
ਚੰਡੀਗੜ੍ਹ, 25 ਜਨਵਰੀ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਵਲੋਂ ਅੱਜ 26 ਜਨਵਰੀ ਨੂੰ ਸੈਕਟਰ-17 ਦੇ ਪ੍ਰੇਡ ਗਰਾਊਂਡ ਵਿਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਚੰਡੀਗੜ੍ਹ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਅਧਿਕਾਰੀਆਂ, ਡਾਕਟਰਾਂ, ਖਿਡਾਰੀਆਂ, ਸਾਹਿਤਕਾਰਾਂ, ਕਲਾਂ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਤੇ ਸਮਾਜਕ ਸ਼ਖ਼ਸੀਅਤਾਂ ਨੂੰ ਵੱਖ-ਵੱਖ ਕਿਸਮ ਦੇ ਸਨਮਾਨਾਂ ਨਾਲ ਸਨਮਾਨਤ ਕੀਤਾ ਜਾਵੇਗਾ। ਚੰਡੀਗੜ੍ਹ ਸੇਵਾਵਾਂ ਲਈ ਸਿਵਲ ਅਧਿਕਾਰੀ : ਵੰਦਨਾ ਗੁਪਤਾ ਮੈਡੀਕਲ ਸੁਪਰਡੈਂਟ ਸਿਹਤ ਵਿਭਾਗ, ਡਾ. ਸੰਗੀਤਾ, ਅਜੈ ਕੁਮਾਰ ਨੋਡਲ ਅਫ਼ਸਰ ਨੈਸ਼ਨਲ ਰੂਰਲ ਹੈਲਥ, ਦਿਵਿਆ ਡੋਗਰਾ ਪਲਾਨਿੰਗ ਵਿਭਾਗ, ਖੁਸ਼ਵਿੰਦਰ ਮਹਿਰਾ, ਦਰਬਾਰਾ ਸਿੰਘ ਸਹਾਇਕ ਇੰਜੀਨੀਅਰ ਜੰਗਲਾਤ ਵਿਪਾਗ, ਕ੍ਰਿਸ਼ਨ ਪਾਲ ਐਕਸੀਅਨ ਜੰਗਲਾਤ ਵਿਭਾਗ ਮਿਊਂਪਸਲ ਕਾਰਪੋਰੇਸ਼ਨ ਚੰਡੀਗੜ੍ਹ, ਮਨਿੰਦਰ ਸਿੰਘ ਐਸ.ਈ., ਬਿਲੂ ਸਫ਼ਾਈ ਕਰਮਚਾਰੀ। ਇਸ ਤੋਂ ਇਲਾਵਾ ਹੌਲਦਾਰ ਚੰਡੀਗੜ੍ਹ ਪਲਿਸ ਹੈੱਡਕੁਆਰਟਰ ਓਮ ਸਿੰਘ, ਸਿਪਾਹੀ ਪਰਮਿੰਦਰ ਸਿੰਘ ਆਦਿ ਦੇ ਨਾਂ ਹਨ। ਇਸ ਤੋਂ ਇਲਵਾ ਸਾਹਿਤ ਤੇ ਕਲਾ ਦੇ ਖੇਤਰ ਵਿਚ ਸਨਮਾਨ ਵਿਚ ਭੀਮ ਮਲਹੋਤਰਾ ਚੇਅਰਮੈਨ ਚੰਡੀਗੜ੍ਹ ਲਲਿਤਾ ਕਲਾ ਅਕਦਾਮੀ, ਡਾ. ਸੁਮੀਤਾ ਮਿਸ਼ਰਾ ਆਈ.ਏ.ਐਸ. ਨੂੰ ਸਨਮਾਨਤ ਕੀਤਾ ਜਾਵੇਗਾ। ਇਸੇ ਤਰ੍ਹਾਂ ਖੇਡਾਂ 'ਚ ਵਿਸ਼ੇਸ਼ ਯੋਗਦਾਨ ਲਈ ਸੁਭ ਜੋਤ ਦਿਆਲ ਅਤੇ ਬਹਾਦਰੀ ਲਈ ਸੁਨੀਲ ਸ਼ਰਮਾ ਫ਼ੋਟੋ ਪੱਤਰਕਾਰ ਦਾ ਸਨਮਾਨ ਹੋਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਪੰਜ ਇੰਸਪੈਕਟਰਾਂ-ਦਲੀਪ ਰਤਨ, ਰਣਜੋਧ ਸਿੰਘ, ਗੁਰਜੀਤ ਕੌਰ ਸਮੇਤ ਹੋਰ ਪੁਲਿਸ ਮੁਲਜ਼ਮਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸੈਕਟਰ-17 ਦੀ ਨਗਰ ਨਿਗਮ ਇਮਾਰਤ ਵਿਚ ਗਣਤੰਤਰ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਰਖਿਆ ਗਿਆ ਹੈ। ਇਸ ਮੌਕੇ ਮੇਅਰ ਮੋਦਗਿਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਤਿਰੰਗਾ ਝੰਡਾ ਲਹਿਰਾਉਣਗੇ। ਇਸ ਦੌਰਾਨ ਨਗਰ ਨਿਗਮ ਵਲੋਂ ਫ਼ਾਇਰ ਸੇਵਾਵਾਂ 'ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੇ ਫ਼ਾਇਰਮੈਨ ਨਵੀਨ ਕੁਮਾਰ ਨੂੰ ਵੀਰਤਾ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੱਖ-ਵੱਖ ਵਿਭਾਗਾਂ 'ਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ 25 ਦੇ ਕਰੀਬ ਹੋਰ ਸਟਾਫ਼ ਮੁਲਾਜ਼ਮਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ, ਐਡੀਸ਼ਨਲ ਕਮਿਸ਼ਨਰ, ਚੀਫ਼ ਇੰਜੀਨੀਅਰ ਤੋਂ ਇਨਾਵਾ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਚੁਣੇ ਹੋਏ ਤੇ ਨਾਮਜ਼ਦ ਕੌਂਸਲਰ ਵੀ ਹਿੱਸਾ ਲੈਣਗੇ। ਨਗਰ ਨਿਗਮ ਚੰਡੀਗੜ੍ਹ ਵਲੋਂ ਮੁਲਾਜ਼ਮਾਂ ਦੀ ਸੂਚੀ : ਪ੍ਰਿਤਪਾਲ ਸਿੰਘ, ਨਵਲੀਨ ਕੌਰ, ਸੀਮਾ ਠਾਕੁਰ, ਹਰਪਿੰਦਰ ਸਿੰਘ, ਅਰਜਨ ਪੁਰੀ, ਜੋਗਿੰਦਰ ਵਾਲੀਆ, ਸਤਵਿੰਦਰ ਕੌਰ, ਰਾਕੇਸ਼ ਕੁਮਾਰ, ਮਦਨ ਲਾਲ ਸ਼ਰਮਾ, ਸੀਮਾ ਠੁਕਰਾਲ, ਹਰੀ ਸਿੰਘ, ਗੁਰਸ਼ਰਨਜੀਤ ਕੌਰ, ਕੇਵਲ ਕ੍ਰਿਸ਼ਨ, ਯੋਗੇਸ਼ ਯਾਦਵ, ਕਿਸ਼ੋਰ ਸਿੰਘ, ਤਰਲੋਚਨ ਸਿੰਘ, ਰਾਮਕਰਨ, ਤਰਸੇਮ ਲਾਲ, ਕਮਲ ਦੇਵ, ਸੰਜੀਵ ਸਿੰਘ, ਸਤਵੰਤ ਕੌਰ, ਮਦਨ ਗੋਪਾਲ ਰਾਣਾ ਤੋ ਇਲਾਵਾ ਬਹੁਤ ਸਾਰੇ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾਵੇਗਾ।