ਪੰਜਾਬ ਵਿਧਾਨ ਸਭਾ ਚੋਣਾਂ 2022 : ਜ਼ਿਲ੍ਹਾ ਗੁਰਦਾਸਪੁਰ ਦਾ ਲੇਖਾ-ਜੋਖਾ
Published : Feb 14, 2022, 1:09 pm IST
Updated : Feb 14, 2022, 1:09 pm IST
SHARE ARTICLE
 Punjab Assembly Election 2022: Audit of District Gurdaspur
Punjab Assembly Election 2022: Audit of District Gurdaspur

ਜ਼ਿਲ੍ਹੇ ਵਿਚ 7 ਵਿਧਾਨ ਸਭਾ ਹਲਕੇ ਹਨ : 1. ਬਟਾਲਾ 2. ਡੇਰਾ ਬਾਬਾ ਨਾਨਕ 3. ਦੀਨਾਨਗਰ 4. ਫਤਹਿਗੜ੍ਹ ਚੂੜੀਆਂ 5. ਗੁਰਦਾਸਪੁਰ 6. ਕਾਦੀਆਂ 7. ਸ੍ਰੀ ਹਰਿਗੋਬਿੰਦਪੁਰ

ਚੰਡੀਗੜ੍ਹ : ਗੁਰਦਾਸਪੁਰ ਪੰਜਾਬ ਦੇ ਮਾਝਾ ਖੇਤਰ ਦਾ ਇਕ ਜ਼ਿਲ੍ਹਾ ਹੈ। ਇਹ ਅੰਤਰਰਾਸਟਰੀ ਪੱਧਰ ’ਤੇ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹਾ, ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਲਗਦਾ ਹੈ। ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਕਾਰਨ ਇਹ ਪ੍ਰਮੁੱਖਤਾ ਨਾਲ ਉਭਰ ਕੇ ਸਾਹਮਣੇ ਆਇਆ। ਗੁਰਦਾਸਪੁਰ ਜ਼ਿਲ੍ਹੇ ਵਿਚ 7 ਵਿਧਾਨ ਸਭਾ ਹਲਕੇ ਹਨ :
1. ਬਟਾਲਾ 2. ਡੇਰਾ ਬਾਬਾ ਨਾਨਕ 3. ਦੀਨਾਨਗਰ 4. ਫਤਹਿਗੜ੍ਹ ਚੂੜੀਆਂ 5. ਗੁਰਦਾਸਪੁਰ 6. ਕਾਦੀਆਂ 7. ਸ੍ਰੀ ਹਰਿਗੋਬਿੰਦਪੁਰ

ਹਲਕਾ ਬਟਾਲਾ : ਵਿਧਾਨ ਸਭਾ ਚੋਣਾਂ ਲਈ ਹਲਕੇ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹਨ। ਭਾਜਪਾ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਸ਼ੈਰੀ ਕਲਸੀ ਅਤੇ ਅਕਾਲੀ ਦਲ ਤੇ ਬਸਪਾ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਟਿਕਟ ਦਿਤੀ ਹੈ ਜਦਕਿ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਵਿੰਦਰ ਸਿੰਘ ਰਾਜੂ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਜੇ ਤ੍ਰੇਹਨ ਵੀ ਚੋਣ ਮੈਦਾਨ ਵਿਚ ਹਨ। ਇਸ ਵਾਰ ਹਲਕਾ ਬਟਾਲਾ ਦਾ ਸਿਆਸੀ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ। ਅਸ਼ਵਨੀ ਸੇਖੜੀ ਤਿੰਨ ਵਾਰ ਬਟਾਲਾ ਸੀਟ ਤੋਂ ਜਿੱਤੇ ਹਨ। ਇਸ ਹਲਕੇ ਦਾ ਸਿਆਸਤ ਦੰਗਲ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੁਆਲੇ ਘੁਮਦਾ ਰਿਹਾ ਹੈ। ‘ਆਪ’ ਨੇ 2017 ’ਚ ਪਹਿਲੀ ਵਾਰ ਚੋਣ ਲੜੀ ਅਤੇ ਤੀਜੇ ਨੰਬਰ ’ਤੇ ਰਹੀ। ਇਸ ਦੌਰਾਨ ਲਖਬੀਰ ਸਿੰਘ ਲੋਧੀਨੰਗਲ ਨੇ ਅਸ਼ਵਨੀ ਸ਼ੇਖੜੀ ਨੂੰ ਬਹੁਤ ਥੋੜੇ ਫ਼ਰਕ ਨਾਲ ਹਰਾਇਆ ਸੀ। 
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
ਬੱਸ ਸਟੈਂਡ ਦੀ ਸ਼ਿਫ਼ਟਿੰਗ, ਬਟਾਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ, ਨਵਾਂ ਸੀਵਰੇਜ ਸਿਸਟਮ, ਉਦਯੋਗ ਲਈ ਟੈਕਸ ਰਿਆਇਤ
ਕੁੱਲ ਵੋਟਰ : 1,62,393
ਮਰਦ ਵੋਟਰ : 85,083
ਔਰਤਵੋਟਰ : 77,307
ਤੀਜਾ ਲਿੰਗ : 3
ਹਲਕਾ ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਇਕ ਇਤਿਹਾਸਕ ਕਸਬਾ ਹੈ। ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਤੋਂ ਲਗਭਗ 4.5 ਕਿਲੋਮੀਟਰ ਦੂਰ ਹੈ। ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵਲੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੀਜੀ ਵਾਰ ਚੋਣ ਮੈਦਾਨ ਵਿਚ ਹਨ, ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ, ਸੰਯੁਕਤ ਸਮਾਜ ਮੋਰਚਾ ਨੇ ਜਗਜੀਤ ਸਿੰਘ ਕਲਾਨੌਰ ਅਤੇ ਭਾਜਪਾ ਨੇ ਕੁਲਦੀਪ ਸਿੰਘ ਕਾਹਲੋਂ ਨੂੰ ਟਿਕਟ ਦਿਤੀ ਹੈ। ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਵੀ ਡੇਰਾ ਬਾਬਾ ਨਾਨਕ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੇ ਬਹੁਤ ਥੋੜੇ ਫ਼ਰਕ ਨਾਲ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ ਹਰਾਇਆ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕੇ ਵਿਚ ਕਾਫ਼ੀ ਵਿਕਾਸ ਕਾਰਜ ਕਰਵਾਏ ਹਨ। ਕਰਤਾਰਪੁਰ ਲਾਂਘੇ ਦੀ ਉਸਾਰੀ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਨਾ ਸਿਰਫ਼ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੀ ਸਥਾਪਨਾ ਕੀਤੀ ਸਗੋਂ 172 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ।
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
ਸ਼ੂਗਰ ਮਿੱਲ ਦੀ ਸਥਾਪਨਾ, ਬਿਹਤਰ ਨਾਗਰਿਕ ਸਹੂਲਤਾਂ, ਕਾਟੇਜ ਉਦਯੋਗ, ਗੁਰੂ ਦੀਆਂ ਸਿਖਿਆਵਾਂ ’ਤੇ ਅੰਤਰਰਾਸ਼ਟਰੀ ਕੇਂਦਰ
ਕੁੱਲ ਵੋਟਰ -1,79,346
ਮਰਦ ਵੋਟਰ - 96,780
ਔਰਤ ਵੋਟਰ - 82,561
ਤੀਜਾ ਲਿੰਗ - 5
ਹਲਕਾ ਦੀਨਾਨਗਰ : ਦੀਨਾਨਗਰ ਰਾਖਵੀਂ ਸੀਟ ਹੈ, ਜਿਥੇ ਕੈਬਨਿਟ ਮੰਤਰੀ ਅਰੁਣਾ ਮੌਜੂਦਾ ਵਿਧਾਇਕਾ ਹਨ। ਵਿਧਾਇਕਾ ਅਰੁਣਾ ਚੌਧਰੀ ਲਗਾਤਾਰ ਦੋ ਵਾਰ ਇਸ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਹਨ। ਕਾਂਗਰਸ ਨੇ ਇਸ ਵਾਰ ਫਿਰ ਅਰੁਣਾ ਚੌਧਰੀ ਨੂੰ ਟਿਕਟ ਦਿਤੀ ਹੈ। ਆਮ ਆਦਮੀ ਪਾਰਟੀ ਵਲੋਂ ਸ਼ਮਸ਼ੇਰ ਸਿੰਘ, ਅਕਾਲੀ ਦਲ ਤੇ ਬਸਪਾ ਵਲੋਂ ਕਮਲਜੀਤ ਚਾਵਲਾ, ਸੰਯੁਕਤ ਸਮਾਜ ਮੋਰਚੇ ਵਲੋਂ ਕੁਲਵੰਤ ਸਿੰਘ ਅਤੇ ਭਾਜਪਾ ਵਲੋਂ ਰੇਨੂੰ ਕਸ਼ਯਪ ਦੀਨਾਨਗਰ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੀਨਾਨਗਰ ਤੋਂ ਅਰੁਣਾ ਚੌਧਰੀ ਨੇ ਭਾਜਪਾ ਦੇ ਬਿਸ਼ਨ ਦਾਸ ਨੂੰ ਬਹੁਤ ਵੱਡੇ ਫ਼ਰਕ ਨਾਲ ਹਰਾਇਆ ਸੀ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕਾ ਅਰੁਣਾ ਚੌਧਰੀ ਅਪਣੇ ਵਾਅਦਿਆਂ ’ਤੇ ਖਰੇ ਉਤਰੇ ਹਨ। 
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
ਰੇਲਵੇ ਫਲਾਈਓਵਰ ਦੀ ਉਸਾਰੀ, ਵਧੀਆ ਸਿਹਤ ਸਹੂਲਤਾਂ, ਸੀਵਰੇਜ ਦੀ ਮੰਗ
ਕੁੱਲ ਵੋਟਰ - 1,61,540
ਮਰਦ ਵੋਟਰ - 83,456
ਔਰਤ ਵੋਟਰ - 78080
ਤੀਜਾ ਲਿੰਗ - 4
ਹਲਕਾ ਫ਼ਤਹਿਗੜ੍ਹ ਚੂੜੀਆਂ : ਹਲਕੇ ਤੋਂ ਮੌਜੂਦਾ ਵਿਧਾਇਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਇਕ ਵਾਰ ਫਿਰ ਕਾਂਗਰਸ ਵਲੋਂ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਬਲਵੀਰ ਸਿੰਘ ਪੰਨੂ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨਾਲ ਹੋਵੇਗਾ। ਸੰਯੁਕਤ ਸਮਾਜ ਮੋਰਚੇ ਦੇ ਬਲਜਿੰਦਰ ਸਿੰਘ, ਭਾਜਪਾ ਤੇ ਸਹਿਯੋਗੀ ਦਲਾਂ ਦੇ ਉਮੀਦਵਾਰ ਤੇਜਿੰਦਰ ਸਿੰਘ ਰੰਧਾਵਾ ਅਤੇ ਲੋਕ ਇਨਸਾਫ਼ ਪਾਰਟੀ ਦੇ ਮਨਜੀਤ ਸਿੰਘ ਚਿਤੌੜਗੜ੍ਹ ਵੀ ਇਸ ਸੀਟ ਤੋਂ ਸਿਆਸੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਨੂੰ ਹਰਾਇਆ ਸੀ। 
ਸਥਾਨਕ ਲੋਕਾਂ ਦੀਆਂ ਮੁੱਖ ਸਮਸਿਆਵਾਂ
ਸਟੇਡੀਅਮਾਂ ਦੀ ਉਸਾਰੀ, ਟ੍ਰੈਫ਼ਿਕ ਦੀ ਸਮੱਸਿਆ, ਕਾਟੇਜ ਇੰਡਸਟਰੀ ਦੀ ਮੰਗ, ਫ਼ਤਿਹਗੜ੍ਹ ਚੂੜੀਆਂ-ਅੰਮ੍ਰਿਤਸਰ ਸੜਕ ਦੀ ਮੁਰੰਮਤ
ਕੁੱਲ ਵੋਟਰ-1,84,567
ਮਰਦ ਵੋਟਰ-96,349
ਔਰਤ ਵੋਟਰ-88,213
ਤੀਜਾ ਲਿੰਗ-5
ਹਲਕਾ ਕਾਦੀਆਂ : ਕਾਦੀਆਂ ਨੂੰ ਬਾਜਵਾ ਪਰਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਹਾਲ ਵਿਚ ਹਲਕੇ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੁਣ ਕਾਂਗਰਸ ਨੇ ਦਿੱਗਜ਼ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦਿਤੀ ਹੈ। ਉਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੂੰ ਉਮੀਦਵਾਰ ਐਲਾਨਿਆ ਹੈ। ਅਕਾਲੀ ਦਲ ਅਤੇ ਬਸਪਾ ਨੇ ਗੁਰਇਕਬਾਲ ਸਿੰਘ ਮਾਹਲ, ਸੰਯੁਕਤ ਸਮਾਜ ਮੋਰਚਾ ਨੇ ਜਸਪਾਲ ਸਿੰਘ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਮਾਸਟਰ ਜੌਹਰ ਸਿੰਘ ਨੂੰ ਟਿਕਟ ਦਿਤੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਤਿਹਜੰਗ ਸਿੰਘ ਬਾਜਵਾ ਨੇ ਸੇਵਾ ਸਿੰਘ ਸੇਖਵਾਂ ਨੂੰ ਹਰਾਇਆ ਸੀ। ਪ੍ਰਤਾਪ ਬਾਜਵਾ ਦੀ ਪਤਨੀ ਚਰਨਜੀਤ ਕੌਰ ਨੇ 2012 ਵਿਚ ਕਾਂਗਰਸ ਵਿਧਾਇਕ ਵਜੋਂ ਇਸ ਸੀਟ ਦੀ ਨੁਮਾਇੰਦਗੀ ਕੀਤੀ ਸੀ।
ਮੁੱਖ ਸਮਸਿਆਵਾਂ
