
ਚੰਡੀਗੜ੍ਹ : ਸੈਕਟਰ-29 'ਚ 5 ਸਾਲ ਦੀ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਬੱਚੀ ਨੂੰ ਕੁੱਟਣ ਦੀ ਵੀਡੀਓ ਉਸ ਦੇ ਭਰਾ ਨੇ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਮਤਰੇਈ ਮਾਂ ਫਰਾਰ ਹੋ ਗਈ ਸੀ।
ਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਵੀ ਕੀਤੀ ਗਈ ਹੈ। ਮੇਨਕਾ ਗਾਂਧੀ ਨੇ ਪੂਰੇ ਮਾਮਲੇ 'ਤੇ ਚੰਡੀਗੜ੍ਹ ਦੇ ਡੀ. ਜੀ. ਪੀ ਤੇਜਿੰਦਰ ਸਿੰਘ ਲੂਥਰਾ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੋਂ ਰਿਪੋਰਟ ਮੰਗੀ ਸੀ।