ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਫ਼ੋਰਸਾਂ ਪੰਜਾਬ ਦੇ ਕਿਸਾਨਾਂ ਦੁਆਲੇ ਘੇਰਾ ਤੰਗ ਕਰਨ ਲਗੀਆਂ
Published : Dec 1, 2020, 1:06 am IST
Updated : Dec 1, 2020, 1:06 am IST
SHARE ARTICLE
image
image

ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਫ਼ੋਰਸਾਂ ਪੰਜਾਬ ਦੇ ਕਿਸਾਨਾਂ ਦੁਆਲੇ ਘੇਰਾ ਤੰਗ ਕਰਨ ਲਗੀਆਂ

ਕੇਂਦਰ ਤੇ ਪੰਜਾਬ ਵਿਚ ਵੱਡੇ ਟਕਰਾਅ ਦੀ ਸਥਿਤੀ ਬਣਨ ਲੱਗੀ

  to 
 

ਚੰਡੀਗੜ੍ਹ, 30 ਨਵੰਬਰ (ਗੁਰਉਪਦੇਸ਼ ਭੁੱਲਰ) : ਦਿੱਲੀ ਦੀਆਂ ਸਰਹੱਦਾਂ 'ਤੇ ਪੰਜਾਬ ਦੇ ਲੱਖਾਂ ਕਿਸਾਨਾਂ ਦੇ ਇਕੱਠ ਬਾਅਦ ਹੁਣ ਹੋਰ ਕਈ ਸੂਬਿਆਂ ਤੋਂ ਕਿਸਾਨਾਂ ਦੇ ਆਉਣ ਨਾਲ ਅਤੇ ਗਿਣਤੀ ਇਕਦਮ ਵਧਣ ਨਾਲ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਅਤੇ ਪੰਜਾਬ ਦੇ ਕਿਸਾਨਾਂ ਦੇ ਤਿੱਖੇ ਤੇਵਰਾਂ ਕਾਰਨ ਸਥਿਤੀ ਤਣਾਅਪੂਰਨ ਹੋ ਰਹੀ ਹੈ। ਪਹਿਲਾਂ ਕੇਂਦਰ ਸਰਕਾਰ ਸਿਰਫ਼ ਇਸ ਅੰਦੋਲਨ ਨੂੰ ਪੰਜਾਬ ਤਕ ਸੀਮਤ ਦਸਦੀ ਸੀ ਪਰ ਹੁਣ ਹਰਿਆਣਾ ਦੀਆਂ ਖਾਪ ਪੰਚਾਇਤਾਂ ਵਲੋਂ ਬੀਤੇ ਦਿਨੀਂ ਚੰਡੀਗੜ੍ਹ 'ਚ ਮੀਟਿੰਗ ਕਰ ਕੇ ਲਏ ਦਿੱਲੀ ਕੂਚ ਦੇ ਫ਼ੈਸਲੇ ਤੋਂ ਬਾਅਦ ਕੇਂਦਰ ਸਰਕਾਰ ਅੱਗੇ ਬਹੁਤ ਵੱਡਾ ਸੰਕਟ ਬਣ ਗਿਆ ਹੈ। ਖਾਪ ਪੰਚਾਇਤਾਂ ਦੇ ਫ਼ੈਸਲੇ ਬਾਅਦ ਹੁਣ ਹਰਿਆਣਾ ਵਿਚੋਂ ਕਾਫ਼ਲੇ ਚਲਣੇ ਸ਼ੁਰੂ ਹੋ ਗਏ ਹਨ ਅਤੇ 1 ਦਸੰਬਰ ਨੂੰ ਪੂਰੇ ਹਰਿਆਣਾ ਵਿਚੋਂ ਹਜ਼ਾਰਾਂ ਕਿਸਾਨਾਂ ਨੇ ਖਾਪ ਪੰਚਾਇਤਾਂ ਦੀ ਅਗਵਾਈ ਹੇਠ ਦਿੱਲੀ ਵਲ ਕੂਚ ਕਰਨ ਦਾ ਐਲਾਨ ਕਰ ਦਿਤਾ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਅੱਜ ਅਪਣੀ ਚੁੱਪ ਤੋੜਦਿਆਂ ਕਿਸਾਨਾਂ ਦੀ ਲਹਿਰ ਬਾਰੇ ਕੀਤੀਆਂ ਟਿਪਣੀਆਂ ਅਤੇ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਬਾਅਦ ਪੰਜਾਬ ਤੇ ਕੇਂਦਰ ਵਿਚਕਾਰ ਵੱਡੇ ਟਕਰਾਅ ਦੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਪੁਰਬ ਦੇ ਸਮਾਰੋਹ ਮੌਕੇ ਕਿਸਾਨਾਂ ਦਾ ਖੁਲ੍ਹ ਕੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਲੱਖਾਂ ਕਿਸਾਨਾਂ ਦੇ ਹਜ਼ਾਰਾਂ ਟਰੈਕਰ ਟਰਾਲੀਆਂ ਸਮੇਤ ਦਿੱਲੀ ਆਉਣ ਤੋਂ ਬਾਅਦ ਦਿੱਲੀ ਨੂੰ ਜਾਂਦੇ 3 ਮੁੱਖ ਮਾਰਗ ਜਾਮ ਹੋਣ ਨਾਲ ਕਈ ਸੂਬਿਆਂ ਦਾ


ਸੰਪਰਕ ਆਵਾਜਾਈ ਬੰਦ ਹੋਣ ਨਾਲ ਦਿੱਲੀ ਤੋਂ ਟੁੱਟ ਚੁੱਕਾ ਹੈ। ਸਿੰਘੂ ਤੇ ਟਿਕਰੀ ਬਾਰਡਰ ਪੰਜਾਬ ਦੇ ਕਿਸਾਨਾਂ ਨੇ ਸੀਲ ਕਰ ਰਖਿਆ ਹੈ ਜਦਕਿ ਗਾਜੀਪੁਰ ਬਾਰਡਰ ਯੂ.ਪੀ. ਤੇ ਹੋਰ ਸੂਬਿਆਂ ਨੇ ਸੀਲ ਕਰ ਦਿਤਾ ਹੈ। ਬਾਕੀ 2 ਮੁੱਖ ਕੌਮੀ ਮਾਰਗ ਵੀ ਕਿਸਾਨਾਂ ਵਲੋਂ ਇਕ ਦੋ ਦਿਨ ਵਿਚ ਸੀਲ ਕਰਨ ਦੀ ਰਣਨੀਤੀ ਬਣਾਈ ਗਈ ਹੈ। ਇਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵਲੋਂ 30-35 ਕਿਲੋਮੀਟਰ ਤਕ ਫੈਸਲੇ ਕਈ ਸੂਬਿਆਂ ਦੇ ਲੱਖਾਂ ਕਿਸਾਨਾਂ ਦੁਆਲੇ ਘੇਰਾ ਤੰਗ ਕਰਨ ਦੀ ਤਿਆਰੀ ਕਰ ਲਈ ਗਈ ਹੈ, ਜਿਸ ਨਾਲ ਸਿੱਧੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਹਰਿਆਣਾ ਪੁਲਿਸ ਵੀ ਮੁੜ ਐਕਸ਼ਨ ਦੀ ਤਿਆਰੀ ਵਿਚ ਹੈ ਅਤੇ ਦਿੱਲੀ ਨੇੜੇ ਪੈਂਦੇ ਸੋਨੀਪਤ ਤੇ ਗੁਰੂਗ੍ਰਾਮ ਖੇਤਰਾਂ ਵਿਚ ਧਾਰਾ 144 ਲਾਗੂ ਕਰ ਕੇ ਹਰ ਵਾਹਨ ਨੂੰ ਚੈਕ ਕੀਤਾ ਜਾ ਰਿਹਾ ਹੈ। ਅੱਜ ਹਰਿਆਣਾ ਖੇਤਰ ਵਿਚ ਪੁਲਿਸ ਨੇ ਇਕ ਦੋ ਥਾਵਾਂ 'ਤੇ ਪੰਜਾਬ ਤੋਂ ਆ ਰਿਹਾ ਲੰਗਰ ਰੋਕਣ ਦੀ ਵੀ ਕੋਸ਼ਿਸ਼ ਕੀਤੀ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement