ਕੈਪਟਨ ਸਰਕਾਰ ਅਜੇ ਤਕ ਨਹੀਂ ਦੱਸ ਸਕੀ ਕਿ ਵਿਧਾਇਕ ਕਿਥੇ ਦੇਣ ਅਚੱਲ ਸਬੰਧੀ ਜਾਣਕਾਰੀ: ਅਮਨ ਅਰੋੜਾ
Published : Jan 1, 2018, 1:47 pm IST
Updated : Jan 1, 2018, 8:17 am IST
SHARE ARTICLE

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਗੰਭੀਰਤਾ ਉੱਪਰ ਸਵਾਲ ਉਠਾਉਂਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ ਕਿ ਬਤੌਰ ਵਿਧਾਇਕ ਉਨ੍ਹਾਂ ਨੂੰ ਅਜੇ ਤਕ ਇਹ ਨਹੀਂ ਦਸਿਆ ਜਾ ਰਿਹਾ ਕਿ ਹਰ ਸਾਲ 31 ਦਸੰਬਰ ਤਕ ਅਪਣੀ ਅਚੱਲ ਸੰਪਤੀ ਸਬੰਧੀ ਜਾਣਕਾਰੀ ਕਿਥੇ ਅਤੇ ਕਿਸ ਨੂੰ ਦੇਣੀ ਹੈ।

'ਆਪ' ਵਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਪੱਤਰ ਰਾਹੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਦੌਰਾਨ ਸਮਾਪਤ ਹੋਏ ਸੈਸ਼ਨ ਦੌਰਾਨ 'ਦ ਪੰਜਾਬ ਲੈਜਿਸਲੈਟਿਵ ਅਸੰਬਲੀ' (ਸੈਲਰੀਜ਼ ਐਂਡ ਅਲਾਊਂਸਿਜ ਆਫ਼ ਮੈਂਬਰਜ਼) ਅਮੈਂਡਮੈਂਟ ਬਿਲ 2017 (ਬਿਲ ਨੰਬਰ 24-ਪੀਐਲਏ-2017) ਪਾਸ ਹੋਇਆ ਹੈ। ਜਿਸ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪਹਿਲੀ ਜਨਵਰੀ ਤਕ ਅਪਣੀ ਅਚੱਲ ਸੰਪਤੀ ਬਾਰੇ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਕੀਤਾ ਹੈ।



ਅਮਨ ਅਰੋੜਾ ਨੇ ਦਸਿਆ ਕਿ ਸਾਫ਼ ਸੁਥਰੀ ਰਾਜਨੀਤੀ ਦੇ ਉਦੇਸ਼ ਨਾਲ ਲਿਆਂਦੇ ਗਏ ਇਸ ਬਿਲ ਦਾ ਆਮ ਆਦਮੀ ਪਾਰਟੀ ਨੇ ਸਮਰਥਨ ਅਤੇ ਸਵਾਗਤ ਕੀਤਾ ਸੀ। ਪਰ ਸਰਕਾਰ ਵਲੋਂ ਅਜੇ ਤਕ ਸਪੱਸ਼ਟ ਨਹੀਂ ਕੀਤਾ ਗਿਆ ਕਿ ਵਿਧਾਇਕਾਂ ਵਲੋਂ ਇਹ ਜਾਣਕਾਰੀ ਕਿਥੇ ਜਮ੍ਹਾਂ ਕਰਵਾਉਣੀ ਹੈ, ਜਿਸ ਤੋਂ ਸਰਕਾਰ ਦੀ ਗੰਭੀਰਤਾ ਅਤੇ ਸੰਜੀਦਗੀ ਉੱਪਰ ਸਵਾਲ ਖੜੇ ਹੋ ਗਏ ਹਨ, ਕਿਉਂਕਿ ਅੱਜ 31 ਦਸੰਬਰ ਨੂੰ ਸਾਲਾਨਾ ਕੈਲੰਡਰ ਮੁਤਾਬਕ 2017 ਸਾਲ ਸਮਾਪਤ ਹੋ ਰਿਹਾ ਹੈ।



ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਅਪਣੀਆਂ ਅਚੱਲ ਸੰਪਤੀਆਂ ਸਬੰਧੀ ਜਾਣਕਾਰੀ ਤਿਆਰ ਕਰੀ ਬੈਠੇ ਹਨ। ਪਰ ਸਰਕਾਰ ਜਾ ਵਿਧਾਨ ਸਭਾ ਸਕੱਤਰੇਤ ਵਲੋਂ ਇਹ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਇਹ ਕਿਥੇ ਅਤੇ ਕਿਸ ਕੋਲ ਭੇਜਣੀ ਹੈ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement