'ਨਸ਼ਾ ਮੁਕਤ ਪੰਜਾਬ, ਖੁਸ਼ਹਾਲ ਕਿਸਾਨ' - ਭਾਜਪਾ ਨੇ ਜਾਰੀ ਕੀਤੇ ਪੰਜਾਬ ਲਈ ਲਏ 11 ਸੰਕਲਪ 
Published : Feb 4, 2022, 5:18 pm IST
Updated : Feb 4, 2022, 5:18 pm IST
SHARE ARTICLE
 (NDA) on Friday released 11 resolutions for Punjab
(NDA) on Friday released 11 resolutions for Punjab

ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ।  

 

ਚੰਡੀਗੜ੍ਹ - ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਆਏ ਤੇ ਚੰਡੀਗੜ੍ਹ ਵਿਖੇ ਭਾਜਪਾ ਗਠਜੋੜ ਵੱਲੋਂ ਸੰਕਲਪ ਪੱਤਰ ਜਾਰੀ ਕੀਤਾ ਗਿਆ। ਇਸ ਸੰਕਲਪ ਪੱਤਰ ’ਚ ਪੰਜਾਬ ਲਈ ਭਾਜਪਾ ਨੇ 11 ਨੁਕਾਤੀ ਵਿਜ਼ਨ ਪੇਸ਼ ਕੀਤਾ ਹੈ। ਇਸ ਸੰਕਲਪ ਪੱਤਰ ’ਚ ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ।  

file photo 

ਭਾਜਪਾ ਨੇ ਪੰਜਾਬ ਲਈ ਲਏ 11 ਸੰਕਲਪ 
1 ਨਿਰੋਆ ਪੰਜਾਬ 
2 ਵਿਕਸਿਤ ਪੰਜਾਬ 
3 ਮਿਆਰੀ ਸਿੱਖਿਆ ਸਭ ਦਾ ਅਧਿਕਾਰ 
4 ਸਸ਼ਕਤ ਨਾਰੀ 
5 ਉਦਯੋਗਿਕ ਇਨਕਲਾਬ 
6 ਸਭ ਦਾ ਸਾਥ - ਸਭ ਦਾ ਵਿਕਾਸ 
7 ਸ਼ਾਂਤੀ ਅਤੇ ਭਾਈਚਾਰਾ 
8 ਹਰ ਹੱਥ ਨੂੰ ਰੁਜ਼ਗਾਰ 
9 ਮਾਫ਼ੀਆ ਮੁਕਤ ਪੰਜਾਬ 
10 ਖੁਸ਼ਹਾਲ ਕਿਸਾਨ 
11 ਨਸ਼ਾ ਮੁਕਤ ਪੰਜਾਬ

file photo 

ਇਸ ਪ੍ਰੈਸ ਵਾਰਤਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸ਼ਾਂਤੀ-ਭਾਈਚਾਰੇ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਅਸੀਂ ਬਾਰਡਰ ਸਟੇਟ ਹਾਂ ਅਤੇ ਸ਼ਾਂਤੀ ਭਾਈਚਾਰਾ ਸਾਡੇ ਲਈ ਪਹਿਲਾ ਮੁੱਦਾ ਹੈ। ਬਾਰਡਰ ਦੇ ਹਾਲਾਤ ਦਿਨੋ-ਦਿਨ ਵਿਗੜ ਵਿਗੜ ਰਹੇ ਹਨ। ਹੁਣ ਸਰਹੱਦਾਂ ’ਤੇ ਡਰੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ’ਚ ਗੜਬੜ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਪਵੇਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਸ਼ਹੀਦ ਜਵਾਨਾਂ ਲਈ ਰਾਸ਼ੀ ਨੂੰ ਵਧਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਮੰਗ ਰੱਖੀ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਜਵਾਨਾਂ ਲਈ 50 ਲੱਖ ਤੋਂ 1 ਕਰੋੜ ਦੀ ਰਾਸ਼ੀ ਕੀਤੀ ਜਾਵੇ।  

file photo 

ਇਸ ਦੌਰਾਨ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਨੇ ਗੱਠਜੋੜ ਦਾ ਮਤਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਕੁਸ਼ਾਸਨ, ਮਾਫੀਆ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਮਾਰ ਹੇਠ ਹੈ। ਸਾਡੇ 11 ਸੰਕਲਪਾਂ ਦਾ ਉਦੇਸ਼ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨਾ ਹੈ। ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਦੇ ਪਰਦੇ ਅਤੇ ਦਿਲ ਨੂੰ ਧਿਆਨ ਵਿਚ ਰੱਖ ਕੇ ਮਤੇ ਕੀਤੇ ਗਏ ਹਨ। ਐਨਡੀਏ ਗਠਜੋੜ ਨੇ ਆਪਣੇ ਸੰਕਲਪ ਪੱਤਰ ਵਿਚ ਜੋ ਚੀਜ਼ਾਂ ਸ਼ਾਮਲ ਕੀਤੀਆਂ ਹਨ ਉਹ ਜ਼ਰੂਰ ਪੂਰੀਆਂ ਕੀਤੀਆਂ ਜਾਣਗੀਆਂ। 

file photo 

ਭਾਜਪਾ ਗਠਜੋੜ ਵੱਲੋਂ ਜਾਰੀ ਕੀਤੇ ਗਏ ਸੰਕਲਪ ਪੱਤਰ ’ਚ ਸਭ ਦਾ ਸਾਥ, ਸਭ ਦਾ ਵਿਕਾਸ ਦੇ ਨਾਲ-ਨਾਲ ਵਿਕਸਿਤ ਪੰਜਾਬ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਸੁਖਦੇਵ ਢੀਂਡਸਾ ਨੇ ਸੰਕਲਪ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦਾ ਮੁਕੰਮਲ ਮੁਫ਼ਤ ਇਲਾਜ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸਿਹਤ ਸਹੂਲਤਾਂ ’ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ। ਭਾਜਪਾ ਗਠਜੋੜ ਵੱਲੋਂ ਖੁਸ਼ਹਾਲ ਪੰਜਾਬ ਅਤੇ ਹਰ ਨੌਜਵਾਨ ਦੇ ਹੱਥ ਰੁਜ਼ਗਾਰ ਦਾ ਵੀ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਦਿਲ ਨੂੰ ਸਮਝ ਕੇ ਹੀ ਸੰਕਲਪ ਪੱਤਰ ਬਣਾਇਆ ਗਿਆ।

ਹਰ ਪਿੰਡ ’ਚ ਮੈਡੀਕਲ ਕਲੀਨਿਕ ਬਣਾਏ ਜਾਣਗੇ। ਇਸ ਦੇ ਨਾਲ ਹੀ ਸੰਕਲਪ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਬੇਅਦਬੀ ਦੇ ਮੁੱਦੇ ’ਤੇ ਭਾਜਪਾ ਗਠਜੋੜ ਵੱਲੋਂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਕਲਪ ਪੱਤਰ ’ਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਡੋਪ ਟੈਸਟ ਜ਼ਰੂਰੀ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਅਸ਼ਵਨੀ ਸ਼ਰਮਾ ਅਤੇ ਹਰਦੀਪ ਪੁਰੀ ਵੀ ਮੌਜੂਦ ਸਨ।     

 
 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement