
ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ
ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ । ਆਪਣੇ ਪੰਸਦੀਦਾ ਸਿਤਾਰੇ ਨੂੰ ਰੈੱਡ ਕਾਰਪੇਟ ਉੱਤੇ ਦੇਖ ਕੇ ਫੈਨਜ਼ ਵੀ ਰੁਮਾਂਚ ਨਾਲ ਭਰ ਜਾਂਦੇ ਹਨ ।ਅਜਿਹਾ ਹੀ ਰੈਡ ਕਾਰਪੈਟ ਈਵੈਂਟ ਦੇਖਣ ਨੂੰ ਮਿਲਿਆ ਦੁਬਈ 'ਚ ਜਿਥੇ ਸ਼ੁੱਕਰਵਾਰ ਫਿਲਮਫੇਅਰ ਮੈਗਜ਼ੀਨ ਦੇ ਮਿਡਲ ਈਸਟ ਆਡੀਸ਼ਨ ਨੂੰ ਫਿਰ ਤੋਂ ਲਾਂਚ ਕੀਤਾ ਗਿਆ। ਲਾਂਚ ਲਈ ਇਕ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿਸ 'ਚ ਦੀਪਿਕਾ ਪਾਦੁਕੋਣ ਨੇ ਸ਼ਿਰਕਤ ਕੀਤੀ। ਇਵੈਂਟ 'ਚ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਵੀ ਪਹੁੰਚੇ ਸਨ ।
GQ STYLE AWARDS 2018 ਦੀਪਿਕਾ ਤੋਂ ਇਲਾਵਾ ਇਵੈਂਟ 'ਚ ਕਰਨ ਜੌਹਰ, ਮਨੀਸ਼ ਮਲਹੋਤਰਾ, ਸੋਫੀ ਚੌਧਰੀ ਅਤੇ ਦੀਆ ਮਿਰਜ਼ਾ ਮੌਜੂਦ ਸਨ। ਕਰਨ ਅਤੇ ਫਵਾਦ ਨੇ ਬਲੈਕ ਫਾਰਮਲ ਸੂਟ ਪਾਇਆ ਹੋਇਆ ਸੀ, ਉੱਥੇ ਹੀ ਮਨੀਸ਼ ਜੋਧਪੂਰੀ ਬੰਦਗਲਾ 'ਚ ਨਜ਼ਰ ਆਏ ਸਨ। ਇਸ ਦੌਰਾਨ ਦੀਪਿਕਾ ਕਾਲੇ ਰੰਗ ਦੇ ਗਾਊਨ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਫਵਾਦ 'ਏ ਦਿਲ ਹੈ ਮੁਸ਼ਕਿਲ' 'ਚ ਕਰਨ ਜੌਹਰ ਨਾਲ ਕੰਮ ਕਰ ਚੁੱਕੇ ਸਨ। ਸਾਰੇ ਕਲਾਕਾਰ ਰੈੱਡ ਕਾਰਪੇਟ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਕਿਉਂਕਿ ਇਸ ਮੌਕੇ ਹਰ ਕਿਸੇ ਦੀ ਨਜ਼ਰ ਸਿਰਫ ਉਨ੍ਹਾਂ ਉੱਤੇ ਹੁੰਦੀ ਹੈ ।
GQ STYLE AWARDS 2018
GQ Style Awards 2018 ਦੀਆਂ ਕੁਝ ਖ਼ਾਸ ਤਸਵੀਰਾਂ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ । ਇਸ ਵਿੱਚ ਕਈ ਫਿਲਮੀ ਸਿਤਾਰੀਆਂ ਨੇ ਚਾਰ ਚੰਨ ਲਗਾਇਆ । ਇਸ ਦੌਰਾਨ ਆਲਿਆ ਭੱਟ , ਸ਼ਾਹਿਦ ਕਪੂਰ ਤੋਂ ਲੈ ਕੇ ਹੁਮਾ ਕੁਰੈਸ਼ੀ,ਨੁਸਰਤ ਭਰੁਚਾ ਸਮੇਤ ਕਈ ਫਿਲਮੀ ਸਿਤਾਰੇ ਇਸ ਅਵਾਰਡ ਫੰਕਸ਼ਨ ਵਿੱਚ ਨਜ਼ਰ ਆਏ । ਇਨ੍ਹਾਂ ਹੀ ਨਹੀਂ ਇਸ ਮੌਕੇ ਬਾਲੀਵੁਡ ਦੇ ਖਿਡਾਰੀ ਅਕਸ਼ੈ ਕੁਮਾਰ ਵੀ ਇਸ ਅਵਾਰਡ ਫੰਕਸ਼ਨ ਵਿੱਚ ਚਾਰ ਚੰਨ ਲਗਾਉਣ ਲਈ ਪਹੁੰਚੇ ।
GQ STYLE AWARDS 2018
ਗੱਲ ਕੀਤੀ ਜਾਵੇ ਉਨ੍ਹਾਂ ਦੇ ਲੁਕ ਕੀਤੀ ਤਾਂ ਅਕਸ਼ੈ ਹਮੇਸ਼ਾ ਦੀ ਤਰ੍ਹਾਂ ਕਾਫ਼ੀ ਹੈਂਡਸਮ ਨਜ਼ਰ ਆ ਰਹੇ ਸਨ । ਇਥੇ ਅਕਸ਼ੈ ਕਾਲੇ ਰੰਗ ਦੀ ਸ਼ਰਟ , ਬਲੇਜਰ ਦੇ ਨਾਲ ਮਿਲਟਰੀ ਡਿਜਾਇਨ ਵਾਲੀ ਪੈਂਟ ਪਾ ਕੇ ਪਹੁੰਚੇ ਸਨ ।ਇਸ ਦੇ ਨਾਲ ਆਲਿਆ ਭੱਟ ਅਤੇ ਸ਼ਾਹਿਦ ਕਪੂਰ ਨੇ ਵੀ ਰੇਡ ਕਾਰਪੇਟ ਦੀ ਰੌਣਕ ਵਧਾਈ ਅਤੇ ਪੋਜ਼ ਦਿਤੇ । ਇਸ ਮੌਕੇ ਹੋਰ ਵੀ ਕਈ ਸਿਤਾਰੇ ਪਹੁੰਚੇ ਜਿਨ੍ਹਾਂ ਦੀ ਪੋਸ਼ਾਕ ਲੋਕਾਂ ਦੀਆਂ ਨਜ਼ਰਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਸਨ। Go Style Awards 2018