ਪਿੰਡ ਈਸੇਵਾਲ ਦੇ ਵਸਨੀਕਾਂ ਨੇ ਕੈਪਟਨ ਸੰਦੀਪ ਸੰਧੂ ਨੂੰ ਲੱਡੂਆਂ ਨਾਲ ਤੋਲਿਆ 
Published : Feb 12, 2022, 5:07 pm IST
Updated : Feb 12, 2022, 5:07 pm IST
SHARE ARTICLE
Captain Sandeep Sandhu with workers
Captain Sandeep Sandhu with workers

ਪਿੰਡ ਲਈ 1 ਕਰੋੜ 75 ਲੱਖ ਦੇ ਕਰੀਬ ਵਿਕਾਸ ਕਾਰਜਾਂ 'ਤੇ ਲੱਗੇ —ਸੰਧੂ

ਈਸੇਵਾਲ ਪਿੰਡ ਨੇ ਸੰਧੂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ

ਹੰਬੜਾਂ/ਮੁੱਲਾਂਪੁਰ ਦਾਖਾ : ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਗਰ ਈਸੇਵਾਲ ਵਿੱਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਪੁੱਜੇ ਅਤੇ ਆਪਣੇ ਵਾਸਤੇ ਵੋਟਾਂ ਮੰਗੀਆਂ।

ਈਸੇਵਾਲ ਪਿੰਡ ਦੇ ਵੱਡੇ ਇਕੱਠ ਵਿੱਚ ਸੰਧੂ ਨੇ ਦਸਿਆ ਕਿ ਉਨ੍ਹਾਂ ਨੇ ਈਸੇਵਾਲ ਦੇ ਵਿਕਾਸ ਕਾਰਜਾਂ ਵਾਸਤੇ 1 ਕਰੋੜ 75 ਲੱਖ ਦੇ ਕਰੀਬ ਦਿੱਤੇ ਜਿਸ ਨਾਲ ਇਸ ਪਿੰਡ ਦੇ ਵਿਕਾਸ ਹੋਏ। ਇਸ ਮੌਕੇ ਸੰਧੂ ਨੇ ਇਹ ਵੀ ਦਸਿਆ ਕਿ ਡੀਜ਼ਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਸਤਾ ਕੀਤਾ ਜਿਸਦਾ ਲਾਭ ਆਮ ਲੋਕਾਂ ਦੇ ਨਾਲ ਨਾਲ ਕਿਸਾਨਾ ਨੂੰ ਵੀ ਮਿਲੇਗਾ।

captain sandeep sandhu captain sandeep sandhu

ਪਿੰਡ ਦੇ ਸਰਪੰਚ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਨੂੰ  ਲੱਡੂਆਂ ਨਾਲ ਤੋਲਿਆ। ਈਸੇਵਾਲ ਪੁੱਜ ਕੇ ਜਦੋਂ ਸੰਧੂ ਆਪਣੀ ਕਾਰ ਵਿਚੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਉਹਨਾ ਦਾ ਭਰਪੂਰ ਸਵਾਗਤ ਕੀਤਾ।

Captain Sandeep Sandhu with workersCaptain Sandeep Sandhu with workers

ਇਸ ਮੌਕੇ ਚੇਅਰਮੈਨ ਮਨਜੀਤ ਸਿੰਘ, ਸਰਪੰਚ ਜਤਿੱਦਰ ਸਿੰਘ ਦਾਖਾ, ਸਰਪੰਚ ਗੁਰਜੀਤ ਸਿੰਘ,ਕੰਵਲਜੀਤ ਸਿੰਘ,ਬਲਾਕ ਸੰਮਤੀ ਵਾਇਸ ਚੇਅਰਮੈਨ ਬਲਜਿੰਦਰ ਕੌਰ, ਅਜਮੇਰ ਸਿੰਘ ,ਸੁਰਜੀਤ ਸਿੰਘ,ਨੰਬਰਦਾਰ ਸੁਰਜੀਤ ਸਿੰਘ , ਨੰਬਰਦਾਰ ਜਗਰੂਪ ਸਿੰਘ,ਹਰਚੰਦ ਸਿੰਘ,ਬੁੱਧ ਸਿੰਘ (ਦੋਵੇ ਸਾਬਕਾ ਪੰਚ), ਹਰਦਿਆਲ  ਸਿੰਘ ਫ਼ੌਜੀ, ਮਨਪ੍ਰੀਤ ਸਿੰਘ ਪ੍ਰਧਾਨ ਯੁਵਕ ਸੇਵਾਵਾ ਕਲੱਬ, ਇੰਦਰਜੀਤ ਸਿੰਘ  ਪ੍ਰਧਾਨ ਐਨ.ਐਸ.ਯੂ.ਆਈ.ਜਗਦੇਵ ਸਿੰਘ  ਅਤੇ ਮਨਦੀਪ ਸਿੰਘ  ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement