Health News: ਆਉ ਜਾਣਦੇ ਹਾਂ ਨੰਗੇ ਪੈਰ ਘਾਹ ’ਤੇ ਚਲਣ ਦੇ ਫ਼ਾਇਦਿਆਂ ਬਾਰੇ

By : GAGANDEEP

Published : May 4, 2024, 6:45 am IST
Updated : May 4, 2024, 7:35 am IST
SHARE ARTICLE
Benefits of walking barefoot on grass Health News
Benefits of walking barefoot on grass Health News

Health News: ਨੰਗੇ ਪੈਰ ਖੁੱਲ੍ਹੀ ਹਵਾ ਵਿਚ ਰਹਿਣ ਨਾਲ ਪੈਰਾਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ

Benefits of walking barefoot on grass Health News: ਇਕ ਸਮਾਂ ਸੀ ਜਦੋਂ ਲੋਕ ਬਿਨਾਂ ਚੱਪਲਾਂ ਤੋਂ ਪੈਦਲ ਤੁਰਦੇ ਸਨ ਪਰ ਹੁਣ ਗੰਦਗੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਪੈਰਾਂ ਵਿਚ ਚੱਪਲ ਜਾਂ ਬੂਟ ਪਾ ਕੇ ਹੀ ਘਰੋਂ ਨਿਕਲਦੇ ਹਨ। ਹਾਲਾਂਕਿ ਜੇ ਤੁਸੀਂ ਸੈਰ ਕਰਨ ਲਈ ਸਾਫ਼ ਗਰਾਊਂਡ ਜਾਂ ਘਾਹ ’ਤੇੇ ਚਲਦੇ ਹੋ ਤਾਂ ਤੁਹਾਨੂੰ ਚੱਪਲ ਪਾਉਣ ਦੀ ਜ਼ਰੂਰਤ ਹੀ ਨਹੀਂ। ਨੰਗੇ ਪੈਰ ਘਾਹ ’ਤੇ ਚਲਣ ਦੇ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ। ਆਉ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ।

ਇਹ ਵੀ ਪੜ੍ਹੋ: Farming News: ਖੇਤੀਬਾੜੀ ਦੇ ਸੰਦਾਂ ’ਚੋਂ ਅਲੋਪ ਹੁੰਦੀ ਜਾਂਦੀ ਹੈ ਦਾਤੀ

 ਸੱਭ ਤੋਂ ਪਹਿਲਾਂ ਫ਼ਾਇਦਾ ਇਹ ਹੁੰਦਾ ਹੈ ਕਿ ਤੁਸੀਂ ਸਾਰਾ ਦਿਨ ਜੇ ਬੂਟ ਜਾਂ ਚੱਪਲ ਪਾ ਕੇ ਰਖਦੇ ਹੋ ਤਾਂ ਅਜਿਹੇ ਵਿਚ ਨੰਗੇ ਪੈਰ ਖੁੱਲ੍ਹੀ ਹਵਾ ਵਿਚ ਰਹਿਣ ਨਾਲ ਪੈਰਾਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ, ਖ਼ੂਨ ਦਾ ਸੰਚਾਰ ਵਧੀਆ ਹੁੰਦਾ ਹੈ ਜਿਸ ਨਾਲ ਪੈਰਾਂ ਦੀ ਥਕਾਵਟ ਅਤੇ ਦਰਦ ਖ਼ਤਮ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (04 ਮਈ 2024)  

ਨੰਗੇ ਪੈਰ ਤੁਰਦੇ ਸਮੇਂ ਅਪਣੇ ਪੰਜਿਆਂ ਦਾ ਹੇਠਲਾ ਹਿੱਸਾ ਸਿੱਧਾ ਧਰਤੀ ਦੇ ਸੰਪਰਕ ਵਿਚ ਆ ਜਾਂਦਾ ਹੈ ਜਿਸ ਨਾਲ ਐਕਿਉਪ੍ਰੈਸ਼ਰ ਜ਼ਰੀਏ ਸਾਰਿਆਂ ਭਾਗਾਂ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੁਰਦਤੀ ਤੌਰ ’ਤੇ ਧਰਤੀ ਦੀ ਊਰਜਾ ਪੈਰਾਂ ਜ਼ਰੀਏ ਤੁਹਾਡੇ ਸਰੀਰ ਵਿਚ ਸੰਚਾਲਤ ਹੁੰਦੀ ਹੈ, ਜੋ ਤੁਹਾਡੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਨੰਗੇ ਪੈਰੀਂ ਤੁਰਨ ਨਾਲ ਸਰੀਰ ਨੂੰ ਕੁਦਰਤੀ ਰੂਪ ਵਿਚ ਉੂਰਜਾ ਮਿਲਦੀ ਹੈ, ਜੋ ਸਰੀਰ ਲਈ ਲਾਹੇਵੰਦ ਹੁੰਦੀ ਹੈ। ਇਸ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਵੀ ਵਧੀਆ ਹੁੰਦਾ ਹੈ।

(For more Punjabi news apart from Benefits of walking barefoot on grass Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM
Advertisement