ਰਾਸ਼ਨ ਵੰਡਣ ਦੌਰਾਨ ਕੋਰੋਨਾ ਹੋਣ ਕਰ ਕੇ ਮਾਰੇ ਗਏ ਡੀਪੂ ਹੋਲਡਰਾਂ ਦੇ ਪਰਵਾਰਾਂ ਦੀ ਸਾਰ ਲਵੇ ਸਰਕਾ
Published : Sep 12, 2020, 1:41 am IST
Updated : Sep 12, 2020, 1:41 am IST
SHARE ARTICLE
image
image

ਰਾਸ਼ਨ ਵੰਡਣ ਦੌਰਾਨ ਕੋਰੋਨਾ ਹੋਣ ਕਰ ਕੇ ਮਾਰੇ ਗਏ ਡੀਪੂ ਹੋਲਡਰਾਂ ਦੇ ਪਰਵਾਰਾਂ ਦੀ ਸਾਰ ਲਵੇ ਸਰਕਾਰ: ਡੀਪੂ ਹੋਲਡਰ

  to 
 

ਨਵੀਂ ਦਿੱਲੀ, 11 ਸਤੰਬਰ (ਸੁਖਰਾਜ ਸਿੰਘ): ਪੰਜਾਬ ਦੇ ਡੀਪੂ ਹੋਲਡਰ ਜਦੋਂ ਤੋਂ ਕੋਵਿਡ-19 ਦਾ ਸੰਕਟ ਸੁਰੂ ਹੋਇਆ ਹੈ, ਸੂਬੇ ਦੇ 34.60 ਲੱਖ ਨੀਲੇ ਕਾਰਡ ਧਾਰਕਾ ਨੂੰ ਕੁੱਲ ਇਕ ਕਰੋੜ 42 ਲੱਖ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਦੀ ਵੰਡ ਨਿਰੰਤਰ ਕਰ ਰਹੇ ਹਨ, ਜਿਸ ਦੀ ਵਜਾ ਕਰਕੇ ਅੱਜ ਸਮੁੱਚੇ ਪੰਜਾਬ ਅੰਦਰ 8 ਡੀਪੂ ਹੋਲਡਰ ਕੌਰੋਨਾ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਅਤੇ 10 ਤੋਂ 12 ਡੀਪੂ ਹੋਲਡਰ ਇਸ ਬਿਮਾਰੀ ਤੋਂ ਪੀੜਤ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ (ਸਿੱਧੂ) ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਦੇ ਵਾਈਸ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਕਈ ਵਾਰ ਸਰਕਾਰ ਦੇ ਧਿਆਨ ਵਿੱਚ ਲਿਖਤੀ ਤੌਰ 'ਤੇ ਵੀ ਅਤੇ ਮੀਡੀਆ ਰਾਹੋਂ ਵੀ ਲਿਆ ਚੁੱਕੇ ਹਾਂ ਕਿ ਇਹ ਡੀਪੂ ਹੋਲਡਰ ਇਸ ਮਹਾਂਮਾਰੀ ਦੇ ਦੌਰ 'ਚ ਗਰੀਬਾਂ ਨੂੰ ਰਾਸਨ ਵੰਡਣ ਦਾ ਬਹੁਤ ਹੀ ਮਹੱਤਵਪੂਰਨ ਸਰਕਾਰੀ ਕੰਮ ਕਰ ਰਹੇ ਹਨ, ਇਨ੍ਹਾਂ ਨੂੰ ਵੀ ਜੇਕਰ ਕਣਕ ਵੰਡਣ ਦੌਰਾਨ ਕੋਰੋਨਾ ਹੋ ਜਾਂਦਾ ਹੈ ਤੇ ਜੇ ਮੌਤ ਹੋ ਜਾਂਦੀ ਹੈ ਤਾਂ ਸਰਕਾਰੀ ਮੁਲਾਜ਼ਿਮ ਦੀ ਤਰਜ ਤੇ 50 ਲੱਖ ਬੀਮਾ ਰਾਸੀ ਤੇ ਪਰਵਾਰਕਮ ਮੈਂਬਰ ਨੂੰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਕੋਈ ਠੋਸ ਜਵਾਬ ਨਹੋਂ ਮਿਲਿਆ। ਇੰਜ. ਸਿੱਧੂ ਨੇ ਕਿਹਾ ਕਿ ਸਾਡੀ ਯੂਨੀਅਨ ਦੀ ਕੋਂਦਰੀ ਕਮੇਟੀ ਨੇ ਫੈਸਲਾ ਕੀਤਾ ਹੈ ਕੇ ਜੇਕਰ ਸਰਕਾਰ ਨੇ ਇਨ੍ਹਾਂ ਲੋੜਵੰਦ ਪਰimageimageਵਾਰਾਂ ਦੀ 30 ਅਕਤੂਬਰ ਤੱਕ ਮਦਦ ਨਾ ਕੀਤੀ ਤਾਂ 4 ਨਵੰਬਰ 2020 ਗਰੀਬਾਂ ਨੂੰ ਸਰਕਾਰੀ ਰਾਸਨ ਵੰਡ ਦੌਰਾਨ ਕੋਰੋਨਾ ਕਰਕੇ ਮਾਰੇ ਗਏ ਡੀਪੂ ਹੋਲਡਰਾ ਦੇ ਪਰਵਾਰ ਬੱਚਿਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਇਨਸਾਫ਼ ਲੈਣ ਲਈ ਕੂਚ ਕਰਨਗੇ ਅਤੇ ਘਿਰਾਉ ਵੀ ਕੀਤਾ ਜਾਵੇਗਾ।
ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਬਰਮ ਦਾਸ, ਕਰਮਜੀਤ ਸਿੰਘ ਦੋਰਾਹਾ, ਅਜਾਇਬ ਸਿੰਘ ਮਾਨ, ਜਸਵਿੰਦਰ ਸਿੰਘ ਸਿੱਧੂ, ਡਾ. ਨਿਰਵੈਰ ਸਿੰਘ ਉੱਪਲ, ਸੰਜੀਵ ਕੁਮਾਰ ਲਾਡੀ, ਮਾਸਟਰ ਫਾਕੀਰ ਚੰਦ, ਰਾਜ ਕੁਮਾਰ ਲੋਹੀਆ, ਬਿੱਲੂ ਬਜਾਜ, ਰਾਜ ਕੁਮਾਰ ਮੁਕਤਸਰ, ਹਰਭਜਨ ਸਿੰਘ, ਸੁਰਜੀਤ ਸਿੰਘ, ਬਲਕਾਰ ਸਿੰਘ, ਜਥੇਦਾਰ ਬਿੱਕਰ ਸਿੰਘ, ਲਖਬੀਰ ਸਿੰਘ, ਵਿਜੈ ਕੁਮਾਰ, ਲਖਵਿੰਦਰ ਸਿੰਘ ਲਾਲੀ, ਐਡਵੋਕੇਟ ਵਿਸ਼ਾਲ ਸ਼ਰਮਾ, ਸੂਬੇਦਾਰ ਸਰਬਜੀਤ ਸਿੰਘ, ਨਾਕੇਸ਼ ਕੁਮਾਰ ਆਦਿ ਆਗੂ ਮੌਜੂਦ ਸਨ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement