300 ਬੈੱਡ ਦੀ ਸਰਾਂ 21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ
ਚੰਡੀਗੜ੍ਹ, 30 ਜਨਵਰੀ (ਤਰੁਣ ਭਜਨੀ): ਕੇਂਦਰੀ ਗ੍ਿਰਹ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਸ਼ਹਿਰ ਵਿਚ ਸਿਹਤ ਦੇ ਖੇਤਰ ਵਿਚ ਦੋ ਸਹੂਲਤਾਂ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰੀ ਨੇ ਸਵੇਰੇ 11 ਵਜੇ ਪੀਜੀਆਈ ਵਿਚ 300 ਬੈਡ ਦੀ ਸਰਾਂ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਪ੍ਰਸ਼ਾਸ਼ਨਕ ਬਲਾਕ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਯੂਟੀ ਗੈਸਟ ਹਾਊਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਉਚ ਅਧਿਕਾਰੀਆਂ ਨਾਲ ਬੈਠਕ ਕੀਤੀ। ਜਿਸ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ, ਸਾਂਸਦ ਕਿਰਨ ਖੇਰ, ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ, ਮੇਅਰ ਦਿਵੇਸ਼ ਮੋਦਗਿਲ ਤੋਂ ਇਲਾਵਾ ਹੋਰ ਕਈਂ ਅਧਿਕਾਰੀ ਮੌਜੂਦ ਸਨ। ਪੀ ਜੀ ਆਈ ਸਰਾਏ ਦੇ ਉਦਘਾਟਨ ਸਮੇਂ ਗ੍ਰਹਿ ਮੰਤਰੀ ਨੇ ਉਥੇ ਇਕ ਰੁਦਰਾਕਸ਼ ਦਾ ਦਰੱਖ਼ਤ ਵੀ ਲਗਾਇਆ।ਪੀਜੀਆਈ ਵਿਚ ਬਣੀ ਸਰਾਂ ਦਾ ਨਾਮ ਇੰਫ਼ੋਸਿਸ ਫ਼ਾਊਂਡੇਸ਼ਨ ਰੈਡ ਕਰਾਸ ਸਰਾਏ ਰਖਿਆ ਗਿਆ ਹੈ। ਇਸਨੂੰ ਉਸਾਰਨ ਲਈ 21 ਕਰੋੜ ਰੁਪਏ ਦੀ ਲਾਗਤ ਆਈ ਹੈ। ਸਰਾਏ 65 ਹਜ਼ਾਰ ਸਕਵੇਅਰ ਫ਼ੁਟ ਏਰੀਆ ਵਿਚ ਬਣਾਈ ਗਈ ਹੈ । ਇਸ ਦੇ ਇਲਾਵਾ ਸਰਾਂ ਵਿਚ ਵੇਟਿੰਗ ਰੂਮ , ਕਲਾਕ ਰੂਮ , ਰਸੋਈ , ਡਾਇਨਿੰਗ, ਫ਼ਾਰਮੇਸੀ, ਦਵਾਈਆਂ ਦੀ ਦੁਕਾਨ ਆਦਿ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ।

ਸਰਾਂ ਦੀ ਬੇਸਮੈਂਟ ਵਿਚ 40 ਤੋਂ 50 ਵਾਹਨਾਂ ਲਈ ਪਾਰਕਿੰਗ ਵੀ ਬਣਾਈ ਗਈ ਹੈ। 300 ਬੈਡ ਸਰਾਂ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ੰਡ ਹੈ। ਇਸ ਦੇ ਇਲਾਵਾ ਸਰਾਏ ਵਿਚ ਲਿਫ਼ਟ ਆਦਿ ਦੀ ਵੀ ਸਹੂਲਤ ਦਿਤੀ ਗਈ ਹੈ। ਇਸਦੇ ਇਲਾਵਾ ਸਰਾਏ ਵਿਚ ਅਧੁਨਿਕ ਲਾਇਟਿੰਗ ਸਿਸਟਮ, ਹਾਈ ਸਕਉਰਟੀ ਔਜ਼ਾਰ ਅਤੇ ਵੈਂਟਿਲੇਸ਼ਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸਰਾਂ ਵਿਚ 13 ਫ਼ੈਮਲੀ ਰੂਮ ਵੀ ਬਣਾਏ ਗਏ ਹਨ , ਇਸ ਤੇ ਕਰੀਬ 1 ਕਰੋੜ ਰੁਪਏ ਖ਼ਰਚ ਆਇਆ ਹੈ। ਫੈਮਲੀ ਰੂਮ ਵਿਚ ਅਟੈਚਡ ਬਾਥਰੂਮ ਅਤੇ ਟਾਇਲੇਟ, ਬੈੱਡ, ਡਾਇਨਿੰਗ ਅਤੇ ਕਿਚਨ ਦੀ ਵਿਵਸਥਾ ਕੀਤੀ ਗਈ ਹੈ। ਇਥੇ ਰੁਕਣ ਵਾਲੇ ਨੂੰ ਵਾਜ਼ਬ ਕੀਮਤ ਵਿਚ ਇਥੇ ਕਮਰਾ ਮਿਲੇਗਾ। ਸਰਾਏ ਰੈਡਕਰਾਸ ਸੁਸਾਇਟੀ ਅਤੇ ਇੰਫ਼ੋਸਿਸ ਦੀ ਮਦਦ ਨਾਲ ਬਣਾਈ ਗਈ ਹੈ। ਇਫ਼ੋਸਿਸ ਨੇ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (ਸੀਐਸਆਰ) ਦੇ ਤਹਿਤ ਸਰਾਏ ਦੀ ਉਸਾਰੀ ਵਿਚ ਆਉਣ ਵਾਲਾ ਪੂਰਾ ਖ਼ਰਚ ਚੁੱਕਿਆ ਹੈ। ਪ੍ਰਸ਼ਾਸਨ ਨੇ ਵੀ ਇਸ ਵਿਚ ਸਹਿਯੋਗ ਕੀਤਾ ਹੈ।
end-of