
ਕਾਂਰਗਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਨੌਂ ਵਿਰੋਧੀ ਧਿਰਾਂ ਦੇ ਆਗੂ ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ’ਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦੇਣਗੇ
ਨਵੀਂ ਦਿੱਲੀ: ਕਾਂਰਗਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਅਤੇ ਨੌਂ ਵਿਰੋਧੀ ਧਿਰਾਂ ਦੇ ਆਗੂ ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ’ਚ ਮੁਲਤਵੀ ਪ੍ਰਸਤਾਵ (Opposition to submit joint adjournment motion) ਦਾ ਨੋਟਿਸ ਦੇਣਗੇ ਤਾਂ ਕਿ ਇਸ ਮੁੱਦੇ ’ਤੇ ਸਦਨ ਵਿਚ ਚਰਚਾ ਹੋ ਸਕੇ। ਸੂਤਰਾਂ ਮੁਤਾਬਕ, ਕਾਂਗਰਸ ਅਤੇ ਕਈ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਦੀ ਮੰਗਲਵਾਰ ਨੂੰ ਹੋਈ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ।
Lok Sabha
ਹੋਰ ਪੜ੍ਹੋ: ਸੰਪਾਦਕੀ: ਕਿਸਾਨਾਂ ਲਈ ਕਾਂਗਰਸ ਕੋਈ ਵੱਡਾ ਕਦਮ ਚੁੱਕੇ, ਨਿਰਾ ਵਿਖਾਵਾ ਵਾਲਾ ਨਹੀਂ
ਸੂਤਰਾਂ ਨੇ ਇਹ ਵੀ ਦਸਿਆ ਕਿ ਸੰਸਦ ਦੇ ਦੋਵਾਂ ਸਦਨਾਂ ’ਚ ਕਾਂਰਗਸ ਅਤੇ ਉਸਦੇ ਸਹਿਯੋਗੀ ਦਲਾਂ ਦੇ ਆਗੂ ਬੁਧਵਾਰ ਨੂੰ ਸਵੇਰੇ ਬੈਠਕ ਕਰਨਗੇ ਅਤੇ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ ’ਚ ਸਰਕਾਰ ਨੂੰ ਘੇਰਨ ਦੀ ਅੱਗੇ ਦੀ ਰਣਨੀਤੀ ’ਤੇ ਚਰਚਾ ਕਰਨਗੇ। ਇਸ ਬੈਠਕ ’ਚ ਰਾਹੁਲ ਗਾਂਧੀ ਮੌਜੂਦ ਹੋਣਗੇ।