
ਪੰਜਾਬ ਵਿਧਾਨ ਸਭਾ ਵਲੋਂ ਮੋਦੀ ਸਰਕਾਰ ਦੇ ਖੇਤੀ ਬਿਲ ਰੱਦ ਕਰਨ ਬਾਰੇ ਮਤਾ ਪਾਸ
ਕੋਰੋਨਾ ਦੇ ਪਰਛਾਵੇਂ ਵਿਚ ਹੋਏ ਇਕ ਦਿਨ ਦੇ ਸੈਸ਼ਨ ਦੀ ਕਾਰਵਾਈ ਪੌਣੇ ਤਿੰਨ ਘੰਟੇ 'ਚ ਨਿਪਟੀ
to
ਚੰਡੀਗੜ੍ਹ, 28 ਅਗੱਸਤ (ਗੁਰਉਪਦੇਸ਼ ਸਿੰਘ ਭੁੱਲਰ) : ਪੰਜਾਬ ਵਿਧਾਨ ਸਭਾ ਦਾ ਇਥ ਦਿਨਾ ਮਾਨਸੂਨ ਸੈਸ਼ਨ ਅੱਜ ਕੋਰੋਨਾ ਦੇ ਪਰਛਾਵੇਂ ਹੇਠ ਹੋਇਆ ਅਤੇ ਇਸ ਦੀ ਕਾਰਵਾਈ ਪੌਣੇ ਤਿੰਨ ਘੰਟੇ ਵਿਚ ਸਮੇਟ ਦਿਤੀ ਗਈ। ਇਸ ਸੈਸ਼ਨ ਦੀ ਵੱਡੀ ਗੱਲ ਰਹੀ ਕਿ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਵਿਰੁਧ ਸਰਕਾਰ ਵਲੋਂ ਪੇਸ਼ ਕੀਤਾ ਗਿਆ ਮਤਾ ਸਦਨ ਵਿਚ ਮੌਜੂਦ ਮੈਂਬਰਾਂ ਦੀ ਬਹੁਗਿਣਤੀ ਨਾਲ ਪਾਸ ਕਰ ਦਿਤਾ ਗਿਆ। ਅਕਾਲੀ ਦਲ ਦੇ ਮੈਂਬਰ ਸਦਨ ਵਿਚੋਂ ਗ਼ੈਰ ਹਾਜ਼ਰ ਰਹੇ। ਮੁੱਖ ਮੰਤਰੀ ਤੇ ਹਾਊਸ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀ ਬਿਲਾਂ ਵਿਰੁਧ ਮਤਾ ਪੇਸ਼ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ ਤੇ ਬਲਜਿੰਦਰ ਕੌਰ ਮੌਜੂਦ ਸਨ ਜਦ ਕਿ ਬਾਕੀ ਮੈਂਬਰਾਂ ਨੂੰ ਪਾਜ਼ੇਟਿਵ ਜਾਂ ਪਾਜ਼ੇਟਿਵ ਵਾਲਿਆਂ ਦੇ ਸੰਪਰਕ ਵਿਚ ਹੋਣ ਕਾਰਨ ਹਿਸਾ ਲੈਣ ਦੀ ਆਗਿਆ ਨਹੀਂ ਮਿਲੀ।
ਅਕਾਲੀ ਦਾਲ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਮਜੀਠੀਆ ਨੇ ਸਦਨ ਵਿਚੋਂ ਗ਼ੈਰ ਹਾਜ਼ਰ ਰਹਿਣ ਬਾਰੇ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਨੂੰ ਸਵੇਰੇ ਤੋਂ ਹੀ ਪੁਲਿਸ ਨੇ ਘਰਾਂ ਅੱਗੇ ਪਹਿਰੇ ਲਾ ਕੇ ਰੋਕ ਦਿਤਾ ਸੀ ਜਦ ਕਿ ਕਈ ਵਿਧਾਇਕਾਂ ਦੀਆਂ ਰਿਪੋਰਟਾਂ ਨੈਗੇਟਿਵ ਸਨ। ਕੇਂਦਰੀ ਖੇਤੀ ਆਰਡੀਨੈਂਸਾਂ
ਵਿਰੁਧ ਮਤਾ ਪਾਸ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਕਾਲੀ ਦਲ 'ਤੇ ਵਾਰ ਕਰਦਿਆਂ ਕਿਹਾ ਕਿ ਅਕਾਲੀ ਕੋਰੋਨਾ ਦਾ ਬਹਾਨਾ ਲਾ ਕੇ ਸਦਨ ਵਿਚ ਹੀ ਨਹੀਂ ਆਏ ਇਸ ਕਰ ਕੇ ਇਨ੍ਹਾਂ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸਦਨ ਵਿਚ ਭਾਜਪਾ ਦੇ ਦੋਵੇਂ ਮੈਂਬਰ ਮੌਜੂਦ ਸਨ ਤੇ ਦਿਨੇਸ਼ ਬੱਬੂ ਨੇ ਪਾਰਟੀ ਦਾ ਪੱਖ ਰਖਦਿਆਂ ਮਤੇ ਦੇ ਹੱਕ ਵਿਚ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਦਨ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਨੇ ਉਨ੍ਹਾਂ ਨੂੰ ਬੋਲਣ ਨਹੀਂ ਦਿਤਾ।
ਇਸ ਦੌਰਾਨ ਧਰਮਸੋਤ ਦਾ ਮੁੱਦਾ ਵੀ ਉਠਿਆ। ਇਸ ਦੌਰਾਨ ਸਦਨ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਪੋਸਟ ਮੈਟਰਿਕ ਸਕਾਲਰਸ਼ਿਪ ਵਿਚ ਘਪਲੇ ਦੇ ਦੋਸ਼ਾਂ ਦਾ ਮੁੱਦਾ ਵੀ ਉਠਿਆ। ਇਹ ਮੁੱਦਾ ਆਪ ਦੇ ਮਾਸਟਰ ਬਲਦੇਵ ਸਿੰਘ ਨੇ ਉਠਾਉਂਦਿਆਂ ਮੰਤਰੀ ਦੀ ਬਰਖਾਸਗੀ ਦੀ ਮੰਗ ਕੀਤੀ। ਇਸ ਦਾ ਸਮਰਥਨ ਲੋਕ ਇਨਸਾਫ਼ ਪਾਰਟੀ ਦੇ ਸਿਮਰਨਜੀਤ ਬੈਂਸ ਨੇ ਵੀimage ਕੀਤਾ। ਇਸ 'ਤੇ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹਨ।