ਸ਼ਹਿਰ ਦੀਆਂ 150 ਹੋਰ ਪਾਰਕਿੰਗਾਂ ਹੋਣਗੀਆਂ 'ਪੇਡ'
Published : Mar 10, 2018, 1:12 am IST
Updated : Mar 9, 2018, 7:42 pm IST
SHARE ARTICLE

ਚੰਡੀਗੜ੍ਹ, 9 ਮਾਰਚ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਅਪਣੇ ਵਿੱਤੀ ਸਰੋਤ ਵਧਾਉਣ ਲਈ 26 ਸਮਾਰਟ ਪੇਡ ਪਾਰਕਿੰਗਾਂ ਤੋਂ ਇਲਾਵਾ 150 ਦੇ ਕਰੀਬ ਹੋਰ ਪੇਡ ਪਾਰਕਿੰਗਾਂ ਨੂੰ ਸ਼ਹਿਰ 'ਚ ਕਿਰਾਏ 'ਤੇ ਚੜ੍ਹਾਉਣ ਦਾ ਫ਼ੈਸਲਾ ਕੀਤਾ ਹੈ ਜਦਕਿ ਪਹਿਲੀਆਂ 25 ਪੇਡ ਪਾਰਕਿੰਗਾਂ ਦੇ ਰੇਟ ਪਹਿਲੀ ਅਪ੍ਰੈਲ ਤੋਂ ਦੁੱਗਣੇ ਹੋ ਜਾਣਗੇ, ਜਿਸ ਨਾਲ ਨਗਰ ਨਿਗਮ ਨੂੰ ਕਈ ਕਰੋੜ ਰੁਪਏ ਦਾ ਵਾਧੂ ਮੁਨਾਫ਼ਾ ਹੋ ਸਕੇਗਾ। ਇਸ ਤੋਂ ਪਹਿਲਾਂ ਨਗਰ ਵਲੋਂ ਸੈਕਟਰ -17 ਮਲਟੀ ਸਟੋਰੀ ਪਾਰਕਿੰਗ ਸਮੇਤ 26 ਪੇਡ ਪਾਰਕਿੰਗਾਂ ਨੂੰ ਮੁੰਬਈ ਦੀ ਇਕ ਪ੍ਰਸਿਧ ਕੰਪਨੀ ਟੋਲੀ ਇਫ਼ਰਾ ਪ੍ਰਾ: ਲਿਮਟਿਡ ਨੁੰ 15 ਕਰੋੜ 'ਚ ਕਿਰਾਏ 'ਤੇ ਦਿਤਾ ਸੀ। ਮੇਅਰ ਅਨੁਸਾਰ ਇਸ ਲਈ ਮਾਰਚ ਮਹੀਨੇ ਦੀ ਹੋਣ ਵਾਲੀ ਮਹੀਨਾਵਾਰ ਸਦਨ ਦੀ ਮੀਟਿੰਗ ਵਿਚ ਏਜੰਡਾ 


ਲਿਆਂਦਾ ਜਾਵੇਗਾ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਸ਼ਹਿਰ ਦੀਆਂ ਅੰਦਰੂਨੀ ਮਾਰਕੀਟਾਂ ਵਿਚ ਪੈਂਦੀਆਂ 67 ਹੋਰ ਪਾਰਕਿੰਗਾਂ ਨੂੰ ਸਰਵੇਖਣ ਅਧੀਨ ਪੇਡ ਕਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਦੋਬਾਰਾ ਕੀਤੇ ਸਰਵੇਖਣ ਮਗਰੋਂ ਪਾਰਕਿੰਗ ਦੀ ਗਿਣਤੀ 167 ਹੋ ਗਈ ਹੈ।
ਮਿਊਂਸਪਲ ਕਾਰਪੋਰੇਸ਼ਨ ਦੇ ਜਾਇੰਟ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਅਨੁਸਾਰ 2015 ਵਿਚ ਨਿਗਮ ਦੇ ਇਨਫ਼ੋਰਸਮੈਂਟ ਦਸਤੇ ਦੀ ਟੀਮ ਨੇ 67 ਪਾਰਕਿੰਗਾਂ ਦਾ ਸਰਵੇਖਣ ਅਧੀਨ ਦਾਇਰੇ 'ਚ ਲਿਆਂਦਾ ਸੀ ਪਰ ਹੁਣ ਆਰਕੀਟੈਕਟ ਵਿਭਾਗ ਦੀ ਪ੍ਰਵਾਨਗੀ ਨਾਲ 150 ਦੇ ਕਰੀਬ ਪਾਰਕਿੰਗਾਂ ਪੇਡ ਬਣਨ ਜਾ ਰਹੀਆਂ ਹਨ।

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement