Farming News: ਖੇਤੀਬਾੜੀ ਦੇ ਸੰਦਾਂ ’ਚੋਂ ਅਲੋਪ ਹੁੰਦੀ ਜਾਂਦੀ ਹੈ ਦਾਤੀ

By : GAGANDEEP

Published : May 4, 2024, 6:28 am IST
Updated : May 4, 2024, 7:36 am IST
SHARE ARTICLE
Dati disappears from agricultural tools Farming News
Dati disappears from agricultural tools Farming News

Farming News: ਕਣਕ ਹਾੜੀ ਦੀ ਮੁੱਖ ਫ਼ਸਲ ਹੋਣ ਕਰ ਕੇ ਇਸ ਦੀ ਕਟਾਈ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਦਾਤੀ ਨਾਲ ਹੀ ਕੀਤੀ ਜਾਂਦੀ ਸੀ।

Dati disappears from agricultural tools Farming News: ਦਾਤੀ ਜਾਂ ਦਾਤਰੀ ਕਿਸਾਨਾਂ ਦਾ ਖੇਤੀਬਾੜੀ ਵਿਚ ਵਰਤਿਆ ਜਾਣ ਵਾਲਾ ਮੁੱਖ ਸੰਦ ਹੈ ਅਤੇ ਇਸ ਨਾਲ ਫ਼ਸਲ ਦੀ ਕਟਾਈ ਕੀਤੀ ਜਾਂਦੀ ਸੀ। ਦਾਤੀ ਦਾ ਅਗਲਾ ਹਿੱਸਾ ਲੋਹੇ ਦਾ ਵਕਰਾਕਾਰ ਆਕਾਰ ਵਿਚ ਬਣਿਆ ਹੁੰਦਾ ਹੈ ਤੇ ਅੰਦਰਲੇ ਪਾਸੇ ਦੰਦੇ ਬਣੇ ਹੁੰਦੇ ਹਨ। ਇਸ ਦੇ ਪਿਛਲੇ ਪਾਸੇ ਇਸ ਨੂੰ ਫੜਨ ਲਈ ਲੱਕੜ ਦਾ ਮੁੱਠਾ ਲਗਾ ਹੁੰਦਾ ਹੈ। ਪਹਿਲਾਂ ਲੋਹੇ ਦੀ ਦੇਸੀ ਦਾਤੀ ਹੁੰਦੀ ਸੀ ਜਿਸ ਨੂੰ ਲੁਹਾਰ ਵਲੋਂ ਬਣਾਇਆ ਜਾਂਦਾ ਸੀ ਤੇ ਅੱਜਕਲ ਬਲੇਡ ਵਾਲੀਆਂ ਮਸ਼ੀਨੀ ਦਾਤੀਆਂ ਆ ਗਈਆਂ ਹਨ। ਕਈ ਸ਼ੌਕੀਨ ਲੋਕ ਤਾਂ ਪਹਿਲਾਂ ਦਾਤੀ ਦੇ ਦਸਤੇ ਨੂੰ ਪਿੱਤਲ ਅਤੇ ਕੋਕਿਆਂ ਨਾਲ ਸ਼ਿੰਗਾਰ ਲੈਂਦੇ ਸਨ। ਪਰ ਹੁਣ ਕਣਕ ਦੀ ਵਾਢੀ ਦਾ ਕੰਮ ਕੰਬਾਈਨਾਂ ਨਾਲ ਹੋਣ ਕਰ ਕੇ ਦਾਤੀ ਅਲੋਪ ਹੁੰਦੀ ਜਾਂਦੀ ਹੈ। ਦਾਤੀ ਨਾਲ ਹੁਣ ਕੇਵਲ ਪਸ਼ੂਆਂ ਲਈ ਚਾਰਾ ਹੀ ਵੱਢਿਆ ਜਾਂਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (04 ਮਈ 2024

ਕਣਕ ਹਾੜੀ ਦੀ ਮੁੱਖ ਫ਼ਸਲ ਹੋਣ ਕਰ ਕੇ ਇਸ ਦੀ ਕਟਾਈ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਦਾਤੀ ਨਾਲ ਹੀ ਕੀਤੀ ਜਾਂਦੀ ਸੀ। ਉਸ ਸਮੇਂ ਕਣਕ ਦੀ ਫ਼ਸਲ ਵੱਢਣ ਲਈ ਇੰਨੇ ਸਾਧਨ ਮੌਜੂਦ ਨਹੀਂ ਹੁੰਦੇ ਸਨ। ਕਿਸਾਨਾਂ ਵਲੋਂ ਇਕ ਦੂਜੇ ਨਾਲ ਰਲ ਮਿਲ ਕੇ ਹਾੜੀ ਦੀ ਫ਼ਸਲ ਵੱਢੀ ਜਾਂਦੀ ਸੀ ਜਿਸ ਨੂੰ ਸਾਡੇ ਮਾਲਵੇ ਦੇ ਇਲਾਕੇ ਵਿਚ ਮੰਗ ਪਾਈ ਜਾਂ ਵਿੜੀ ਵੀ ਆਖਿਆ ਜਾਦਾ ਸੀ। ਇਸੇ ਕਰ ਕੇ ਹੀ ਉਸ ਸਮੇਂ ਦੇ ਲੋਕਾਂ ਵਿਚ ਆਪਸੀ ਪਿਆਰ ਅਤੇ ਭਾਈਚਾਰ ਸਾਂਝ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਸਮੇਂ ਦੇ ਲੋਕ ਚੰਗੀਆਂ ਖੁਰਾਕਾਂ ਖਾਣ ਕਾਰਨ ਤਾਕਤਵਰ ਹੁੰਦੇ ਸਨ ਤੇ ਉਹ ਸਾਰਾ-ਸਾਰਾ ਦਿਨ ਦਾਤੀ ਨਾਲ ਕਣਕ ਵੱਢਦੇ ਰਹਿੰਦੇ ਸਨ। ਹਾੜੀ ਵੱਢਣ ਦਾ ਸਾਰਾ ਕੰਮ ਹੀ ਦਾਤੀਆਂ ਨਾਲ ਹੋਣ ਕਾਰਨ ਦਾਤੀਆਂ ਦੇ ਦੰਦੇ ਮੁੜ ਜਾਂਦੇ ਸਨ ਅਤੇ ਉਨ੍ਹਾਂ ਨੂੰ ਦੁਬਾਰਾ ਤਿੱਖੇ ਕਰਨਾ ਪੈਂਦਾ ਸੀ। ਦੰਦੇ ਕਢਾਉਣ ਲਈ ਪਿੰਡ ਵਿਚ ਸੇਪੀ ਵਾਲੇ ਮਿਸਤਰੀ ਕੋਲ ਵੀ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਤੇ ਆਮ ਲੋਕਾਂ ਨੂੰ ਾਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਦਾਤੀ ਸਾਡੇ ਪੰਜਾਬੀ ਸਭਿਆਚਾਰ ਦਾ ਮੁੱਖ ਹਿੱਸਾ ਹੋਣ ਕਰ ਕੇ ਇਸ ਦਾ ਜ਼ਿਕਰ ਗੀਤਾਂ ਅਤੇ ਬੋਲੀਆਂ ਵਿਚ ਆਮ ਹੀ ਕੀਤਾ ਜਾਂਦਾ ਸੀ। ਇਸ ਸਬੰਧੀ ਇਕ ਬੋਲੀ ਬਹੁਤ ਮਸ਼ਹੂਰ ਹੋਈ ਹੈ ਜਿਵੇਂ:

ਹਾੜੀ ਵੱਢੂੰਗੀ ਬਰਾਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ।
ਉਸ ਸਮੇਂ ਕਣਕ ਵੱਢਣ ਤੋਂ ਲੈ ਕੇ ਤੂੜੀ ਬਣਾਉਣ ਤਕ ਦਾ ਸਾਰਾ ਕੰਮ ਹੀ ਲਗਭਗ ਹੱਥੀਂ ਕੀਤਾ ਜਾਦਾ ਸੀ। ਕਣਕ ਵੱਢਣ ਦਾ ਕੰਮ ਕਈ ਮਹੀਨੇ ਤਕ ਚਲਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਕਿਸਾਨ ਅਪਣੇ ਪਸ਼ੂਆਂ ਲਈ ਤੂੜੀ ਬਣਾਉਣ ਲੱਗ ਜਾਂਦੇ ਸਨ। ਪੁਰਾਣੇ ਸਮੇਂ ਵਿਚ ਫ਼ਸਲਾਂ ਦੀ ਕਟਾਈ ਮੁੱਖ ਤੌਰ ’ਤੇ ਦਾਤੀ ਨਾਲ ਹੀ ਕੀਤੀ ਜਾਂਦੀ ਸੀ ਪਰ ਹੁਣ ਉਸ ਦੀ ਥਾਂ ਆਧੁਨਿਕ ਕਿਸਮ ਦੀਆਂ ਕੰਬਾਈਨਾਂ ਆ ਗਈਆਂ ਹਨ ਜੋ ਹੁਣ ਕਈ ਮਹੀਨਿਆਂ ਦਾ ਕੰਮ ਕੱੁਝ ਹੀ ਦਿਨਾਂ ਵਿਚ ਨਿਬੇੜ ਦਿੰਦੀਆਂ ਹਨ ਤੇ ਤੂੜੀ ਰੀਪਰ ਨਾਲ ਬਣਾ ਕੇ ਸਾਂਭ ਲਈ ਜਾਂਦੀ ਹੈ। ਕਿਸਾਨ ਅਪਣੀ ਫ਼ਸਲ ਨੂੰ ਨਾਲ ਦੀ ਨਾਲ ਹੀ ਵੱਢ ਕੇ ਵੇਚਣ ਲਈ ਮੰਡੀ ਵਿਚ ਲੈ ਜਾਂਦਾ ਹੈ। ਮਸ਼ੀਨੀ ਯੁਗ ਕਰ ਕੇ ਹੁਣ ਦਾਤੀ ਦੀ ਵਰਤੋਂ ਘੱਟ ਹੋਣ ਕਾਰਨ ਇਹ ਖੇਤੀਬਾੜੀ ਦੇ ਅਲੋਪ ਹੋ ਚੁੱਕੇ ਸੰਦਾਂ ਵਿਚ ਸ਼ਾਮਲ ਹੋ ਗਈ ਹੈ।
- ਗੁਰਪ੍ਰੀਤ ਸਿੰਘ ਗਿੱਲ ਸ੍ਰੀ ਮੁਕਤਸਰ ਸਾਹਿਬ। 9463043649

(For more Punjabi news apart from Dati disappears from agricultural tools Farming News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement