
ਨਵ-ਵਿਆਹੇ ਜੋੜਿਆਂ ਅਤੇ ਬੱਚਿਆਂ ਦੇ ਸੁੰਦਰਤਾ ਮੁਕਾਬਲੇ
ਚੰਡੀਗੜ੍ਹ, 24 ਫ਼ਰਵਰੀ (ਸਰਬਜੀਤ ਸਿੰਘ) : ਸੈਕਟਰ-16 ਦੇ ਰੋਜ਼ ਗਾਰਡਨ ਵਿਚ ਚਲ ਰਹੇ ਗੁਲਾਬ ਮੇਲੇ ਵਿਚ ਅੱਜ ਦੂਜੇ ਦਿਨ ਭਾਰੀ ਰੌਣਕਾਂ ਲਗੀਆਂ। ਮੇਲੇ ਵਿਚ ਦਰਸ਼ਕਾਂ ਦੀ ਗਿਣਤੀ ਪਹਿਲੇ ਦਿਨ ਨਾਲੋਂ ਦੁਗਣੀ ਵੇਖਣ ਨੂੰ ਮਿਲੀ। ਮੇਲੇ ਦੇ ਪ੍ਰਬੰਧਕਾਂ ਵਲੋਂ ਨੰਨੇ-ਮੁੰਨੇ ਬਾਲਾਂ ਦੇ 1 ਸਾਲ ਤੋਂ ਲੈ ਕੇ 3 ਸਾਲ ਤਕ ਦੀ ਉਮਰ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ ਦੁਪਹਿਰ ਵੇਲੇ ਰੋਜ਼ ਕਿੰਗ, ਰੋਜ ਕੁਵਿਨ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਲੋਕ ਨਾਚਾਂ ਦੇ ਮੁਕਾਬਲੇ ਵੀ ਰੋਚਕ ਰਹੇ। ਨਵੇਂ ਵਿਆਹੇ ਜੋੜਿਆਂ ਦੇ ਸੁਦਰਤਾ ਦੇ ਮੁਕਾਬਲੇ ਵੀ ਕਰਵਾਏ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ 25 ਫ਼ਰਵਰੀ ਨੂੰ ਦਿਤੇ ਜਾਣਗੇ। ਬੱਚਿਆਂ ਦੇ ਮੁਕਾਬਲੇ ਵਿਚ ਚੰਡੀਗੜ੍ਹ ਦੇ ਐਸ.ਐਸ.ਪੀ. ਵਿਜੇ ਜਗਦਲੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਰੋਜ਼ ਪਿੰ੍ਰਸਜ਼ ਮੁਕਾਬਲੇ ਵਿਚ ਵੱਖ ਵੱਖ ਉਮਰ ਵਿਚ ਪਹਿਲਾ ਸਥਾਨ ਆਰਨੀ ਸ਼ਰਮਾ, ਦੂਜਾ ਖਨਕ ਲੋਡਾਵਾ, ਪਹਿਲਾ ਸਹਿਜ ਕੌਰ, ਆਰਜਾ ਕੌਰ ਇਸੇ ਤਰ੍ਹਾਂ ਸਿਹਾਨਾ ਸਿੰਘ, ਅਨਾਰਤ ਅਰੋੜਾ ਨੂੰ ਮਿਲਿਆ। ਇਸੇ ਤਰ੍ਹਾਂ ਰੋਜ ਪ੍ਰਿੰਸ ਵਿਚ ਸਾਰਥਿਕ ਆਰੀਆ, ਤਨਸ਼ ਕੁਲਾਰ, ਵਿਸ਼ਾਲ ਕੁਮਾਰ, ਮਿਰਾਬ ਸਿੰਘ, ਮਾਇਕ ਸਰਵਾਲ, ਅੰਗਦ ਸਿੰਘ ਅੱਵਲ ਰਹੇ।
ਨਵ ਵਿਆਹੇ ਜੋੜਿਆਂ ਵਿਚ ਜੋਬਨ ਪ੍ਰੀਤ ਸਿੰਘ ਤੇ ਪੁਸ਼ਪਿੰਦਰ ਕੌਰ ਨੂੰ ਮਿਸਟਰ ਤੇ ਮਿਸਜ ਰੋਜ਼ ਪ੍ਰਿੰਸ ਦਾ ਸਨਮਾਨ ਮਿਲਿਆ। ਵਿਵੇਕ ਕੁਮਾਰ ਤੇ ਉਸ ਦੀ ਪਤਨੀ ਤਮੰਨਾ ਨੇ ਦੂਜਾ ਸਥਾਨ ਲਿਆ।ਇਸ ਦੌਰਾਨ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਸਰੋਤੇ ਕੀਲੇ। ਇਸ ਸਮੇਂ ਨੌਜਵਾਨ ਮੁੰਡੇ ਕੁੜੀਆਂ ਨੇ ਖੂਬ ਭੰਗੜਾ ਪਾਇਆ। ਸੈਕਟਰ 10 ਲਈਅਰ ਵੈਲੀ ਵਿਚ ਸੰਗੀਤਮਈ ਸ਼ਾਮ ਕਰਵਾਈ ਗਈ। ਇਸ ਦੌਰਾਨ ਉਘੇ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਗਿਪੀ ਗਰੇਵਾਲ ਨੇ ਦੇਰ ਸ਼ਾਮ ਤਕ ਸਰੋਤਿਆਂ ਦਾ ਮਨੋਰੰਜਨ ਕੀਤਾ।