ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਲੇਖਾ-ਜੋਖਾ
Published : Feb 5, 2022, 12:30 pm IST
Updated : Feb 5, 2022, 12:30 pm IST
SHARE ARTICLE
Punjab Assembly Elections: Audit of District Sri Muktsar Sahib
Punjab Assembly Elections: Audit of District Sri Muktsar Sahib

ਜ਼ਿਲ੍ਹਾ ਮੁਕਤਸਰ ਸਾਹਿਬ ਸਿੱਖਾਂ ਲਈ ਖ਼ਾਸ ਮਹੱਤਵ ਰਖਦਾ ਹੈ ਕਿਉਂਕਿ ਇਸ ਦਾ ਨਾਮ 40 ਮੁਕਤਿਆਂ ਤੋਂ ਪਿਆ ਹੈ ਤੇ ਇਸ ਨੂੰ 40 ਮੁਕਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ।

ਚੰਡੀਗੜ੍ਹ: ਜ਼ਿਲ੍ਹਾ ਮੁਕਤਸਰ ਸਾਹਿਬ ਸਿੱਖਾਂ ਲਈ ਖ਼ਾਸ ਮਹੱਤਵ ਰਖਦਾ ਹੈ ਕਿਉਂਕਿ ਇਸ ਦਾ ਨਾਮ 40 ਮੁਕਤਿਆਂ ਤੋਂ ਪਿਆ ਹੈ ਤੇ ਇਸ ਨੂੰ 40 ਮੁਕਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਜ਼ਿਲ੍ਹੇ ਨੇ ਪੰਜਾਬ ਨੂੰ ਦੋ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ (ਕਾਂਗਰਸ) ਅਤੇ ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) ਦਿਤੇ ਹਨ। ਸ੍ਰੀ ਮੁਕਤਸਰ ਸਾਹਿਬ ਵਿਚ ਚਾਰ ਵਿਧਾਨ ਸਭਾ ਹਲਕੇ- ਗਿੱਦੜਬਾਹਾ, ਲੰਬੀ, ਮਲੋਟ ਅਤੇ ਮੁਕਤਸਰ ਸਾਹਿਬ ਆਉਂਦੇ ਹਨ। 

1. ਹਲਕਾ ਗਿੱਦੜਬਾਹਾ
ਇਹ ਹਲਕਾ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਇਕ ਵਾਰ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੀਤਪਾਲ ਸ਼ਰਮਾ ਨਾਲ ਹੋਵੇਗਾ।

Raja Warring Raja Warring

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਵੀ ਚੋਣ ਮੈਦਾਨ ਵਿਚ ਹਨ। ਇਸ ਵਾਰ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕੋਟਲੀ ਵੀ ਹਲਕੇ ਵਿਚ ਕਾਫ਼ੀ ਸਰਗਰਮ ਹਨ। ਹਲਕਾ ਗਿੱਦੜਬਾਹਾ ਦਾ ਸਿਆਸੀ ਦੰਗਲ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ। 

Gurpreet KotliGurpreet Kotli

ਮੁੱਖ ਸਮੱਸਿਆਵਾਂ
-ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਕਮੀ
- ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ
-ਪੀਣਯੋਗ ਪਾਣੀ ਦੀ ਸਮੱਸਿਆ
-ਅਵਾਰਾ ਪਸ਼ੂ

ਕੁੱਲ ਵੋਟਰ-164,616
ਮਰਦ-86,157
ਔਰਤ-78,449
ਤੀਜਾ ਲਿੰਗ-10

2. ਹਲਕਾ ਲੰਬੀ
ਇਹ ਇਕ ਪੇਂਡੂ ਹਲਕਾ ਹੈ। ਬਾਦਲ ਪਰਵਾਰ ਦਾ ਘਰੇਲੂ ਖੇਤਰ ਹੋਣ ਕਾਰਨ ਇਸ ਹਲਕੇ ਨੂੰ ਵੀਵੀਆਈਪੀ ਹਲਕਾ ਮੰਨਿਆ ਜਾਂਦਾ ਹੈ।

Parkash Singh Badal Parkash Singh Badal

ਵਿਧਾਨ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਫਿਰ ਚੋਣ ਮੈਦਾਨ ਵਿਚ ਹਨ ਜਦਕਿ ਕਾਂਗਰਸ ਨੇ ਜਗਪਾਲ ਸਿੰਘ ਅਬਲੁਖੁਰਾਣਾ ਨੂੰ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਭਾਜਪਾ ਦੇ ਉਮੀਦਵਾਰ ਰਾਕੇਸ਼ ਢੀਂਗਰਾ ਨਾਲ ਹੈ। 

ਮੁੱਖ ਸਮੱਸਿਆਵਾਂ
- ਲੰਬੀ ਪਿੰਡ ਵਿਚ ਅਨਾਜ ਮੰਡੀ
- ਨਹਿਰੀ ਪਾਣੀ ਦੀ ਸਪਲਾਈ
-ਨਸ਼ੇ ਦੀ ਸਮੱਸਿਆ
-ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ

ਕੁੱਲ ਵੋਟਰ- 162,381
ਮਰਦ-85,105
ਔਰਤ-77,275
ਤੀਜਾ ਲਿੰਗ-1

3. ਹਲਕਾ ਮਲੋਟ
ਇਹ ਹਲਕਾ ਕਾਰ ਬਾਜ਼ਾਰ ਅਤੇ ਖੇਤੀ ਸੰਦਾਂ ਲਈ ਜਾਣਿਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦਿਤੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਜੀਤ ਕੌਰ ਨਾਲ ਹੋਵੇਗਾ।

Rupinder RubyRupinder Ruby

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪ੍ਰੀਤ ਸਿੰਘ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਅਤੇ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਕਰਨਵੀਰ ਸਿੰਘ ਚੋਣ ਮੈਦਾਨ ਵਿਚ ਹਨ। 

ਮੁੱਖ ਸਮੱਸਿਆਵਾਂ
-ਭ੍ਰਿਸ਼ਟਾਚਾਰ ਦਾ ਮੁੱਦਾ 
-ਮੁਕਤਸਰ ਮਲੋਟ ਹਾਈਵੇਅ
-ਅਧੁਨਿਕ ਬੱਸ ਸਟੈਂਡ
-ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ
-ਨਸ਼ੇ ਦੀ ਸਮੱਸਿਆ

ਕੁੱਲ ਵੋਟਰ 1,73,348
ਮਰਦ 92,108
ਔਰਤ 81,234
ਤੀਜਾ ਲਿੰਗ 6

4. ਹਲਕਾ ਸ੍ਰੀ ਮੁਕਤਸਰ ਸਾਹਿਬ
ਹਲਕਾ ਮੁਕਤਸਰ ਸਾਹਿਬ ਤੋਂ ਕਾਂਗਰਸ ਨੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੂੰ ਟਿਕਟ ਦਿਤੀ ਹੈ ਉਹਨਾਂ ਦਾ ਮੁਕਾਬਲਾ ਮੌਜੂਦਾ ਵਿਧਾਇਕ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨਾਲ ਹੈ।

Kanwarjit Singh Rozy BarkandiKanwarjit Singh Rozy Barkandi

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ, ਸੰਯੁਕਤ ਸਮਾਜ ਮੋਰਚਾ ਦੇ ਅਨੂਪ ਕੌਰ ਅਤੇ ਭਾਜਪਾ ਰਾਜੇਸ਼ ਪਠੇਲਾ ਚੋਣ ਮੈਦਾਨ ਵਿਚ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਥੋਂ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਚੁਣੇ ਗਏ ਸਨ। ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇਸ ਹਲਕੇ ਦੇ ਵਿਕਾਸ ਦੇ ਦਾਅਵੇ ਕਰਦੇ ਹਨ। 

ਮੁੱਖ ਸਮੱਸਿਆਵਾਂ
- ਸੀਵਰੇਜ ਦੀ ਸਮੱਸਿਆ
-ਪਾਣੀ ਦੀ ਸਹੀ ਨਿਕਾਸੀ
-ਰੇਲਵੇ ਓਵਰ ਬ੍ਰਿਜ ਮੁਕੰਮਲ
-ਟ੍ਰੈਫਿਕ ਜਾਮ ਦੀ ਸਮੱਸਿਆ
-ਕੂੜਾ ਇਕੱਠਾ ਕਰਨ ਦਾ ਪ੍ਰਬੰਧ
-ਪਿੰਡਾਂ ਵਿਚ ਪੀਣ ਵਾਲਾ ਸਾਫ਼ ਪਾਣੀ

ਕੁੱਲ ਵੋਟਰ - 1,84,459
ਮਰਦ - 97,071
ਔਰਤ - 87,386
ਤੀਜਾ ਲਿੰਗ - 2

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement