
'ਐਲਨ' ਦੇ ਵਿਦਿਆਰਥੀ ਜੇਈਈ ਮੇਨਜ਼ 'ਚ ਬਣੇ ਟ੍ਰਾਈਸਿਟੀ, ਉਤਰਾਖੰਡ ਅਤੇ ਪੰਜਾਬ ਦੇ ਟਾਪਰ
to
ਚੰਡੀਗੜ੍ਹ, 12 ਸਤੰਬਰ (ਬਠਲਾਣਾ) : ਐਲਨ ਚੰਡੀਗੜ੍ਹ ਕਲਾਸਰੂਮ ਦੇ ਵਿਦਿਆਰਥੀ ਕਾਰਤਿਕ ਸ਼ਰਮਾ ਨੇ ਇਸ ਸਾਲ ਜੇਈਈ ਮੇਨਜ਼ ਵਿਚ 99.9910264 ਪਰਸੇਂਟਾਇਲ ਸਕੋਰ ਦੇ ਨਾਲ ਏਆਈਆਰ 42 ਪ੍ਰਾਪਤ ਕਰ ਕੇ ਟ੍ਰਾਈਸਿਟੀ ਟੌਪਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ ਅਤੇ ਐਲਨ ਨੂੰ ਲਗਾਤਾਰ ਨੰਬਰ 1 ਇੰਸਚੀਚਿਊਟ ਬਣਾਈ ਰਖਿਆ ਹੈ। ਉਥੇ ਇਸਦੇ ਨਾਲ ਹੀ ਐਲਨ ਚੰਡੀਗੜ੍ਹ ਕਲਾਸਰੂਮ ਦੇ ਵਿਦਿਆਰਥੀ ਕੁੰਵਰ ਪ੍ਰੀਤ ਸਿੰਘ ਜੇਈਈ ਮੇਨਜ਼ 2020 ਵਿਚ 99.9972380 ਪਰਸੇਂਟਾਇਲ ਸਕੋਰ ਕਰ ਕੇ ਏਆਈਆਰ 58 ਪ੍ਰਾਪਤ ਕਰ ਕੇ ਸੰਸਥਾਨ ਲਈ ਇਤਿਹਾਸ ਦੁਹਰਾਇਆ ਅਤੇ ਚੰਡੀਗੜ੍ਹ ਟਾਪਰ ਬਣਿਆ। ਇਕ ਹੋਰ ਐਲਨ ਚੰਡੀਗੜ੍ਹ ਕਲਾਸਰੂਮ ਦੇ ਵਿਦਿਆਰਥੀ ਬਸ਼ਰ ਅਹਿਮਦ ਨੇ 99.9930425 ਪਰਸੇਂਟਾਇਲ ਸਕੋਰ ਨਾਲ ਏਆਈਆਰ 117 ਹਾਸਲ ਕਰ ਕੇ ਉਤਰਾਖੰਡ ਸਟੇਟ ਟੌਪਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਐਲਨ ਚੰਡੀਗੜ੍ਹ ਕਲਾਸਰੂਮ ਦੀ ਇਕ ਹੋਰ ਵਿਦਿਆਰਥਣ ਅਨਾਦ ਕੌਰ ਨੇ 99.9536112 ਪਰਸੇਂਟਾਇਲ ਸਕੋਰ ਕਰ ਕੇ ਏਆਈਆਰ 610 ਦੇ ਨਾਲ ਪੰਜਾਬ ਵਿਚ ਫ਼ੀਮੇਲ ਟੌਪਰ ਬਣਨ ਦਾ ਖਿਤਾਬ ਹਾਸਲ ਕੀਤਾ ਹੈ।
ਅਜਿਹੇ ਵਿਚ ਯੂਟੀ ਚੰਡੀਗੜ੍ਹ, ਟ੍ਰਾਈਸਿਟੀ ਦੇ ਟੌਪਰਸ, ਉਤਰਾਖੰਡ ਅਤੇ ਪੰਜਾਬ (ਫ਼ੀਮੇਲ ਕੈਟਾਗਿਰੀ) ਦੇ ਸਟੇਟ ਟੌਪਰਸ ਵੀ ਐਲਨ ਚੰਡੀਗੜ੍ਹ ਕਲਾਸਰੂਮ ਵਿਦਿਆਰਥੀ ਹੀ ਹਨ।
ਬੀ.ਈ./ਬੀ.ਟੈਕ. ਲਈ ਜੇਈਈ (ਮੇਨਜ਼) ਅਪ੍ਰੈਲ/ਸਤੰਬਰ ਪ੍ਰੀਖਿਆ ਨੂੰ ਦੇਸ਼ ਅਤੇ ਵਿਦੇਸ਼ ਦੇ ਕਈ ਸ਼ਹਿਰਾਂ ਵਿਚ ਪ੍ਰਤੀ ਦਿਨ ਦੋ ਪਾਰੀਆਂ ਵਿਚ 1 ਤੋਂ 6 ਸਤੰਬਰ 2020 ਵਿਚਕਾਰ ਐਨਟੀਏ ਦੁਆਰਾ ਆਯੋਜਿਤ ਕੀਤਾ ਗਿਆ ਸੀ। ਪ੍ਰੀਖਿਆ ਨੂੰ ਬਿਨਾਂ ਕਿਸੇ ਰੁਕਾਵਟ ਦੇ 232 ਸ਼ਹਿਰਾਂ ਵਿਚ 660 ਸੈਂਟਰਾਂ ਉਤੇ ਆਯੋਜਿਤ ਕੀਤਾ ਗਿਆ, ਜਿਨ੍ਹਾਂ ਵਿਚੋਂ 8 ਸੈਂਟਰ ਭਾਰਤ ਤੋਂ ਬਾਹਰ ਵੀ ਬਣੇ ਸਨ। ਬੀ.ਈ./ਬੀ.ਟੈਕ. ਲਈ ਸਤੰਬਰ 2020 ਵਿਚ ਆਯੋਜਿਤ ਇਸ ਪ੍ਰੀਖਿਆ ਲਈ ਅਨੁਮਾਨਿਤ 6.45 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿਤੀ ਸੀ। ਇਨ੍ਹਾਂ ਉਮੀਦਵਾਰਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ।
ਐਲਨ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਸੈਂਟਰ ਹੈਡ ਸ਼੍ਰੀ ਸਦਾਨੰਦ ਵਾਨੀ ਨੇ ਅਪਣੀ ਅਕੈਡਮਿਕ ਟੀਮ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਸ ਅਨਿਸ਼ਚਿਤ ਹਾਲਾਤ ਵਿਚ ਵੀ ਵਾਸਤਵਿਕਤਾ ਵਿਚ ਟੌਪ ਉਤੇ ਸਫ਼ਲ ਹੁੰਦੇ ਹੋਏ ਐਲਨ ਦੇ ਸਮੂਹਿਕ ਸੁਪਨੇ ਨੂੰ ਪੂਰਾ ਕਰਨ ਲਈ ਸਰਾਹਿਆ। ਉਨ੍ਹਾਂ ਜੇਈਈ ਮੇਨਜ਼ ਦੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਜੇਈਈ ਐਡਵਾਂਸਡ ਪ੍ਰੀਖਿਆ ਲਈ ਸੁਭਕਾਮਨਾਵਾਂ ਦਿਤੀਆਂ ਜਿਨ੍ਹਾਂ ਦਾ ਆਯੋਜਨ 27 ਸਤੰਬਰ, 2020 ਨੂੰ ਹੋਣਾ ਹੈ।
ਫ਼ੋਟੋ Kunwar Preet 1ces J55 (Main) in 3ity