
ਚੰਡੀਗੜ੍ਹ, 2 ਅਕਤੂਬਰ (ਤਰੁਣ ਭਜਨੀ) : ਚੰਡੀਗੜ੍ਹ ਪੁਲਿਸ ਨੇ ਚੋਰੀ ਦੇ 15 ਦੁਪਹਿਆ ਵਾਹਨਾਂ ਸਣੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿਚ ਇਕ ਨਾਬਾਲਗ਼ ਹੈ। ਐਸ ਐਸ ਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸਾਰੰਗਪੁਰ ਥਾਣਾ ਪੁਲੀਸ ਨੇ ਜੈਂਤੀ ਮਾਜਰੀ ਸੜਕ ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ।
ਇਸ ਮਾਮਲੇ ਵਿਚ ਪੁਲਿਸ ਨੇ ਧਨਾਸ ਵਾਸੀ 19 ਸਾਲਾ ਰਵਿੰਦਰ ਅਤੇ ਅਟਾਵਾ ਦੇ ਰਹਿਣ ਵਾਲੇ ਪ੍ਰੀਤਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪੁੱਛਗਿਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾ ਨੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਤੋਂ ਵਾਹਨ ਚੋਰੀ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਨ੍ਹਾ ਤੋਂ ਚੋਰੀ ਦੇ 14 ਵਾਹਨ ਬਰਾਮਦ ਕੀਤੇ। ਇਸਤੋਂ ਇਲਾਵਾ ਨਾਬਾਲਗ ਤੋਂ ਵੀ ਧਨਾਸ ਪੁਲ ਦੇ ਕੋਲੋਂ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਨਾਬਾਲਗ ਨੂੰ ਅਦਾਲਤ ਨੇ ਬਾਲ ਸੁਧਾਰ ਘਰ ਭੇਜ ਦਿਤਾ ਹੈ।
ਪੁਲਿਸ ਨੇ ਦੱਸਿਆ ਕਿ ਪ੍ਰੀਤਮ ਸੜਕ ਤੇ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰਦਾ ਹੈ ਅਤੇ ਇਹ ਦੋਵੇਂ ਇਨ੍ਹਾ ਚੋਰੀ ਦੇ ਵਾਹਨਾਂ ਨੂੰ ਅੱਗੇ ਵੇਚ ਦਿੰਦੇ ਸਨ। ਨਾਕੇ ਦ੍ਰੌਾਨ ਜਦ ਇਹ ਦੋਵੇਂ ਪੜੇ ਗਏ ਤਾਂ ਇਨ੍ਹਾ ਨੇ ਮੋਟਰਸਾਈਕਲ ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ।