ਇਨਸਾਨੀਅਤ ਸ਼ਰਮਸਾਰ, ਕਲਯੁਗੀ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਸੁੱਟਿਆ ਬਾਹਰ, ਠੰਢ ਨਾਲ ਹੋਈ ਮੌਤ
Published : Feb 4, 2022, 8:25 am IST
Updated : Feb 4, 2022, 8:25 am IST
SHARE ARTICLE
New Born baby
New Born baby

ਪੁਲਿਸ ਮਾਮਲੇ ਦੀ ਕਰ ਰਹੀ ਜਾਂਚ

 

ਚੰਡੀਗੜ੍ਹ (ਪ.ਪ.): ਕਲਯੁੱਗੀ ਮਾਪਿਆਂ ਨੇ ਅਪਣੇ ਨਵਜੰਮੇ ਬੱਚੇ ਨੂੰ ਇਸ ਕੜਾਕੇ ਦੀ ਠੰਢ ਵਿਚ ਖੁਲ੍ਹੇ ਅਸਮਾਨ ਹੇਠ ਚੰਡੀਗੜ੍ਹ ਵਿਚ ਮਰਨ ਲਈ ਛੱਡ ਦਿਤਾ। ਇੰਡਸਟਰੀਅਲ ਏਰੀਆ ਫ਼ੇਜ਼-1 ਵਿਚ ਸਥਿਤ ਪਲਾਟ ਦੇ ਬਾਹਰ ਰੇਲਵੇ ਸਟੇਸ਼ਨ ਖੇਤਰ ਵਿਚ ਇਕ ਕੰਬਲ ਵਿਚ ਨਵਜੰਮੇ ਬੱਚੇ ਦੀ ਲਾਸ਼ ਮਿਲੀ। ਉਥੋਂ ਲੰਘਦੇ ਇਕ ਰਾਹਗੀਰ ਦੀ ਨਜ਼ਰ ਲਾਲ ਕੰਬਲ ਉਤੇ ਪਈ। ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। 

New Born Baby New Born Baby

ਨਵਜੰਮੇ ਬੱਚੇ ਨੂੰ ਕੰਬਲ ਵਿਚ ਲਪੇਟਿਆ ਹੋਇਆ ਸੀ ਅਤੇ ਕੋਈ ਵੀ ਆਸਪਾਸ ਨਹੀਂ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜੀਆਰਪੀ ਦੀ ਜਾਂਚ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਅਣਪਛਾਤੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਜੀਐਮਸੀਐਚ-32 ਦੀ ਵਿਚ ਰਖਵਾਇਆ ਹੈ BabyBaby

ਪੁਲਿਸ ਦੀ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਵਜੰਮੇ ਬੱਚੇ ਦੀ ਮੌਤ ਠੰਢ ਕਾਰਨ ਹੋਈ ਹੈ। ਹਾਲਾਂਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ। ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇਕ ਮਾਮਲਾ ਪਿਛਲੇ ਹਫ਼ਤੇ ਸ਼ਹਿਰ ਵਿਚ ਸਾਹਮਣੇ ਆਇਆ ਸੀ, ਜਿਥੇ ਪਿੰਡ ਕਿਸ਼ਨਗੜ੍ਹ ਵਿਚ ਕਿਸੇ ਨੇ ਨਵਜੰਮੇ ਬੱਚੇ ਨੂੰ ਲਾਵਾਰਸ ਛੱਡ ਦਿਤਾ ਸੀ।

 

Newborn baby Newborn baby

ਪੁਲਿਸ ਮੁਤਾਬਕ ਬੁਧਵਾਰ ਸ਼ਾਮ 5 ਵਜੇ ਪੁਲਿਸ ਕੰਟਰੋਲ ਰੂਮ ’ਚ ਕਿਸੇ ਰਾਹਗੀਰ ਨੇ ਨਵਜੰਮੇ ਬੱਚੇ ਦੇ ਮਿਲਣ ਦੀ ਸੂਚਨਾ ਦਿਤੀ। ਥਾਣੇਦਾਰ ਦੀ ਜਾਂਚ ਦੇ ਆਧਾਰ ’ਤੇ ਨਵਜੰਮੇ ਬੱਚੇ ਦੀ ਉਮਰ ਦੋ ਤੋਂ ਤਿੰਨ ਮਹੀਨੇ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ’ਚ ਰਖਵਾਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਪਿਆਂ ਦੀ ਭਾਲ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement