ਸੇਵਾ ਮੁਕਤ ਅਧਿਆਪਕ ਦਾ ਘਰ ਵਿਚ ਬੇਰਹਿਮੀ ਨਾਲ ਕਤਲ
Published : Oct 9, 2020, 1:25 am IST
Updated : Oct 9, 2020, 1:25 am IST
SHARE ARTICLE
image
image

ਸੇਵਾ ਮੁਕਤ ਅਧਿਆਪਕ ਦਾ ਘਰ ਵਿਚ ਬੇਰਹਿਮੀ ਨਾਲ ਕਤਲ

ਸਿਰ, ਮੂੰਹ ਤੇ ਹੱਥਾਂ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਸਨ ਵਾਰ

  to 
 

ਪੱਟੀ, 8 ਅਕਤੂਬਰ (ਅਜੀਤ ਘਰਿਆਲਾ/ਪ੍ਰਦੀਪ) : ਪੱਟੀ ਸ਼ਹਿਰ ਦੇ ਵਾਰਡ ਨੰਬਰ-11 ਪੱਟੀ ਮੁਹੱਲਾ ਭੱਲਿਆ ਵਾਲਾ ਵਿਚ ਇਕ ਸੇਵਾ ਮੁਕਤ ਅਧਿਆਪਕ ਸਤੀਸ਼ ਕੁਮਾਰ ਸ਼ਰਮਾ ਪੁੱਤਰ ਸਤਦੇਵ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ, ਜਿਸ ਦਾ ਤਿੰਨ ਦਿਨ ਬਾਅਦ ਪਤਾ ਲਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜਵਾਈ ਪ੍ਰਮੋਦ ਕੁਮਾਰ ਵਾਸੀ ਪੱਟੀ ਨੇ ਦਸਿਆ ਕਿ ਪਿਛਲੇ ਤਿੰਨ ਦਿਨ ਤੋਂ ਮੇਰੀ ਪਤਨੀ ਰਜਨੀ ਸ਼ਰਮਾਂ ਅਪਣੇ ਪਿਤਾ ਨੂੰ ਫ਼ੋਨ ਕਰ ਰਹੀ ਸੀ ਤੇ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਅੱਜ ਸਵੇਰੇ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਆਇਆ ਤਾਂ ਘਰ ਦੇ ਬਾਹਰ ਜਿੰਦਰਾ ਲੱਗਾ ਹੋਇਆ ਸੀ। ਇਸ ਮਕਾਨ ਦੀ ਇਕ ਚਾਬੀ ਮੇਰੀ ਪਤਨੀ ਕੋਲ ਵੀ ਸੀ। ਜਦੋਂ ਮੈ ਘਰੋਂ ਜਾ ਕੇ ਚਾਬੀ ਲਿਆ ਕੇ ਕੁੱਝ ਰਿਸ਼ਤੇਦਾਰਾਂ ਸਮੇਤ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੀਆਂ ਚਾਬੀਆਂ ਅਤੇ ਤਿੰਨ ਦਿਨ 6, 7 ਤੇ 8 ਅਕਤੂਬਰ ਦੀਆਂ ਅਖ਼ਬਾਰਾਂ ਵੀ ਦਰਵਾਜ਼ੇ ਅੱਗੇ ਪਈਆ ਸਨ। ਘਰ ਵਿਚੋਂ ਬਦਬੋ ਆ ਰਹੀ ਸੀ। ਜਦ ਅਸੀਂ ਉਨ੍ਹਾਂ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਦੀ ਲਾਸ਼ ਖ਼ੂਨ ਨਾਲ ਲਥਪਥ ਬੈੱਡ 'ਤੇ ਫ਼ੋਲਡਿੰਗ ਮੰਜੇ ਉਤੇ ਪਈ ਸੀ। ਉਨਾਂ ਦੇ ਸਿਰ, ਮੂੰਹ ਤੇ ਹੱਥਾਂ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ। ਉਨ੍ਹਾਂ ਦੇ ਮੂੰਹ 'ਤੇ ਸਿਰਹਾਣਾ ਰੱਖ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਪੱਟੀ ਨੂੰ ਸੂਚਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਉਪਰੰਤ ਥਾਣਾ ਮੁਖੀ ਅਜੈ ਕੁਮਾਰ ਖੁੱਲਰ ਨੇ ਦਸਿਆ ਪੁਲਿਸ ਜਾਂਚ ਕਰ ਰਹੀ ਹੈ।
ਮ੍ਰਿਤਕ ਅਧਿਆਪਕ ਵਲੋਂ ਕਾਤਲਾਂ ਦਾ ਮੁਕਾਬਲਾ ਕੀਤਾ ਗਿਆ। ਉਨ੍ਹਾਂ ਦਾ ਬੇਰਹਿਮੀ ਨਾਲ ਕਿਰਚ ਦੇ ਵਾਰ ਕਰ ਕੇ ਕਤਲ ਕੀਤਾ ਗਿਆ।
ਘਰ ਵਿਚ ਕਾਤਲਾਂ ਦੇ ਖ਼ੂਨ ਵਾਲੇ ਪੈਰਾਂ ਦੇ ਨਿਸ਼ਾਨ ਵੀ ਲੱਗੇ ਹੋਏ ਸਨ ਤੇ ਉਨ੍ਹਾਂ ਨੇ ਪੈਰ ਪਾਣੀ ਵਾਲੀ ਟੂਟੀ 'ਤੇ ਧੋਤੇ ਸਨ।

ਕੈਪਸ਼ਨ:08-03 ਏ: ਮ੍ਰਿਤਕ ਅਧਿਆਪਕ ਸ਼ਤੀਸ਼ ਕੁਮਾਰ ਦੀ ਫ਼ਾਇਲ ਫ਼ੋਟੋ
08-03 ਬੀ  imageimage
ਥਾਣਾ ਮੁਖੀ ਅਜੈ ਕੁਮਾਰ ਖੁਲਰ ਤੇ ਪੁਲਿਸ ਪਾਰਟੀ ਜਾਂਚ ਕਰਦੀ ਹੋਈ।

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement