
ਲੋਕ ਸੋਨੂੰ ਸੂਦ ਦੀ ਕਰ ਰਹੇ ਸ਼ਲਾਘਾ
ਮੋਗਾ : ਗ਼ਰੀਬਾਂ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਹੇ ਜਾਣ ਵਾਲੇ ਸੋਨੂੰ ਸੂਦ ਨੇ ਇਕ ਵਾਰ ਫਿਰ ਲੋੜਵੰਦ ਦੀ ਮਦਦ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਹੁਣ ਉਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜਾਨ ਬਚਾਈ ਹੈ। ਇਹ ਨੌਜਵਾਨ ਕਾਰ ਹਾਦਸੇ ਤੋਂ ਬਾਅਦ ਗੱਡੀ ਅੰਦਰ ਹੀ ਫਸ ਗਿਆ। ਇਸ ਦੌਰਾਨ ਮੌਕੇ ਤੋਂ ਲੰਘ ਰਹੇ ਸੋਨੂੰ ਸੂਦ ਨੇ ਦੇਖਿਆ ਤੇ ਆਪਣੇ ਕਾਫਲੇ ਨੂੰ ਰੋਕ ਕੇ ਨੌਜਵਾਨ ਦੀ ਮਦਦ ਕੀਤੀ।
Sonu Sood
ਇਸ ਦੌਰਾਨ ਸੋਨੂੰ ਨੇ ਖ਼ੁਦ ਹੀ ਨੌਜਵਾਨ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਉਸ ਨੂੰ ਗੋਦ ਵਿਚ ਚੁੱਕ ਕੇ ਆਪਣੀ ਕਾਰ ਵਿਚ ਬਿਠਾ ਕੇ ਹਸਪਤਾਲ ਲੈ ਕੇ ਗਏ। ਸਮੇਂ ਸਿਰ ਮਦਦ ਮਿਲਣ ਨਾਲ ਨੌਜਵਾਨ ਦੀ ਜਾਨ ਬਚ ਗਈ। ਫਿਲਹਾਲ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
Sonu Sood
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੋਗਾ-ਬਠਿੰਡਾ ਰੋਡ 'ਤੇ ਦੇਰ ਰਾਤ ਵਾਪਰਿਆ। ਇੱਥੇ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਟੱਕਰ ਹੁੰਦੇ ਹੀ ਕਾਰ ਦਾ ਸੈਂਟਰਲ ਲਾਕ ਲੱਗਾ ਹੋਇਆ ਸੀ।
Sonu Sood
ਇਸ ਕਾਰਨ ਦੋ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਏ। ਜਿਹਨਾਂ ਨੂੰ ਕਾਰ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਚਾਰੇ ਪਾਸੇ ਸੋਨੂੰ ਸੂਦ ਦੀ ਤਾਰੀਫ਼ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਮਸੀਹਾ ਕਹਿ ਕੇ ਬੁਲਾਇਆ ਜਾ ਰਿਹਾ ਹੈ।