ਇਕ ਦਿਨ ਵਿਚ 80 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਆਏ
Published : Aug 30, 2020, 11:43 pm IST
Updated : Aug 30, 2020, 11:43 pm IST
SHARE ARTICLE
image
image

ਇਕ ਦਿਨ ਵਿਚ 80 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਆਏ

ਕੋਰੋਨਾ ਵਾਇਰਸ ਲਾਗ ਦੇ ਮਾਮਲੇ 35 ਲੱਖ ਦੇ ਪਾਰ

  to 
 

ਨਵੀਂ ਦਿੱਲੀ, 30 ਅਗੱਸਤ : ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ 78761 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਐਤਵਾਰ ਨੂੰ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 35 ਲੱਖ ਦੇ ਪਾਰ ਪਹੁੰਚ ਗਈ। ਹਫ਼ਤਾ ਭਰ ਪਹਿਲਾਂ ਹੀ ਪੀੜਤਾਂ ਦੀ ਗਿਣਤੀ 30 ਲੱਖ ਤੋਂ ਵੱਧ ਹੋਈ ਸੀ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਦਿਤੇ ਗਏ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ।
ਮੰਤਰਾਲੇ ਨੇ ਦਸਿਆ ਕਿ ਐਤਵਾਰ ਤਕ ਕੋਵਿਡ-19 ਦੇ 2713933 ਮਰੀਜ਼ ਠੀਕ ਹੋ ਚੁਕੇ ਹਨ। ਸਵੇਰੇ ਅੱਠ ਵਜੇ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 3542733 ਹੋ ਗਈ ਅਤੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 63498 'ਤੇ ਪਹੁੰਚ ਗਈ। ਅੰਕੜਿਆਂ ਮੁਤਾਬਕ ਪਿਛਲੇ ਚੌਵੀ ਘੰਟਿਆਂ ਵਿਚ ਕੋਵਿਡ-19 ਦੇ 948 ਮਰੀਜ਼ਾਂ ਦੀ ਮੌਤ ਹੋ ਗਈ। ਮਹਾਂਮਾਰੀ ਦਾ ਸ਼ਿਕਾਰ ਹੋਏ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 76.61 ਫ਼ੀ ਸਦੀ ਹੋ ਗਈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.79 ਫ਼ੀ ਸਦੀ ਰਹਿ ਗਈ।
 ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ ਵਿਚ ਇਸ ਵੇਲੇ ਕੋਵਿਡ-19 ਦੇ 765302 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਲਾਗ ਦੇ ਕੁਲ ਮਾਲਿਆਂ ਦਾ 21.60 ਫ਼ੀ ਸਦੀ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਸਨਿਚਰਵਾਰ ਨੂੰ 1055027 ਨਮੂਨਿਆਂ ਦੀ ਜਾਂਚ ਹੋਈ। ਆਈਸੀਐਮਆਰ ਨੇ ਕਿਹਾ ਕਿ 29 ਅਗੱਸਤ ਤਕ ਕੁਲ 41461636 ਨਮੂਨਿਆਂ ਦੀ ਜਾਂਚ ਹੋਈ। ਕੋਵਿਡ ਨਾਲ ਜੁੜੀਆਂ ਹਾਲੀਆ ਮੌਤਾਂ ਵਿਚੋਂ 328 ਮਰੀਜ਼ ਮਹਾਰਾਸ਼ਟਰ ਅਤੇ 115 ਕਰਨਾਟਕ ਦੇ ਸਨ।

ਤਾਮਿਲਨਾਡੂ ਦੇ 87, ਆਂਧਰਾ ਪ੍ਰਦੇਸ਼ ਦੇ 82, ਯੂਪੀ ਦੇ 62, ਪਛਮੀ ਬੰਗਾਲ ਦੇ 53, ਪੰਜਾਬ ਦੇ 41, ਮੱਧ ਪ੍ਰਦੇਸ਼ ਦੇ 22, ਝਾਰਖੰਡ ਦੇ 16, ਦਿੱਲੀ ਦੇ 15, ਉੜੀਸਾ ਦੇ 14, ਗੁਜਰਾਤ ਅਤੇ ਰਾਜਸਥਾਨ ਦੇ 13-13, ਪੁਡੂਚੇਰੀ ਦੇ 12 ਅਤੇ ਛੱਤੀਸਗੜ੍ਹ ਤੇ ਉਤਰਾਖੰਡ ਦੇ 11-11 ਮਰੀਜ਼ਾਂ ਦੀ ਮੌਤ ਹੋ ਗਈ। ਕੋਵਿਡ ਨਾਲ ਤੇਲੰਗਾਨਾ ਵਿਚ 10, ਹਰਿਆਣਾ ਵਿਚ ਨੌਂ, ਜੰਮੂ ਕਸ਼ਮੀਰ ਵਿਚ ਸੱਤ, ਕੇਰਲਾ ਵਿਚ ਲਦਾਖ਼ ਅਤੇ ਤ੍ਰਿਪੁਰਾ ਵਿਚ ਚਾਰ-ਚਾਰ, ਆਸਾਮ, ਗੋਆ ਅਤੇ ਬਿਹਾਰ ਵਿਚ ਤਿੰਨ-ਤਿੰਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਦੋ ਅਤੇ ਹਿਮਾਚਲ ਪ੍ਰਦੇਸ ਤੇ ਮਣੀਪੁਰ ਵਿਚ ਇਕ ਇਕ ਮਰੀਜ਼ ਨੇ ਦਮ ਤੋੜ ਦਿਤਾ।  ਹੁਣ ਤਕ ਹੋਈਆਂ ਕੁਲ ਮੌਤਾਂ ਵਿਚ ਸੱਭ ਤੋਂ ਵੱਧ ਮਹਾਰਾਸ਼ਟਰ ਦੇ 24103 ਮਰੀਜ਼ ਸਨ। ਤਾਮਿਲਨਾਡੂ ਦੇ 71137, ਕਰਨਾਟਕ ਦੇ 5483, ਦਿੱਲੀ ਦੇ 4404, ਆਂਧਰਾ ਪ੍ਰਦੇਸ਼ ਦੇ 3796, ਯੂਪੀ ਦੇ 3365, ਪਛਮੀ ਬੰਗਾਲ ਦੇ 3126, ਗੁਜਰਾਤ ਦੇ 2989 ਅimageimageਤੇ ਪੰਜਾਬ ਦੇ 1348 ਮਰੀਜ਼ਾਂ ਨੇ ਜਾਨ ਗਵਾਈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ 70 ਫ਼ੀ ਸਦੀ ਅਜਿਹੇ ਮਰੀਜ਼ ਸਨ ਜਿਨ੍ਹਾਂ ਨੂੰ ਹੋਰ ਵੀ ਕਈ ਬੀਮਾਰੀਆਂ ਸਨ। (ਏਜੰਸੀ)

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement