ਕੇਂਦਰ ਦੀ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਸਕੀਮ ਬੰਦ ਕਰ ਦਿਤੀ ਸੀ
Published : Sep 5, 2020, 2:17 am IST
Updated : Sep 5, 2020, 2:17 am IST
SHARE ARTICLE
image
image

ਕੇਂਦਰ ਦੀ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਸਕੀਮ ਬੰਦ ਕਰ ਦਿਤੀ ਸੀ

  to 
 

ਚੰਡੀਗੜ੍ਹ, 4 ਸਤੰਬਰ (ਜੀ.ਸੀ. ਭਾਰਦਵਾਜ) : ਪਿਛਲੇ 3 ਹਫ਼ਤਿਆਂ ਤੋਂ ਅਨੁਸੂਚਿਤ ਜਾਤੀ ਸਕਾਰਲਸ਼ਿਪ ਸਕੀਮ ਵਿਚ ਕਰੋੜਾਂ ਦੇ ਹੋਏ ਘਪਲੇ 'ਚ ਪੰਜਾਬ ਸਰਕਾਰ ਦੇ ਦਲਿਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਰੋਧੀ ਧਿਰਾਂ ਵਲੋਂ ਫੂਕੇ ਜਾਂਦੇ ਪੁਤਲੇ ਅਤੇ ਮੰਤਰੀ ਦਾ ਮੰਗਿਆ ਜਾ ਰਿਹਾ ਅਸਤੀਫ਼ਾ ਜਿਥੇ ਆਮ ਜਨਤਾ ਵਿਚ ਸਰਕਾਰ ਤੇ ਸੱਤਾਧਾਰੀ ਕਾਂਗਰਸ ਦੇ ਅਕਸ ਨੂੰ ਢਾਹ ਲਾ ਰਿਹਾ ਹੈ, ਉਥੇ ਅਫ਼ਸਰਸ਼ਾਹੀ ਅਤੇ ਵਜ਼ੀਫ਼ਿਆਂ ਵਿਚ ਫਰਾਡ ਕਰ ਰਹੇ ਕਾਲਜਾਂ ਤੇ ਨਿਜੀ ਯੂਨੀਵਰਸਟੀਆਂ ਵਿਚ ਡਰ ਦੀ ਲਹਿਰ ਚਲ ਪਈ ਹੈ ਕਿ ਕਿਤੇ 3 ਮੈਂਬਰੀ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਜ਼ਿੰਮੇਵਾਰ ਤੇ ਦੋਸ਼ੀ ਅਫ਼ਸਰਾਂ ਤੇ ਤਕਨੀਕੀ ਸੰਸਥਾਵਾਂ ਵਿਰੁਧ ਸਖ਼ਤ ਐਕਸ਼ਨ ਲੈਣ ਦੀ ਸ਼ਿਫ਼ਾਰਸ਼ ਨਾ ਕਰ ਦੇਵੇ।
ਇਸ ਮਾਮਲੇ 'ਤੇ ਮੁੱਖ ਮੰਤਰੀ ਨੇ 3 ਸੀਨੀਅਰ ਅਧਿਕਾਰੀਆਂ, ਆਈ.ਏ.ਐਸ ਕੇ.ਏ.ਪੀ. ਸਿਨਹਾ ਜਸਪਾਲ ਸਿੰਘ ਅਤੇ ਵਿਕਾਸ ਪ੍ਰਤਾਪ ਦੀ ਕਮੇਟੀ ਬਣਾ ਦਿਤੀ ਹੈ ਜੋ ਮੰਗਲਵਾਰ ਤਕ ਇਨਕੁਆਰੀ ਰਿਪੋਰਟ, ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸੌਂਪ ਦੇਵੇਗੀ। ਅੱਜ ਇਥੇ ਕਾਂਗਰਸ ਭਵਨ ਵਿਚ ਮੀਡੀਆ ਨਾਲ ਗਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ ਵਿਚ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁਤਲੇ ਫੂਕ ਰਹੇ ਹਨ ਅਤੇ ਅਸਤੀਫ਼ੇ ਦੀ ਮੰਗ ਕਰਦੇ ਹਨ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਪ੍ਰਦਰਸ਼ਨ ਕਰਨੇ ਚਾਹੀਦੇ ਹਨ ਜਿਸ ਨੇ ਪੰਜਾਬ ਦੇ ਕਿਤਾ ਮੁਖੀ ਕਾਲਜਾਂ ਤੇ imageimageਯੂਨੀਵਰਸਟੀਆਂ ਵਿਚ ਪੜ੍ਹਦੇ ਲੱਖਾਂ ਦਲਿਤ ਵਿਦਿਆਰਥੀਆਂ ਦੇ 800 ਕਰੋੜ ਦੇ ਵਜ਼ੀਫ਼ੇ ਬੰਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਕੇਂਦਰ ਵਿਚ ਯੂ.ਪੀ.ਏ. ਸਰਕਾਰ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਹ ਦਲਿਤ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ 2007 ਵਿਚ ਸ਼ੁਰੂ ਕੀਤੀ ਸੀ ਜੋ ਕੇਵਲ 10 ਸਾਲ ਵਾਸਤੇ ਸੀ ਅਤੇ ਮੋਦੀ ਸਰਕਾਰ ਨੇ ਇਸ ਵਿਚ ਸਮੇਂ ਦਾ ਵਾਧਾ ਨਹੀਂ ਕੀਤਾ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਵਿਚ ਨਿਜੀ ਕਾਲਜਾਂ ਨੇ ਦਲਿਤ ਵਿਦਿਆਰਥੀਆਂ ਦੇ ਨਾਂ ਦੀਆਂ ਗ਼ਲਤ ਲਿਸਟਾਂ ਬਣਾਈਆਂ, ਕਈ ਵਿਦਿਆਰਥੀਆਂ ਦੇ ਨਾਂ ਦੋ-ਦੋ ਸੰਸਥਾਵਾਂ ਵਿਚ ਪਾਏ ਅਤੇ ਕਰੋੜਾਂ ਦਾ ਘਪਲਾ ਕੀਤਾ। ਸਾਲ 2015-16, 16-17, 17-18 ਅਤੇ ਹੋਰ ਸਮਿਆਂ ਦੀ ਆਡਿਟ ਰਿਪੋਰਟ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਨਾ ਭੇਜਣ ਕਰ ਕੇ ਵਜ਼ੀਫ਼ੇ ਬੰਦ ਹੋ ਗਏ। 28 ਅਗੱਸਤ ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਇਕ ਦਿਨ ਦੇ ਸੈਸ਼ਨ ਦੌਰਾਨ ਵੀ ਇਸ ਫਰਾਡ ਦਾ ਮਾਮਲਾ ਉਠਿਆ ਸੀ। ਵੈਸੇ ਵੀ ਪਿਛਲੇ ਤਿੰਨ ਸਾਲਾਂ ਤੋਂ ਲਗਭਗ ਹਰ ਵਿਧਾਨ ਸਭਾ ਇਜਲਾਸ ਵਿਚ ਪ੍ਰਸ਼ਨ ਕਾਲ ਵੇਲੇ ਤੇ ਸਿਫ਼ਰ ਕਾਲ ਮੌਕੇ ਅਤੇ ਹੋਰ ਸਮੇਂ 'ਤੇ ਵੀ ਇਹ ਵਜ਼ੀਫ਼ਿਆਂ ਦਾ ਮੁੱਦਾ ਉਠਦਾ ਰਿਹਾ ਸੀ।
ਸੁਨੀਲ ਜਾਖੜ ਨੇ ਅਸੈਂਬਲੀ ਸੈਸ਼ਨ ਵੇਲੇ ਦੀਆਂ ਕਈ ਕਾਰਵਾਈਆਂ ਦਾ ਮੀਡੀਆ ਸਾਹਮਦੇ ਵੇਰਵਾ ਵੀ ਦਿਤਾ ਅਤੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਵੀ 2016 ਵਿਚ ਇਸ ਮੁੱਦੇ 'ਤੇ ਵਿਧਾਨ ਸਭਾ ਵਿਚ ਕਿੰਤੂ ਪ੍ਰੰਤੂ ਹੋਏ ਸਨ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨਾਲ ਮਿਲ ਕੇ ਪੰਜਾਬ ਦੇ ਲੱਖਾਂ ਦਲਿਤ ਵਿਦਿਆਰਥੀਆਂ ਵਾਸਤੇ ਇਸ ਸਕਾਲਰਸ਼ਿਪ ਸਕੀਮ ਨੂੰ ਮੁੜ ਚਾਲੂ ਕਰਨ ਲਈ ਕਾਂਗਰਸ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰੇਗਾ ਅਤੇ ਜ਼ੋਰ ਪਾਏਗਾ ਕਿ 36 ਫ਼ੀ ਸਦੀ ਦਲਿਤ ਅਬਾਦੀ ਵਾਲੇ ਪੰਜਾਬ ਵਿਚ ਦਲਿਤ ਵਿਦਿਆਰਕੀਆਂ ਦੀ ਸਪੈਸ਼ਲ ਮਦਦ ਕੀਤੀ ਜਾਵੇ।

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement