
ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਤੋਂ ਪਹਿਲਾਂ ਹਿੰਸਾ ਦੇ ਵਿਰੋਧ ਵਿਚ ਖੱਬੇ ਪੱਖੀਆਂ ਦਾ ਰਾਜਵਿਆਪੀ ਛੇ ਘੰਟੇ ਦਾ ਬੰਦ ਅੱਜ ਸਵੇਰੇ ਛੇ ਵਜੇ ਸ਼ੁਰੂ ਹੋ ਗਿਆ।
ਕਲਕੱਤਾ, 13 ਅਪ੍ਰੈਲ : ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਤੋਂ ਪਹਿਲਾਂ ਹਿੰਸਾ ਦੇ ਵਿਰੋਧ ਵਿਚ ਖੱਬੇ ਪੱਖੀਆਂ ਦਾ ਰਾਜਵਿਆਪੀ ਛੇ ਘੰਟੇ ਦਾ ਬੰਦ ਅੱਜ ਸਵੇਰੇ ਛੇ ਵਜੇ ਸ਼ੁਰੂ ਹੋ ਗਿਆ। ਇਸ ਦੌਰਾਨ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਲੋਕਾਂ ਦੀ ਸਹੂਲਤ ਲਈ ਆਵਾਜਾਈ ਦੇ ਸਾਧਨ ਤੜਕੇ ਤੋਂ ਹੀ ਸੜਕਾਂ 'ਤੇ ਮੌਜੂਦ ਰਹੇ, ਹਵਾਈ ਸੇਵਾਵਾਂ ਆਮ ਰਹੀਆਂ ਉਥੇ ਹੀ ਦੱਖਣ ਪੂਰਬੀ ਰੇਲਵੇ ਅਤੇ ਪੂਰਬੀ ਰੇਲਵੇ ਦੇ ਉਪਨਗਰ ਖੇਤਰਾਂ 'ਤੇ ਰੇਲ ਸੇਵਾਵਾਂ ਵੀ ਆਮ ਰਹੀਆਂ।
Calcutta
ਬੰਦ ਦਾ ਅਸਰ ਮੇਟਰੋ ਸੇਵਾ 'ਤੇ ਵੀ ਨਹੀਂ ਪਿਆ। ਸਿਖਿਆ ਸੰਸਥਾਵਾਂ ਖੁੱਲ੍ਹੀਆਂ ਰਹੀਆਂ, ਉਥੇ ਹੀ ਕਲਕੱਤਾ ਯੂਨੀਵਰਸਿਟੀ ਅਤੇ ਸੀਬੀਐਸਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੰਦ ਕਾਰਨ ਪ੍ਰੀਖਿਆ ਦੇ ਪ੍ਰੋਗਰਾਮ ਵਿਚ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ। ਰਾਜ ਦੇ ਸੂਚਨਾ ਤਕਨੀਕੀ ਮੰਤਰੀ ਬ੍ਰਤਿਆ ਬਸੁ ਨੇ ਕਿਹਾ, ‘‘ਸਥਿਤ ਆਮ ਅਤੇ ਸ਼ਾਂਤੀਪੂਰਨ ਹੈ। ਲੋਕ ਆਮ ਦਿਨਾਂ ਵਾਂਗਬਾਹਰ ਨਿਕਲ ਰਹੇ ਹਨ, ਕੋਈ ਬੰਦ ਨਹੀਂ ਹੈ। ’’
Calcutta
ਬਸੁ ਨੇ ਅਪਣੇ ਵਿਧਾਨ ਸਭਾ ਖੇਤਰ ਵਿਚ ਸਵੇਰੇ ਹਾਲਾਤ ਦਾ ਜਾਇਜ਼ਾ ਲਿਆ, ਉਥੇ ਹੀ ਕਲਕੱਤਾ ਪੁਲਿਸ ਨੇ ਕਿਹਾ ਹੈ ਕਿ ਸ਼ਹਿਰ ਵਿਚ ਹਾਲਾਤਾਂ ਨੂੰ ਵਿਗਾੜਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਧਿਆਨ ਦੇਣ ਯੋਗ ਹੈ ਕਿ ਇਸ ਦੌਰਾਨ ਸੂਬਾਈ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ਵਿਚ ਮੌਜੂਦ ਰਹਿਣ ਨੂੰ ਕਿਹਾ ਹੈ।