
ਜੇ ਪੀ ਨੱਢਾ ਦੇ ਪੰਜਾਬ ਦੌਰੇ ਦਾ ਕਾਲੀਆਂ ਝੰਡੀਆਂ ਵਿਖਾ ਕੇ ਕਿਸਾਨ ਕਰਨਗੇ ਵਿਰੋਧ
to
ਅੰਮ੍ਰਿਤਸਰ/ਟਾਂਗਰਾ-17 ਨਵੰਬਰ (ਸੁਰਜੀਤ ਸਿੰਘ ਖ਼ਾਲਸਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੰਡਿਆਲਾ ਗੁਰੁ ਵਿਖੇ ਚਲ ਰਿਹਾ ਮੋਰਚਾ ਖੇਤੀ ਵਿਰੋਧੀ ਕਨੂੰਨਾਂ ਨੂੰ ਰਦ ਕਰਵਾਉਣ ਤਕ ਜਾਰੀ ਰਹੇਗਾ। ਗੁਰਬਚਨ ਸਿੰਘ ਚੱਬਾ ਨੇ ਦਸਿਆ ਕਿ ਜੇਕਰ ਭਾਜਪਾ ਦਾ ਪ੍ਰਧਾਨ ਜੇ ਪੀ ਨੱਢਾ ਪ੍ਰਚਾਰ ਕਰਨ ਲਈ ਪੰਜਾਬ ਦੇ ਦੌਰੇ ਉਤੇ ਆਉਂਦੇ ਹਨ ਤਾਂ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਵਲੋਂ ਕਾਲੀਆਂ ਝੰਡੀਆਂ ਵਿਖਾ ਕੇ ਜ਼ੋਰਦਾਰ ਵਿਰੋਧ ਕਰਾਂਗੇ।
ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਜੰਡਿਆਲਾ ਗੁਰੁ ਵਿਖੇ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਨਿਜੀਕਰਨ ਦੀਆਂ ਨੀਤੀਆਂ ਵਿਚ ਬਹੁਤ ਤੇਜ਼ੀ ਲਿਆ ਕੇ ਹੋਰ ਤੇਜ਼ ਹਮਲਾ ਕਰ ਦਿਤਾ ਹੈ।
ਇਹ ਦੇਸ਼ ਦੇ ਫ਼ੈਡਰਿਲਜਮ ਢਾਂਚੇ ਤੇ ਸਿਧਾ ਹਮਲਾ ਹੈ। ਪੇਂਡੂ ਖੇਤਰ ਵਿਚ ਮੰਡੀਆਂ ਵਿਚ ਫਸਲਾਂ ਦੀ ਖ਼ਰੀਦ ਬੰਦ ਕਰਨ ਨਾਲ ਸਰਕਾਰ ਦੀ ਬਦਨੀਤੀ ਸਾਹਮਣੇ ਆਈ ਹੈ। ਸਰਕਾਰ ਫ਼ਸਲਾਂ ਦੀ ਖ਼ਰੀਦ ਕਰਨ ਤੋਂ ਭੱਜ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਸਾਰੇ ਪ੍ਰਾਂਤਾਂ ਵਿਚ ਚੋਣਾਂ ਜਿੱਤਣਾ ਚਾਹੁੰਦੀ ਹੈ। ਪਰ ਕਿਸਾਨਾਂ ਮਜ਼ਦੂਰਾਂ ਵਿਰੁਧ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਕੋਈ ਹਲ ਨਹੀਂ ਕਰਨਾਂ ਚਾਹੁੰਦੀ।
ਕੇਂਦਰ ਸਰਕਾਰ ਰੇਲਵੇ ਟਰੈਕ ਖ਼ਾਲੀ ਹੋਣ ਦੇ ਬਾਵਯੂਦ ਮਾਲ ਗਡੀਆਂ ਨਾਂ ਚਲਾ ਕੇ ਯਾਤਰੂ ਗਡੀਆਂ ਚਲਾਉਣ ਦੀ ਬਹਾਨੇਬਾਜ਼ੀ ਨਾਲ ਪੰਜਾਬ ਉਤੇ ਦਬਾਅ ਬਣਾ ਕੇ ਖੇਤੀ ਵਿਰੋਧੀ ਸਾਰੇ ਕਾਨੂੰਨਾਂ ਧੱਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ।
ਦੇਸ਼ ਦੇ ਕਿਸਾਨ ਮਜ਼ਦੂਰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਇਸ ਸਬੰਧ ਵਿਚ 20 ਨਵੰਬਰ ਨੂੰ ਬੁਧੀਜੀਵੀਆਂ ਦੀ ਕਨਵੈਨਸ਼ਨ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣਸਿੰਘ ਵਿਖੇ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਸੂਬਾ ਕਮੇਟੀ ਦੀ ਮੀਟਿੰਗ ਕਰ ਕੇ ਕਿਸਾਨਾਂ ਮਜ਼ਦੂਰਾਂ ਨੂੰ ਮਾਨਸਿਕ ਤੌਰ ਉਤੇ ਸ਼ੰਘਰਸ਼ ਲਈ ਤਿਆਰ ਕੀਤਾ ਜਾਵੇਗਾ। ਇਸ ਸਮੇਂ ਪ੍ਰਮੁਖ ਆਗੂ ਦਿਆਲ ਸਿੰਘ ਮੀਆਂਵਿੰਡ, ਇਕਬਾਲ ਸਿੰਘ ਵੜਿੰਗ, ਹਰਬਿੰਦਰ ਸਿੰਘ ਕੰਗ, ਲਖਬੀਰ ਸਿੰਘ ਵੈਰੋਵਾਲ, ਸਤਨਾਮ ਸਿੰਘ ਕੱਲਾ, ਭਗਵਾਨ ਸਿੰਘ ਸੰਘਰ, ਸਤਨਾਮ ਸਿੰਘ ਧਾਰੜ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
S”RJ9“ S9N78 K81LS1 ੧੭ NOV ੦੩ 1SR