
ਚੰਡੀਗੜ੍ਹ,
6 ਅਕਤੂਬਰ (ਸਰਬਜੀਤ ਢਿੱਲੋਂ) : ਸੋਹਣੇ ਸ਼ਹਿਰ ਚੰਡੀਗੜ੍ਹ ਦੇ ਨਿਰਮਾਤਾ ਅਤੇ ਵਿਸ਼ਵ
ਪ੍ਰਸਿਧ ਮਰਹੂਮ ਫ਼ਰੈਂਚ ਆਰਕੀਟੈਕਟ ਲੀ ਕਾਰਬੂਜ਼ੀਅਰ ਦੇ 130ਵੇਂ ਜਨਮ ਦਿਨ 'ਤੇ ਚੰਡੀਗੜ੍ਹ
ਦੇ ਸੈਰ ਸਪਾਟਾ ਵਿਭਾਗ ਵਲੋਂ ਕੈਪੀਟਲ ਕੰਪਲੈਕਸ 'ਚ ਮਹਿਜ਼ ਬੁੱਤਾ ਧੱਕਣ ਲਈ ਹੀ ਸਮਾਗਮ
ਕਰਵਾ ਰਿਹਾ ਹੈ ਜਿਸ ਦਾ ਕਾਰਨ ਹੈ ਕਿ ਕਾਰਬੂਜ਼ੀਅਰ ਚੰਡੀਗੜ੍ਹ ਵਲੋਂ ਤਿਆਰ ਨਕਸ਼ਿਆਂ 'ਤੇ
ਬਣੇ ਚੰਡੀਗੜ੍ਹ ਕੈਪੀਟਲ ਦਾ ਨਿਰਮਾਣ ਕੀਤਾ ਗਿਆ, ਜਿਸ ਵਿਚ ਪੰਜਾਬ ਅਸੰਬਲੀ ਸਿਵਲ
ਸਕੱਤਰੇਤ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਇਮਾਰਤਾਂ ਸ਼ਾਮਲ ਹਨ। ਚੰਡੀਗੜ੍ਹ
ਪ੍ਰਸ਼ਾਸਨ ਵਲੋਂ ਪੂਰਾ ਬਜਟ ਵੀ ਨਹੀਂ ਖ਼ਰਚਿਆ ਜਾ ਰਿਹਾ। ਪ੍ਰਸ਼ਾਸਨ ਦੀ ਲਾਪ੍ਰਵਾਹੀ ਸਦਕਾ
ਯੂਨੈਸਕੋ ਵਲੋਂ ਹੈਰੀਟੇਜ਼ ਦਰਜਾ ਪ੍ਰਾਪਤ ਇਮਾਰਤ ਨੂੰ ਵੇਖਣ ਲਈ ਐਤਕੀ ਵਿਦੇਸ਼ੀ ਸੈਲਾਨੀਆਂ
ਲਈ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ।
ਦੱਸਣਯੋਗ ਹੈ ਕਿ ਯੂਨੈਸਕੋ ਵਲੋਂ ਪਿਛਲੇ ਸਾਲ
ਜੁਲਾਈ 2016 ਵਿਚ ਕੈਪੀਟਲ ਕੰਪਲੈਕਸ ਇਮਾਰਤ ਨੂੰ ਵਿਸ਼ਵ ਹੈਰੀਟੇਜ਼ ਦਾ ਦਰਜਾ ਪ੍ਰਦਾਨ ਕੀਤਾ
ਗਿਆ ਸੀ। ਲੀ ਕਾਰਬੂਜ਼ੀਅਰ ਦੀ ਆਰਕੀਟੈਕਟਰਜ਼ ਕਲਾ ਨੂੰ ਦੁਨੀਆਂ ਭਰ ਵਿਚ ਸਲਾਹਿਆ ਗਿਆ ਸੀ।
ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ ਵਿਭਾਗ ਵਲੋਂ ਲੀ ਕਾਰਬੂਜ਼ੀਅਰ ਦਾ ਬਾਅਦ ਵਿਚ
ਕੈਪੀਟਲ ਕੰਪਲੈਕਸ 'ਤੇ ਸਕੈਚ ਬਣਾਉਣ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ
ਕਾਲਜਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਲਈ 5 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਵੀ ਰੱਖੀ ਗਈ
ਹੈ। ਇਸ ਮੌਕੇ ਲੀ ਕਾਰਬੂਜ਼ੀਅਰ ਦੀ ਯਾਦ 'ਚ ਲੈਕਚਰ ਵੀ ਕਰਵਾਏ ਗਏ। ਇਸ ਤੋਂ ਇਲਾਵਾ ਭਲਕੇ
ਮੈਰਾਥਨ ਦੌੜ ਵੀ ਕਰਵਾਈ ਜਾਵੇਗੀ।
ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ
ਵਿਭਾਗ ਦੇ ਅੰਕੜਿਆਂ ਅਨੁਸਾਰ ਪ੍ਰਸ਼ਾਸਨ ਵਲੋਂ ਇਸ ਸਾਲ 12.78 ਕਰੋੜ ਰੁਪਏ ਚੰਡੀਗੜ੍ਹ 'ਚ
ਟੂਰਿਜਮ ਪ੍ਰਮੋਸ਼ਨ ਲਈ ਸਾਲਾਨਾ ਬਜਟ ਰਖਿਆ ਗਿਆ ਹੈ ਪਰ ਅਜੇ ਤਕ 2016-17 ਲਈ 3.14 ਕਰੋੜ
ਰੁਪਏ ਦੇ ਕਰੀਬ ਹੀ ਪ੍ਰਸ਼ਾਸਨ ਖ਼ਰਚ ਕਰ ਸਕਿਆ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ
ਪ੍ਰਸ਼ਾਸਨ ਵਲੋਂ ਕੈਪੀਟਲ ਕੰਪਲੈਕਸ 'ਤੇ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਕੋÂਂ
ਢੁਕਵੇਂ ਆਵਾਜਾਈ ਅਤੇ ਅਰਾਮ ਨਾਲ ਘੁੰਮਣ-ਫਿਰਨ ਲਈ ਵਿਸ਼ੇਸ਼ ਸਾਧਨ ਨਹੀਂ ਜੁਟਾਏ ਜਾ ਰਹੇ,
ਜਿਸ ਵਿਚ ਸਾਫ਼-ਸੁਥਰਾ ਅਤੇ ਫਿਲਟਰ ਪੀਣ ਲਈ ਪਾਣੀ, ਪਖ਼ਾਨੇ, ਸੂਚਨਾ ਕੇਂਦਰ, ਸਕਿਉਰਿਟੀ,
ਰੀਫਰੈਸਮੈਂਟ ਆਦਿ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਜਾ ਰਹੇ ਜਿਸ ਸਦਕਾ ਕੈਪੀਟਲ ਕੰਪਲੈਕਸ 'ਤੇ
ਵਿਦੇਸ਼ੀ ਸੈਲਾਨੀ ਬਹੁਤ ਘੱਟ ਸੈਰ ਕਰਨ ਲਈ ਪੁੱਜੇ ਹਨ ਜਦਕਿ ਦੇਸ਼ ਭਰ ਚੋਂ ਦੇਸੀ
ਸੈਲਾਨੀਆਂ ਦੀ ਗਿਣਤੀ ਜ਼ਿਆਦਾ ਹੋ ਰਹੀ ਹੈ। 2017 'ਚ ਵਿਦੇਸ਼ੀ 6500 ਅਤੇ ਦੇਸੀ ਸੈਲਾਨੀ
7000 ਦੇ ਕਰੀਬ ਪੁੱਜੇ ਹਨ। ਚੰਡੀਗੜ੍ਹ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਜਤਿੰਦਰ ਯਾਦਵ
ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀ ਕੈਪੀਟਲ ਕੰਪਲੈਕਸ 'ਤੇ ਇਸ ਵਿੱਤੀ ਵਰ੍ਹੇ 'ਚ ਘੱਟ
ਪੁੱਜੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੈਲਾਨੀਆਂ ਨੂੰ ਵੱਧ ਤੋਂ ਵੱਧ
ਸਹੂਲਤਾਂ ਪ੍ਰਦਾਨ ਲਈ ਜ਼ੋਰ ਦਿਤਾ ਜਾ ਰਿਹਾ ਹੈ।