ਪਾਕਿਸਤਾਨ ’ਚ ‘ਕੁਰਾਨ’ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿਤੀ ਦਰਦਨਾਕ ਮੌਤ
Published : Feb 14, 2022, 12:10 am IST
Updated : Feb 14, 2022, 12:10 am IST
SHARE ARTICLE
image
image

ਪਾਕਿਸਤਾਨ ’ਚ ‘ਕੁਰਾਨ’ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿਤੀ ਦਰਦਨਾਕ ਮੌਤ

ਲਾਹੌਰ, 13 ਫ਼ਰਵਰੀ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਦੇ ਇਕ ਪਿੰਡ ਵਿਚ ਕਥਿਤ ਤੌਰ ’ਤੇ ਕੁਰਾਨ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਭੀੜ ਨੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਪੱਥਰ ਮਾਰ ਕੇ ਮਾਰ ਦਿਤਾ। ਇਹ ਘਟਨਾ ਜੰਗਲ ਡੇਰਾ ਪਿੰਡ ਵਿਚ ਵਾਪਰੀ ਜਿਥੇ ਸੈਂਕੜੇ ਸਥਾਨਕ ਲੋਕ ਮਗਰੀਬ ਦੀ ਨਮਾਜ਼ ਤੋਂ ਬਾਅਦ ਇਕੱਠੇ ਹੋਏ ਸਨ ਕਿ ਇਕ ਵਿਅਕਤੀ ਨੇ ਕੁਰਾਨ ਦੇ ਕੁੱਝ ਪੰਨੇ ਪਾੜ ਦਿਤੇ ਅਤੇ ਅੱਗ ਲਗਾ ਦਿਤੀ।
ਪਿੰਡ ਵਾਸੀਆਂ ਨੇ ਸ਼ੱਕੀ ਨੂੰ ਦਰੱਖਤ ਨਾਲ ਲਟਕਾ ਦਿਤਾ ਅਤੇ ਫਿਰ ਇੱਟਾਂ ਨਾਲ ਉਦੋਂ ਤਕ ਮਾਰਿਆ ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਡਾਨ ਦੀ ਰਿਪੋਰਟ ਮੁਤਾਬਕ ਜਦੋਂ ਉਸ ਨੇ ਬੇਗੁਨਾਹ ਹੋਣ ਦਾ ਦਾਅਵਾ ਕੀਤਾ ਤਾਂ ਕੋਈ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਚਸ਼ਮਦੀਦਾਂ ਮੁਤਾਬਕ ਪੁਲਿਸ ਦੀ ਟੀਮ ਪੱਥਰਬਾਜ਼ੀ ਤੋਂ ਕਾਫ਼ੀ ਪਹਿਲਾਂ ਪਿੰਡ ਪਹੁੰਚੀ ਅਤੇ ਮੁਲਜ਼ਮ ਨੂੰ ਫੜ ਲਿਆ ਪਰ ਭੀੜ ਨੇ ਉਸ ਨੂੰ ਐਸ.ਐਚ.ਓ. ਦੀ ਹਿਰਾਸਤ ਵਿਚੋਂ ਫੜ ਲਿਆ। ਆਈਜੀਪੀ ਰਾਉ ਸਰਦਾਰ ਅਲੀ ਖ਼ਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਰਿਪੋਰਟ ਦੇਣ ਲਈ ਕਿਹਾ ਹੈ। ਅਖ਼ਬਾਰ ਦੀ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਇਹ ਕਤਲ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਪਿਛਲੇ ਦਸੰਬਰ ਵਿਚ ਸਿਆਲਕੋਟ ਵਿਚ ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਇਕ ਸ਼੍ਰੀਲੰਕਾਈ ਇੰਜੀਨੀਅਰ ਨੂੰ ਨਿਰਮਾਣ ਕਰਮਚਾਰੀਆਂ ਦੁਆਰਾ ਈਸ਼ਨਿੰਦਾ ਦੇ ਦੋਸ਼ ਵਿਚ ਮਾਰ ਦਿਤਾ ਗਿਆ ਸੀ। ਸੈਂਟਰ ਫ਼ਾਰ ਰਿਸਰਚ ਐਂਡ ਸਕਿਉਰਿਟੀ ਸਟੱਡੀਜ਼ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 1947 ਤੋਂ ਹੁਣ ਤਕ ਦੇਸ਼ ਵਿਚ ਈਸ਼ਨਿੰਦਾ ਦੇ ਕੁਲ 1,415 ਮਾਮਲੇ ਦਰਜ ਕੀਤੇ ਹਨ।     (ਏਜੰਸੀ)

  ਥਿੰਕ ਟੈਂਕ ਦੀ ਰਿਪੋਰਟ ਅਨੁਸਾਰ, 1947 ਤੋਂ 2021 ਤਕ ਕੁਲ 18 ਔਰਤਾਂ ਅਤੇ 71 ਪੁਰਸ਼ਾਂ ਨੂੰ ਬੇਅਦਬੀ ਦੇ ਮਾਮਲੇ ਵਿਚ ਵਾਧੂ ਨਿਆਂਇਕ ਤੌਰ ’ਤੇ ਮਾਰਿਆ ਗਿਆ ਸੀ। ਹਾਲਾਂਕਿ ਥਿੰਕ ਟੈਂਕ ਅਨੁਸਾਰ ਕੇਸਾਂ ਦੀ ਅਸਲ ਗਿਣਤੀ ਵੱਧ ਮੰਨੀ ਜਾਂਦੀ ਹੈ ਕਿਉਂਕਿ ਸਾਰੇ ਕੇਸਾਂ ਦੀ ਰਿਪੋਰਟ ਨਹੀਂ ਕੀਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 70 ਪ੍ਰਤੀਸ਼ਤ ਤੋਂ ਵੱਧ ਦੋਸ਼ੀ ਪੰਜਾਬ ਤੋਂ ਦੱਸੇ ਗਏ ਹਨ।
    (ਏਜੰਸੀ)
 

SHARE ARTICLE

ਏਜੰਸੀ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement