
ਟਵੀਟ ਰਾਹੀਂ ਦਿੱਤੀ ਜਾਣਕਾਰੀ
ਮੁੰਬਈ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਤ੍ਰਿਲੋਕਚੰਦ ਰੈਨਾ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਤ੍ਰਿਲੋਕਚੰਦ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਗਾਜ਼ੀਆਬਾਦ ਸਥਿਤ ਆਪਣੀ ਰਿਹਾਇਸ਼ 'ਤੇ ਆਖ਼ਰੀ ਸਾਹ ਲਏ। ਤ੍ਰਿਲੋਕਚੰਦ ਰੈਨਾ ਭਾਰਤੀ ਫੌਜ ਦਾ ਹਿੱਸਾ ਸਨ।
Cricketer Suresh Raina's father dies
ਸੁਰੇਸ਼ ਰੈਨਾ ਦੇ ਪਿਤਾ ਦੀ ਮਹੀਨਾਵਾਰ ਆਮਦਨ 10,000 ਰੁਪਏ ਸੀ, ਇਸ ਲਈ ਉਹ ਆਪਣੇ ਬੇਟੇ ਨੂੰ ਉੱਚ ਕ੍ਰਿਕਟ ਕੋਚਿੰਗ ਫੀਸ ਦੇਣ ਵਿੱਚ ਅਸਮਰੱਥ ਸਨ। ਜਲਦੀ ਹੀ ਤ੍ਰਿਲੋਕਚੰਦ ਦੀਆਂ ਮੁਸ਼ਕਲਾਂ ਦੂਰ ਹੋ ਗਈਆਂ, ਜਦੋਂ ਸਾਲ 1998 'ਚ ਰੈਨਾ ਨੂੰ ਲਖਨਊ ਦੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ 'ਚ ਦਾਖਲਾ ਮਿਲਿਆ।
Suresh Raina
ਸੁਰੇਸ਼ ਰੈਨਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਪਿਤਾ ਨੂੰ ਗੁਆਉਣ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਕੱਲ੍ਹ ਮੇਰੇ ਪਿਤਾ ਦੇ ਦਿਹਾਂਤ ’ਤੇ ਮੈਂ ਆਪਣਾ ਸਪੋਰਟ ਸਿਸਟਮ, ਆਪਣੀ ਤਾਕਤ ਦਾ ਥੰਮ੍ਹ ਵੀ ਗੁਆ ਦਿੱਤਾ। ਉਹ ਆਖ਼ਰੀ ਸਾਹ ਤੱਕ ਸੱਚੇ ਯੋਧਾ ਸਨ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ।
No words can describe the pain of loosing a father. Yesterday, on passing away of my father, I also lost my support system, my pillar of strength. He was a true fighter till his last breath. May you rest in peace Papa. You will forever be missed. pic.twitter.com/9XcrQZeh2r
— Suresh Raina???????? (@ImRaina) February 7, 2022