150 ਸਾਲ ਪੁਰਾਣੀ ਵਿਸਵ ਪ੍ਰਸਿੱਧ ਐਗਰਟਨ ਵੂਲਨ ਮਿੱਲ ਬੰਦ ਹੋਣ ਕੰਢੇ, ਖੰਡ ਮਿੱਲ ਸਥਾਪਤ ਕਰਨ ਦੀ ਮੰਗ, ਬਿਆਸ-ਕਾਦੀਆਂ ਰੇਲ ਲਿੰਕ ਨੂੰ ਪੂਰਾ ਕਰਨਾ
ਕੁੱਲ ਵੋਟਰ-1,58,567
ਮਰਦ ਵੋਟਰ-82,221
ਔਰਤ ਵੋਟਰ-76,344
ਤੀਜਾ ਲਿੰਗ-2
ਹਲਕਾ ਗੁਰਦਾਸਪੁਰ : ਕਾਂਗਰਸ ਨੇ ਇਕ ਵਾਰ ਫਿਰ ਬਰਿੰਦਰਮੀਤ ਸਿੰਘ ਪਾਹੜਾ ਨੂੰ ਟਿਕਟ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਆਮ ਆਦਮੀ ਪਾਰਟੀ ਨੇ ਰਮਨ ਬਹਿਲ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਇੰਦਰਪਾਲ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਵੀ ਚੋਣ ਮੈਦਾਨ ਵਿਚ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਾਫ਼ੀ ਵੋਟਾਂ ਦੇ ਅੰਤਰ ਨਾਲ ਗੁਰਬਚਨ ਸਿੰਘ ਬੱਬੇਹਾਲੀ ਨੂੰ ਹਰਾਇਆ ਸੀ। 
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
- ਵੈਟਲੈਂਡ ਦਾ ਵਿਕਾਸ
- ਬੱਸ ਸਟੈਂਡ ਦੀ ਸ਼ਿਫ਼ਟਿੰਗ
- ਨੌਜਵਾਨਾਂ ਲਈ ਰੁਜਗਾਰ
ਕੁੱਲ ਵੋਟਰ: 1,55,264
ਮਰਦ ਵੋਟਰ: 81,230
ਔਰਤ ਵੋਟਰ: 74,032
ਤੀਜਾ ਲਿੰਗ: 2
ਹਲਕਾ ਸ੍ਰੀ ਹਰਿਗੋਬਿੰਦਪੁਰ : ਇਹ ਕਸਬਾ ਬਿਆਸ ਦਰਿਆ ਦੇ ਉਤਰੀ ਕੰਢੇ ’ਤੇ ਸਥਿਤ ਹੈ। ਇਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਇਸ ਦਾ ਨਾਂਅ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਨਾਂਅ ਉਤੇ ਰਖਿਆ ਗਿਆ ਹੈ। ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ। ਸ੍ਰੀ ਹਰਿਗੋਬਿੰਦਪੁਰਾ ਰਾਖਵੀਂ ਸੀਟ ਹੈ। ਕਾਂਗਰਸ ਨੇ ਇਸ ਵਾਰ ਮਨਦੀਪ ਸਿੰਘ ਰੰਗੜਨੰਗਲ ਨੂੰ ਟਿਕਟ ਦਿਤੀ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਅਮਰਪਾਲ ਸਿੰਘ ਨਾਲ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਰਾਜਨਬੀਰ ਸਿੰਘ ਨੂੰ ਟਿਕਟ ਦਿਤੀ ਹੈ ਜਦਕਿ ਸੰਯੁਕਤ ਸਮਾਜ ਮੋਰਚਾ ਨੇ ਡਾ. ਕਮਲਜੀਤ ਸਿੰਘ ਅਤੇ ਭਾਜਪਾ ਬਲਜਿੰਦਰ ਸਿੰਘ ਡਕੋਹਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਲਵਿੰਦਰ ਸਿੰਘ ਲਾਡੀ ਨੇ ਅਕਾਲੀ ਦਲ ਦੇ ਮਨਜੀਤ ਸਿੰਘ ਨੂੰ ਹਰਾਇਆ ਸੀ।  
ਮੁੱਖ ਸਮੱਸਿਆਵਾਂ
ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ, ਨਸ਼ਿਆਂ ਦੀ ਸਮਸਿਆ, ਸਿਹਤ ਸਹੂਲਤਾਂ, ਨਵੇਂ ਬੱਸ ਸਟੈਂਡ ਦੇ ਕੰਮ ਵਿਚ ਤੇਜ਼ੀ, ਚੰਡੀਗੜ੍ਹ ਲਈ ਬੱਸ ਸੇਵਾ
ਕੁੱਲ ਵੋਟਰ: 1,61,235
ਮਰਦ ਵੋਟਰ: 84,446
ਔਰਤ ਵੋਟਰ: 76,787
ਤੀਜਾ ਲਿੰਗ: 2  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement