰੰਪਰਾਵਾਂ, ਮਰਿਆਦਾ ਅਤੇ ਸੰਸਥਾਵਾਂ ਦੀ ਭਰੋਸੇਯੋਗਤਾ ਨਾਲ ਜੁੜਿਆ ਮਾਮਲਾ ਹੈ। ਪਰ ਜੇ ਕਿਸੇ ਕਾਰਨ ਕਰ ਕੇ ਵੀਡੀਉ ਜਨਤਕ ਕਰਨੀ ਲਾਜ਼ਮੀ ਸਮਝੀ ਜਾਂਦੀ ਹੈ ਤਾਂ ਫਿਰ ਸਿਰਫ਼ ਕੁੱਝ ਕਲਿੱਪਾਂ ਦੀ ਬਜਾਏ ਪੂਰੀ ਵੀਡੀਉ ਅਤੇ ਸਮੁੱਚੀ ਵਾਰਤਾਲਾਪ ਸੰਗਤਾਂ ਦੇ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ, ਤਾਂ ਜੋ ਹਰ ਕੋਈ ਪੂਰੇ ਤੱਥਾਂ ਦੇ ਆਧਾਰ ’ਤੇ ਅਪਣੀ ਰਾਏ ਬਣਾ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਇਸ ਗੱਲ ਨੂੰ ਸਪੱਸ਼ਟ ਕਰੇ ਕਿ ਅਜਿਹੀਆਂ ਵੀਡੀਉਜ਼ ਕਿਸ ਦੀ ਮਨਜ਼ੂਰੀ ਨਾਲ ਅਤੇ ਕਿਵੇਂ ਜਨਤਕ ਹੋ ਰਹੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement