
ਐਸ.ਏ.ਐਸ. ਨਗਰ, 24
ਸਤੰਬਰ (ਪਰਦੀਪ ਸਿੰਘ ਹੈਪੀ, ਸੁਖਦੀਪ ਸਿੰਘ ਸੋਈ): ਜ਼ਿਲ੍ਹੇ ਵਿਚ ਔਰਤਾਂ ਅਤੇ ਬੱਚਿਆਂ ਦੇ
ਵਿਕਾਸ ਅਤੇ ਭਲਾਈ ਨਾਲ ਸਬੰਧਤ ਸਕੀਮ ਅਧੀਨ ਜ਼ਿਲ੍ਹੇ ਵਿਚ ਗਰਭਵਤੀ ਮਾਵਾਂ ਅਤੇ ਛੋਟੀ ਉਮਰ
ਦੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਸਪਲੀਮੈਂਟਰੀ ਨਿਊਟ੍ਰੇਸ਼ਨ ਪ੍ਰੋਗਰਾਮ ਤਹਿਤ ਇਸ
ਸਾਲ 81 ਲੱਖ 54 ਹਜ਼ਾਰ ਰੁਪਏ ਖ਼ਰਚ ਕੀਤੇ ਜਾ ਚੁਕੇ ਹਨ। ਇਹ ਜਾਣਕਾਰੀ ਦਿੰਦਿਆ ਡਿਪਟੀ
ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ ਜ਼ਿਲ੍ਹੇ 'ਚ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ
ਵਿਚ ਕੁਲ 614 ਆਂਗਣਵਾੜੀ ਕੇਂਦਰ ਕੰਮ ਕਰ ਰਹੇ ਹਨ ਜਿਨ੍ਹਾਂ ਤੇ 614 ਆਂਗਣਵਾੜੀ ਵਰਕਰ
ਤਾਇਨਾਤ ਹਨ ਅਤੇ ਇਸ ਤੋਂ ਇਲਾਵਾ 22 ਸੁਪਰਵਾਇਜ਼ਰ ਵੀ ਅਪਣੀ ਡਿਊਟੀ ਨਿਭਾ ਰਹੇ ਹਨ।
ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਆਂਗਣਵਾੜੀ ਕੇਂਦਰਾਂ ਰਾਂਹੀ 19 ਹਜ਼ਾਰ 318 ਬੱਚੇ
ਪੌਸ਼ਟਿਕ ਆਹਾਰ ਪ੍ਰਾਪਤ ਕਰ ਰਹੇ ਹਨ।
ਸਪਰਾ ਨੇ ਦਸਿਆ ਕਿ ਜ਼ਿਲ੍ਹੇ ਦੇ ਆਂਗਣਵਾੜੀ
ਕੇਂਦਰਾਂ ਰਾਹੀਂ 6 ਮਹੀਨੇ ਤੋਂ 6 ਸਾਲਾਂ ਦੇ ਅਤੇ 28 ਹਜਾਰ 611 06 ਮਹੀਨੇ ਤੋਂ 3
ਸਾਲਾਂ ਦੇ 12 ਹਜ਼ਾਰ 708 ਅਤੇ 3 ਤੋਂ 6 ਸਾਲ ਦੇ 6610 ਬੱਚਿਆਂ ਨੂੰ ਪੋਸਟਿਕ ਅਹਾਰ
ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 03 ਤੋਂ 06 ਸਾਲ ਦੇ ਬੱਚਿਆਂ ਨੂੰ 06
ਰੁਪਏ ਪ੍ਰਤੀ ਬੱਚਾ ਤੇ ਗਰਭਪਤੀ ਮਾਵਾਂ ਨੂੰ 07 ਰੁਪਏ ਪ੍ਰਤੀ ਮਾਂ, ਕੁਪੋਸਿਤ ਬੱਚਿਆਂ
ਲਈ 09 ਰੁਪਏ ਪ੍ਰਤੀ ਬੱਚਿਆਂ ਨੂੰ ਸਪਲੀਮੈਂਟਰੀ ਨਿਊਟੀ੍ਰਏਸ਼ਨ ਸਕੀਮ ਅਧੀਨ ਫ਼ੀਡ ਦਿਤੀ
ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਾਲ ਵਿਚ 300 ਦਿਨ ਪੋਸਟਿਕ ਅਹਾਰ ਜਿਸ
ਵਿੱਚ ਗਿਜਾਈ ਵਸਤੂਆਂ ਵਿੱਚ ਦਲੀਆਂ, ਪੰਜੀਰੀ, ਮਿੱਠੇ ਚਾਵਲ ਆਦਿ ਦਿੱਤਾ ਜਾਂਦਾ ਹੈ ਤਾਂ
ਜੋ ਬੱਚੇ ਸਿਹਤ ਪੱਖੋਂ ਤੰਦਰੁਸਤ ਰਹਿ ਸਕਣ। ਇਸ ਤੋਂ ਇਲਾਵਾ ਉਨਾਂ੍ਹ ਦੱਸਿਆ ਕਿ
ਆਂਗਣਵਾੜੀ ਵਰਕਰਾਂ ਰਾਹੀਂ ਗਰਭਵਤੀ ਤੇ ਨਰਸਿੰਗ ਮਦਰਜ਼ ਜਿਨਾਂ੍ਹ ਦੀ ਕੁੱਲ ਗਿਣਤੀ 8175
ਹੈ ਅਤੇ ਇਨ੍ਹਾਂ ਵਿੱਚੋਂ 5515 ਨੂੰ 300 ਦਿਨ 7 ਰੁਪਏ ਪ੍ਰਤੀ ਦਿਨ ਫ਼ੀਡ ਦਿਤੀ ਜਾਂਦੀ
ਹੈ।