ਇਸ ਸਾਲ ਇਕ ਦੂਜੇ ਦੇ ਹੋ ਜਾਣਗੇ ਰਣਵੀਰ ਦੀਪਿਕਾ ! ਵਿਆਹ ਦੀ ਤਰੀਕ ਤੈਅ 
Published : Apr 1, 2018, 3:51 pm IST
Updated : Apr 1, 2018, 5:14 pm IST
SHARE ARTICLE
Ranveer Singh With Deepika Padukone
Ranveer Singh With Deepika Padukone

ਦੀਪਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਿਆਹ ਲਈ 4 ਤਰੀਕਾਂ ਤੈਅ ਕੀਤੀਆਂ ਹਨ, ਜੋ ਸਤੰਬਰ ਤੋਂ ਦਸੰਬਰ ਵਿਚਾਲੇ ਦੀਆਂ ਹਨ

ਬਾਲੀਵੁਡ 'ਚ ਰਣਵੀਰ ਦੀਪਿਕਾ ਦੇ ਪਿਆਰ ਦੇ ਚਰਚੇ ਆਮ ਹੀ ਸੁਣਨ ਨੂੰ ਮਿਲਦੇ ਹਨ , ਇਸ ਦੇ ਨਾਲ ਹੀ ਹੁਣ ਦੋਹਾਂ ਦੇ ਵਿਆਹ ਦੀ ਚਰਚਾ ਵੀ ਜ਼ੋਰਾਂ 'ਤੇ ਹੈ। ਇਸ ਸਾਲ ਜਨਵਰੀ ਵਿਚ 'ਪਦਮਾਵਤ' ਦੀ ਰਿਲੀਜ਼ ਤੋਂ ਕੁੱਝ ਦਿਨ ਪਹਿਲਾਂ ਰਣਵੀਰ ਸਿੰਘ ਦੇ ਮਾਤਾ-ਪਿਤਾ ਜਗਜੀਤ ਸਿੰਘ ਅਤੇ ਅੰਜੂ ਭਵਾਨੀ ਨੇ ਦੀਪਿਕਾ ਦੇ ਮਾਤਾ-ਪਿਤਾ ਪ੍ਰਕਾਸ਼ ਤੇ ਉੱਜਵਲਾ ਪਾਦੁਕੋਣ ਪਹਿਲੀ ਵਾਰ ਉਨ੍ਹਾਂ ਦੇ ਬਾਂਦ੍ਰਾ ਵਾਲੇ ਘਰ 'ਚ ਇਕ-ਦੂਸਰੇ ਨੂੰ ਮਿਲੇ ਸਨ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਆਪਸ 'ਚ ਗੱਲਬਾਤ ਕੀਤੀ ਸੀ। ਰਣਵੀਰ ਦੇ ਮਾਤਾ-ਪਿਤਾ ਨੇ ਦੀਪਿਕਾ ਦੇ ਮਾਤਾ-ਪਿਤਾ ਨੂੰ ਗਿਫਟਸ ਅਤੇ ਜਿਊਲਰੀ ਦਿੱਤੀ, Ranveer Singh with Deepika PadukoneRanveer Singh with Deepika Padukoneਜਿਸ 'ਚ ਦੀਪਿਕਾ ਦੀ ਇਕ ਸਾੜ੍ਹੀ ਵੀ ਸੀ। ਹਾਲਾਂਕਿ ਉਨ੍ਹਾਂ ਨੇ ਖੁਲ ਕੇ ਇਸ ਬਾਰੇ ਚਰਚਾ ਨਹੀਂ ਕੀਤੀ ਤੇ ਅਜੇ ਤਕ ਵੀ ਇਸ ਦਾ ਖ਼ੁਲਾਸਾ ਨਹੀਂ ਕੀਤਾ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ।  