ਕੀ ਕਾਂਗਰੇਸ ਆਗੂ ਹਰਚੰਦ ਘਨੌਰੀ ਨੇ ਭਗਵੰਤ ਮਾਨ ਨੂੰ ਵੋਟ ਕਰਨ ਦੀ ਕੀਤੀ ਅਪੀਲ? 2019 ਦਾ ਵੀਡੀਓ ਵਾਇਰਲ
Published : Feb 4, 2022, 1:44 pm IST
Updated : Feb 4, 2022, 1:44 pm IST
SHARE ARTICLE
Fact Check Old video of Harchand Kaur Ghanauri Supporting Bhagwant Mann shared as recent
Fact Check Old video of Harchand Kaur Ghanauri Supporting Bhagwant Mann shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਿਤਾਜ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਨੂੰ ਲੋਕਾਂ ਦਾ ਸੰਬੋਧਨ ਕਰਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਸੰਬੋਧਨ ਕਰਦਿਆਂ ਮਹਿਲਾ ਭਗਵੰਤ ਮਾਨ ਨੂੰ ਵੋਟਾਂ ਦੇਣ ਦੀ ਅਪੀਲ ਕਰਦੀ ਦਿੱਸ ਰਹੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਮਹਿਲ ਕਲਾਂ ਤੋਂ ਪੰਜਾਬ ਚੋਣਾਂ 2022 ਨੂੰ ਲੈ ਕੇ ਕਾਂਗਰੇਸ ਦੀ ਉਮੀਦਵਾਰ ਹਰਚੰਦ ਕੌਰ ਘਨੌਰੀ ਦਾ ਹੈ ਅਤੇ ਉਹ ਲੋਕਾਂ ਤੋਂ ਭਗਵੰਤ ਮਾਨ ਨੂੰ ਵੋਟਾਂ ਦੇ ਕੇ ਜਿਤਾਉਣ ਦੀ ਗੱਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਿਤਾਜ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਲਓ ਜੀ ਹੁਣ ਕਾਂਗਰਸੀ ਉਮੀਦਵਾਰ ਵੀ ਭਗਵੰਤ ਮਾਨ ਜੀ ਨੂੰ ਕਾਮਯਾਬ ਬਣਾਉਣ ਲੱਗ ਪਏ ਉਮੀਦਵਾਰ ਮਹਿਲ ਕਲਾਂ ( ਕਾਂਗਰਸ) ਹਰਚੰਦ ਕੌਰ ਘਨੌਰੀ ਕਲਾਂ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕਰਦੇ ਹੋਏ "

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ

ਕੀਵਰਡ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ ਭਗਵੰਤ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ ਤੋਂ 2019 ਵਿਚ ਸ਼ੇਅਰ ਕੀਤਾ ਸੀ। ਭਗਵੰਤ ਮਾਨ ਦੇ ਅਧਿਕਾਰਿਕ ਪੇਜ ਵੱਲੋਂ ਵੀਡੀਓ ਨੂੰ 17 ਮਈ 2019 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਵੀਡੀਓ ਦਾ ਕੈਪਸ਼ਨ ਲਿਖਿਆ ਗਿਆ ਸੀ, "ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ ਕਾਂਗਰਸ..ਮੇਰੇ ਲਈ ਵੋਟਾਂ ਮੰਗਦੀ ਹੋਈ...ਇਹ ਵੀਡੀਓ ਵਾਇਰਲ ਨਾ ਕਰੋ ਦੋਸਤੋ ..ਬੌਖਲਾਹਟ ਦੀ ਨਿਸ਼ਾਨੀ ਐ.."

ਅੱਗੇ ਵਧਦੇ ਹੋਏ ਅਸੀਂ ਇਸ ਵੀਡੀਓ ਨੂੰ ਲੈ ਕੇ ਹਰਚੰਦ ਕੌਰ ਘਨੌਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਗੱਲ ਉਨ੍ਹਾਂ ਦੀ ਟੀਮ ਦੇ ਸੱਦਸ ਨਾਲ ਹੋਈ। ਮਾਮਲੇ ਨੂੰ ਲੈ ਕੇ ਆਪਣਾ ਨਾਂਅ ਨਾ ਦਸਦਿਆਂ ਸੱਦਸ ਨੇ ਕਿਹਾ, "ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਅਸੀਂ ਸਿਰਫ ਕਾਂਗਰੇਸ ਦਾ ਸਮਰਥਨ ਕਰਦੇ ਹਾਂ। ਅਸੀਂ ਭਗਵੰਤ ਮਾਨ ਦਾ ਸਮਰਥਨ ਨਹੀਂ ਕਰ ਰਹੇ ਹਾਂ।"

"ਦੱਸ ਦਈਏ ਕਿ ਹਰਚੰਦ ਕੌਰ ਘਨੌਰੀ ਸਾਲ 2012 ਵਿੱਚ ਮਹਿਲਕਲਾਂ ਤੋਂ ਕਾਂਗਰਸ ਉਮੀਦਵਾਰ ਵਜੋਂ ਵਿਧਾਇਕ ਚੁਣੇ ਗਏ ਸਨ। ਹਾਲਾਂਕਿ, ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਚੰਦ ਕੌਰ ਘਨੌਰੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਿਤਾਜ ਰਿਹਾ ਹੈ।

Claim- Congress leader Harchand Kaur Ghanauri Supporting Bhagwant Mann
Claimed By- FB Page ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement