
ਐਸ.ਏ.ਐਸ. ਨਗਰ, 30 ਸਤੰਬਰ
(ਸੁਖਦੀਪ ਸਿੰਘ ਸੋਈ) : 'ਵੀਆਰ ਪੰਜਾਬ' ਦੇ ਪਰਿਸਰ 'ਚ ਆਯੋਜਿਤ ਦੋ ਰੋਜਾ 'ਦੁਸ਼ਿਹਰਾ ਧੂਮ
ਫੈਸਟੀਵਲ' ਸੰਪੱਨ ਹੋ ਗਿਆ। ਇਸ ਮਹੋਤਸਵ 'ਚ ਦਰਸ਼ਕਾਂ ਦੇ ਲਈ ਬਹੁਤ ਹੀ ਰੋਮਾਂਚਕ
ਮਨੋਰੰਜਨ ਦਾ ਇੰਤਜ਼ਾਮ ਕੀਤਾ ਗਿਆ ਸੀ। ਦੋ ਦਿਨਾਂ ਦੇ ਇਸ ਉਤਸਵ 'ਚ ਦੁਸ਼ਿਹਰਾ ਦੇ ਉਤਸਵ
ਨਾਲ ਜੁੜੀਆਂ ਕਈ ਅਨੌਖੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ।ਡਿਸਕੋ ਡਾਂਡੀਆ ਕੀਤਾ
ਗਿਆ, ਜਿਸ 'ਚ ਡੀਜੇ ਨਾਈਟ ਤੋਂ ਬਾਅਦ ਲਾਈਵ ਸੰਗੀਤ ਪ੍ਰਮੁੱਖ ਸੀ। ਐਮਫੀਥਿਏਟਰ 'ਚ
ਪੇਸ਼ੇਵਰ ਡਾਂਡੀਆ ਗਾਇਕ ਕਿਰਣ ਕੌਰ (ਅਵਾਜ਼ ਪੰਜਾਬ ਦੀ ਫੇਮ) ਨੇ ਲਾਈਵ ਮਿਊਜੀਸ਼ੀਅੰਸ ਦੇ
ਨਾਲ ਦਰਸ਼ਕਾਂ ਨੂੰ ਯਾਦਗਾਰ ਸੰਗੀਤ ਦਿੱਤਾ। ਗੁਜਰਾਤ ਤੋਂ ਆਏ ਪੇਸ਼ੇਵਰ ਗਰਬਾ ਟ੍ਰੇਨਰਾਂ ਨੇ
ਭੀੜ ਦੇ 'ਚ ਨ੍ਰਿਤ ਕਰਦੇ ਹੋਏ ਲੋਕਾਂ ਨੂੰ ਗਾਈਡ ਕੀਤਾ। ਇਸ ਤੋਂ ਬਾਅਦ ਮੁੰਬਈ ਤੋਂ
ਡੀਜੇ ਐਂਜਲ ਨੇ ਇੱਕ ਪਰਫਾਰਮੈਂਸ ਦਿੱਤੀ। ਲੋਕਾਂ ਨੇ ਉਨ੍ਹਾਂ ਦੇ ਫੁੱਟ ਟੈਪਿੰਗ ਮਿਊਜਿਕ
'ਤੇ ਜੰਮ ਕੇ ਨ੍ਰਿਤ ਕੀਤਾ।
ਚੰਡੀਗੜ੍ਹ ਤੋਂ ਪਹੁੰਚੀ ਮਨਪ੍ਰੀਤ ਕੌਰ ਨੇ ਕਿਹਾ,
'ਮੈਨੂੰ ਡਾਂਡੀਆ ਕਰਨ 'ਚ ਬਹੁਤ ਮਜਾ ਆਇਆ। ਇਹ ਇੱਕ ਬਹੁਤ ਵਧੀਆ ਸਮਾਂ ਸੀ, ਕਿਉਂਕਿ
ਸੰਗੀਤ ਨੇ ਮੇਰਾ ਮੂਡ ਸੈਟ ਕਰ ਦਿੱਤਾ ਸੀ। ਸਭ ਤੋਂ ਵਧੀਆ ਉਦੋਂ ਲੱਗਿਆ ਜਦੋਂ ਮਾਹਿਰਾਂ
ਨੇ ਸਾਨੂੰ ਗੁਜਰਾਤ ਦੇ ਸਰੁਚੀਪੂਰਣ ਗਰਬਾ ਨ੍ਰਿਤ ਦੇ ਇੱਕ ਇੱਕ ਸਟੈਪ ਨੂੰ ਸਿਖਾਇਆ। ਇਸ
ਈਵੈਂਟ ਦੇ ਜਰੀਏ ਸਾਨੂੰ ਪੰਜਾਬੀਆਂ ਨੂੰ ਡਾਂਡੀਆ ਅਤੇ ਗਰਬਾ ਨ੍ਰਿਤ ਦੀਆਂ ਬਰੀਕੀਆਂ ਸਮਝਣ
ਨੂੰ ਮਿਲੀਆਂ।'
ਲੋਕਾਂ ਨੇ ਪਹਿਲੀ ਵਾਰ ਟ੍ਰਾਈਸਿਟੀ 'ਚ ਰਾਮਲੀਲਾ ਦਾ ਲਾਈਟ ਐਂਡ
ਸਾਊਂਡ ਸ਼ੋਅ ਦੇਖਿਆ। ਇਸ 'ਚ ਦਰਸ਼ਕਾਂ ਨੂੰ ਸੀਤਾ ਸਵੰਬਰ, ਮੰਥਰਾ, ਸੀਤਾ ਹਰਣ, ਹਨੂੰਮਾਨ
ਜੀ ਦਾ ਲੰਕਾ 'ਚ ਪਹੁੰਚਣਾ, ਪੁਲ ਦਾ ਨਿਰਮਾਣ ਕਰਨ ਅਤੇ ਰਾਖਸ਼ਸਾਂ ਨਾਲ ਲੜਨ ਵਾਲੇ
ਦ੍ਰਿਸ਼ਾਂ ਨੂੰ ਦਿਖਾਇਆ ਗਿਆ। ਪੂਰੇ ਵਾਤਾਵਰਣ 'ਚ ਦੁਸ਼ਿਹਰਾ ਦਾ ਰੋਮਾਂਚ ਸਮਾਇਆ
ਰਿਹਾ।,ਰਮੇਸ਼ ਸ਼ਰਮਾ ਨੇ ਕਿਹਾ, 'ਮੈਨੂੰ ਲੇਜਰ ਲਾਈਟ 'ਚ ਰਮਾਇਣ ਦੀ ਕਹਾਣੀ ਦੇਖਣ 'ਚ ਬਹੁਤ
ਆਨੰਦ ਆਇਆ। ਮੈਂ ਅਤੇ ਮੇਰੇ ਪਰਿਵਾਰ ਨੇ ਰਾਮਲੀਲਾ ਨੂੰ ਬਹੁਤ ਹੀ ਚਾਅ ਦੇ ਨਾਲ ਦੇਖਿਆ।
ਸਾਡੇ ਲਈ ਇਸ ਤਰ੍ਹਾਂ ਦਾ ਇਹ ਪਹਿਲਾ ਮੌਕਾ ਸੀ।'ਵਰਚੂਅਸ ਰਿਟੇਲ ਦੇ ਡਾਇਰੈਕਟਰ ਆਪਰੇਸ਼ੰਜ,
ਜੋਨਾਥਨ ਯਾਚ ਨੇ ਕਿਹਾ, 'ਅਸੀਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਦੇ ਲਈ ਮਹਾਨ ਖਰੀਦਾਰੀ ਦਾ
ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਸ਼ਾਪਿੰਗ ਸੈਂਟਰ ਦੇ ਰੂਪ 'ਚ ਅਸੀਂ
ਹਮੇਸ਼ਾ ਬਿਹਤਰੀਨ ਗਤੀਵਿਧੀਆ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਕਿ ਖਰੀਦਾਰੀ ਦਾ ਅਨੁਭਵ
ਬਿਹਤਰੀਨ ਹੋ ਸਕੇ।'
ਜਿਕਰਯੋਗ ਹੈ ਕਿ ਵੀਆਰ ਪੰਜਾਬ, ਟ੍ਰਾਈਸਿਟੀ ਅਤੇ ਪੰਜਾਬ ਦਾ ਸਭ
ਤੋਂ ਵੱਡਾ ਸ਼ਾਪਿੰਗ ਸੈਂਟਰ ਹੈ, ਅਤੇ ਹਾਲ ਹੀ 'ਚ ਨਾਰਥ ਕੰਟਰੀ ਮੌਲ ਦਾ ਨਾਂਅ ਬਦਲ ਕੇ
ਵੀਆਰ ਪੰਜਾਬ ਕੀਤਾ ਗਿਆ ਹੈ।
ਸ਼ਾਪਿੰਗ ਸੈਂਟਰ ਨੂੰ ਇੱਕ ਨਵਾਂ ਪ੍ਰਬੰਧਨ ਮਿਲਿਆ ਹੈ ਜਿਹੜਾ ਆਪਣੇ ਗ੍ਰਾਹਕਾਂ ਨੂੰ ਲਾਈਵ ਈਵੈਂਟਸ ਦੇ ਨਾਲ ਖੁਸ਼ ਕਰਦੇ ਹੋਏ ਸਖਤ ਮਿਹਨਤ ਕਰ ਰਿਹਾ ਹੈ।