
ਚੰਡੀਗੜ੍ਹ, 8 ਜਨਵਰੀ : ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਸੈਕਟਰ-40 ਚੰਡੀਗੜ੍ਹ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ 'ਸਿੱਖ ਕੌਮ ਦੇ ਗੌਰਵਮਈ ਵਿਦਵਾਨ ਗਿਆਨੀ ਦਿੱਤ ਸਿੰਘ ਪੁਸਤਕ' ਦਾ ਲੋਕ ਅਰਪਣ ਕੀਤਾ ਗਿਆ। ਇਹ ਜਾਣਕਾਰੀ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਮੁੱਖ ਸੰਪਾਦਕ ਅਤੇ ਗਿਆਨੀ ਦਿੱਤ ਇੰਟਰਨੈਸ਼ਨਲ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਪ੍ਰਿੰ. ਨਸੀਬ ਸਿੰਘ ਨੇ ਦਿਤੀ।ਇਸ ਮੌਕੇ ਕੀਰਤਨੀਏ ਭਾਈ ਜਸਬੀਰ ਸਿੰਘ ਰਾਗੀ ਪਾਉਂਟਾ ਸਾਹਿਬ, ਭਾਈ ਸਿਮਰਨਜੀਤ ਸਿੰਘ ਅੰਗਦ ਖੰਨੇ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਕਲੌੜ ਵਾਲਿਆਂ ਵਲੋਂ ਗੁਰਬਾਣੀ ਦਾ ਕੀਰਤਨ ਪਾਠ ਕੀਤਾ ਗਿਆ। ਭਾਈ ਹਨਵੰਤ ਸਿੰਘ ਪਟਿਆਲੇ ਵਾਲਿਆਂ ਨੇ ਗਿਆਨੀ ਦਿੱਤ ਸਿੰਘ ਜੀ ਸਬੰਧੀ ਭਰਪੂਰ ਜਾਣਕਾਰੀ ਸਮੇਤ ਬਹੁਤ ਹੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਭਗਤ ਰਾਮ ਰੰਗਾੜਾ ਅਤੇ ਜਸਪਾਲ ਸਿੰਘ ਕੰਵਲ ਵਲੋਂ ਗਿਆਨੀ ਦਿੱਤ ਸਿੰਘ ਸਬੰਧੀ ਕਵਿਤਾਵਾਂ ਪੜ੍ਹੀਆਂ ਗਈਆਂ।ਪੁਸਤਕ ਦੇ ਲੋਕ ਅਰਪਣ ਮੌਕੇ ਪ੍ਰੀਤਮ ਸਿੰਘ ਭੁਪਾਲ ਸਾਬਕਾ ਡੀ.ਪੀ.ਆਈ. ਪੰਜਾਬ, ਪ੍ਰੀਤਮ ਸਿੰਘ ਐਮ.ਏ. ਮੋਹਾਲੀ, ਨੀਰ ਢਿਲੋਂ ਮੁੰਬਈ ਵਾਲੇ, ਮਨਮੋਹਨ ਸਿੰਘ ਦਾਉਂ, ਸ਼੍ਰੋਮਣੀ ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ, ਬੀਬੀ ਕੁਲਵਿੰਦਰ ਕੌਰ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ, ਸ਼ਮਸ਼ੇਰ ਸਿੰਘ ਕੁਰਾਲੀ, ਗੁਰਦਿਆਲ ਸਿੰਘ ਪ੍ਰਧਾਨ, ਕਿਰਪਾਲ ਸਿੰਘ ਜਨਰਲ ਸਕੱਤਰ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਚੰਡੀਗੜ੍ਹ, ਹਰੀ ਸਿੰਘ ਕੈੜੇ, ਸੁੱਚਾ ਸਿੰਘ ਕਲੋੜ, ਮੇਜਰ ਸਿੰਘ ਇਸੜੂ, ਬਾਬਾ ਸਾਧੂ ਸਿੰਘ, ਹਰੀ ਸਿੰਘ ਕਲੋੜ, ਹਰਨੇਕ ਸਿੰਘ ਸਾਗੀ, ਅਜੈਬ ਸਿੰਘ ਮੈਨੇਜਰ, ਹਰਮਿੰਦਰ ਸਿੰਘ ਖ਼ਾਲਸਾ, ਡਾ. ਦੀਦਾਰ ਸਿੰਘ, ਰਣਬੀਰ ਸਿੰਘ, ਡਾ. ਗੁਰਬਚਨ ਸਿੰਘ ਮੋਹਾਲੀ, ਕ੍ਰਿਸ਼ਨ ਰਾਹੀ, ਬਲਜੀਤ ਸਿੰਘ ਫਿਡਿਆਂਵਾਲਾ, ਪਰਮਜੀਤ ਸਿੰਘ ਮੋਹਾਲੀ, ਜਰਨੈਲ ਸਿੰਘ ਮਹਿਤ, ਗੀਤਕਾਰ ਲਾਲ ਸਿੰਘ ਲਾਲੀ, ਜਰਨੈਲ ਸਿੰਘ ਹਸਨਪੁਰੀ, ਪ੍ਰੀਤਮ ਲੁਧਿਆਣਵੀ, ਕ੍ਰਿਪਾਲ ਸਿੰਘ ਚੰਡੀਗੜ੍ਹ, ਜੀਤ ਸਿੰਘ ਸੋਮਲ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।ਇਸੇ ਪੁਸਤਕ ਦੇ ਆਧਾਰ 'ਤੇ ਨੀਰ ਢਿਲੋਂ ਮੁੰਬਈ ਵਲੋਂ ਗਿਆਨੀ ਦਿੱਤ ਸਿੰਘ ਦੇ ਜੀਵਨ 'ਤੇ ਆਧਾਰਤ ਇਕ ਡਾਕੂਮੈਂਟਰੀ ਫ਼ਿਲਮ ਅਤੇ ਇਕ ਫੀਚਰ ਫ਼ਿਲਮ ਬਣਾਉਣ ਦਾ ਬੀੜਾ ਚੁਕਿਆ ਹੋਇਆ ਹੈ, ਜਿਸ ਦੇ ਸਹਿਯੋਗੀ ਰਾਜ ਰਾਹੀਂ ਅਮਰੀਕਾ ਅਤੇ ਗੁਰਪ੍ਰੀਤ ਸਿੰਘ ਘੋਲੀ ਕੈਨੇਡਾ ਤੋਂ, ਰਾਜਿੰਦਰ ਸਿੰਘ ਸਰੀ ਕੈਨੇਡਾ, ਮਹਿੰਦਰ ਸਿੰਘ ਖਹਿਰਾ ਇੰਗਲੈਂਡ, ਗੁਰਮੀਤ ਸਿੰਘ ਗੌਰਵ ਅਤੇ ਉਹ ਦਿਨ-ਰਾਮ ਕੰਮ ਕਰ ਰਹੇ ਹਨ। ਇਸ ਮੌਕੇ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਗਮ ਦੀ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਜਸਪਾਲ ਸਿੰਘ ਕਲੌੜ ਨੇ ਨਿਭਾਈ।