ਇਹ ਪ੍ਰੇਮੀ ਜੋੜਾ ਇਸ ਸਾਲ ਵਿਆਹ ਕਰਵਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਣਵੀਰ, ਦੀਪਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਿਆਹ ਲਈ 4 ਤਰੀਕਾਂ ਤੈਅ ਕੀਤੀਆਂ ਹਨ, ਜੋ ਸਤੰਬਰ ਤੋਂ ਦਸੰਬਰ ਵਿਚਾਲੇ ਦੀਆਂ ਹਨ ਪਰ ਡੇਟ ਫਾਈਨਲ ਕਰਨ ਤੋਂ ਪਹਿਲਾਂ ਪੇਰੈਂਟਸ ਇੰਡੀਆ ਤੇ ਵਿਦੇਸ਼ 'ਚ ਵੈਡਿੰਗ ਵੈਨਿਊ ਦੀ ਭਾਲ 'ਚ ਜ਼ੋਰ-ਸ਼ੋਰ ਨਾਲ ਰੁੱਝ ਗਏ ਹਨ।Ranveer Singh with Deepika PadukoneRanveer Singh with Deepika Padukone ਦੀਪਿਕਾ ਦੀ ਭੈਣ ਅਨੀਸ਼ਾ ਅਤੇ ਉਨ੍ਹਾਂ ਦੀ ਮਾਂ ਨੇ ਵਿਆਹ ਲਈ ਖਰੀਦਦਾਰੀ ਕਰਣੀ ਸ਼ੁਰੂ ਕਰ ਦਿਤੀ ਹੈ ਅਤੇ ਉਨ੍ਹਾਂ ਨੇ ਗਹਿਣੇ ਵੀ ਫਾਇਨਲ ਕਰ ਲਏ ਹਨ।  ਹਾਲਾਂਕਿ ਦੀਪਿਕਾ ਵੱਲੋਂ ਵਿਆਹ ਲਈ ਡਿਜਾਇਨਰ ਫਾਇਨਲ ਕਰਣਾ ਬਾਕੀ ਹੈ । ਦਸਿਆ ਜਾ ਰਿਹਾ ਹੈ ਕਿ ਇਹ ਕਾਫ਼ੀ ਨਿਜੀ ਸਮਾਗਮ ਰਾਹੀਂ ਹੋਵੇਗਾ। ਇਸ ਵਿਆਹ ਵਿੱਚ ਬਸ ਉਨ੍ਹਾਂ  ਦੇ  ਕਰੀਬੀ ਦੋਸਤ ਅਤੇ ਪਰਵਾਰ ਦੇ ਲੋਕ ਹੀ ਮੌਜੂਦ ਹੋਣਗੇ ।Ranveer Singh with Deepika PadukoneRanveer Singh with Deepika Padukone ਜ਼ਿਕਰਯੋਗ ਹੈ ਕਿ ਇਹ ਜੋੜਾ ਅਕਸਰ ਹੀ ਸਮਾਗਮਾਂ 'ਚ ਇੱਕਠੇ ਹੀ ਸ਼ਿਰਕਤ ਕਰਦੇ ਹਨ। ਦੋਵੇਂ ਹੀ 23 ਜਨਵਰੀ ਨੂੰ ਪਦਮਾਵਤ ਦੀ ਸਕਰੀਨਿੰਗ ਮੌਕੇ ਵੀ ਹੱਥਾਂ 'ਚ ਹੱਥ ਪਾਏ ਪੁੱਜੇ ਸਨ । ਜਿਥੇ ਸਫੇਦ ਅਤੇ ਗੋਲਡਨ ਕਲਰ ਦੇ ਲਿਬਾਸ ਵਿੱਚ ਇਹ ਜੋੜੀ ਕਾਫ਼ੀ ਖੂਬਸੂਰਤ ਲੱਗ ਰਹੀ ਸੀ।  ਹੁਣ ਇਹਨਾਂ ਦੇ ਫੈਨਜ਼ ਨੂੰਬਿਸਬਰੀ ਨਾਲ ਇੰਤਜ਼ਾਰ ਹੈ ਅਨੁਸ਼ਕਾ ਅਤੇ ਵਿਰਾਟ ਵਾਂਗ ਹੀ ਦੋਹੇਂ ਵੀ ਜਲਦ ਹੀ ਇਕ ਦੂਜੇ ਦੇ ਹੋ ਜਾਣ। Ranveer Singh with Deepika PadukoneRanveer Singh with Deepika Padukone

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement